ਬੇਦਖ਼ਲ ਰਾਸ਼ਟਰਪਤੀ ਯੂਨ ਸੁਕ ਯੇਓਲ ਗ੍ਰਿਫ਼ਤਾਰ, ਮਹਾਦੋਸ਼ ਵਿਵਾਦ ਵਿਚਾਲੇ ਅਦਾਲਤ ਤੋਂ ਲੱਗਾ ਝਟਕਾ
Sunday, Jan 19, 2025 - 05:09 AM (IST)
ਸਿਓਲ (ਏਪੀ) : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੂੰ ਐਤਵਾਰ ਤੜਕੇ ਰਸਮੀ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਯੂਨ ਨੂੰ ਦੇਸ਼ ਵਿਚ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਉਨ੍ਹਾਂ ਨੂੰ ਮਹਾਦੋਸ਼ ਵਿਵਾਦ ਕਾਰਨ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਯੂਨ ਸੁਕ ਯੇਓਲ ਨੂੰ ਕੁਝ ਦਿਨ ਪਹਿਲਾਂ ਸਿਓਲ ਵਿਚ ਰਾਸ਼ਟਰਪਤੀ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ ਗਿਆ ਸੀ।
ਇਹ ਵੀ ਪੜ੍ਹੋ : ਕਰਜ਼ਾ ਨਾ ਮੋੜਨ 'ਤੇ ਮਕਾਨ ਮਾਲਕ ਨੇ ਕਿਰਾਏਦਾਰ ਦੇ ਸਿਰ 'ਚ ਮਾਰੀ ਗੋਲੀ, ਤਲਾਬ 'ਚ ਸੁੱਟ'ਤੀ ਲਾਸ਼
ਇਸ ਤੋਂ ਪਹਿਲਾਂ ਅਦਾਲਤ ਨੇ ਵਿਚਾਰ ਕੀਤਾ ਕਿ ਕੀ ਉਸਦੀ ਰਸਮੀ ਗ੍ਰਿਫਤਾਰੀ ਲਈ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਬੇਨਤੀ ਨੂੰ ਸਵੀਕਾਰ ਕਰਨਾ ਹੈ ਜਾਂ ਨਹੀਂ। ਯੂਨ ਸੁਕ ਯੇਓਲ ਨੂੰ ਬੁੱਧਵਾਰ ਨੂੰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਉਸਦੀ ਰਿਹਾਇਸ਼ 'ਤੇ ਇਕ ਵੱਡੇ ਆਪ੍ਰੇਸ਼ਨ ਵਿਚ ਹਿਰਾਸਤ ਵਿਚ ਲਿਆ ਸੀ। ਉਹ 3 ਦਸੰਬਰ ਨੂੰ ਮਾਰਸ਼ਲ ਲਾਅ ਦੇ ਐਲਾਨ ਨਾਲ ਸਬੰਧਤ ਸੰਭਾਵੀ ਬਗਾਵਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8