ਕੈਨੇਡਾ ''ਚ ਦਿਸਿਆ ''ਯੋਗ'' ਦਾ ਜਲਵਾ, ਹਜ਼ਾਰਾਂ ਲੋਕਾਂ ਨੇ ਲਿਆ ਹਿੱਸਾ

Monday, Jun 26, 2017 - 11:17 AM (IST)

ਕੈਨੇਡਾ ''ਚ ਦਿਸਿਆ ''ਯੋਗ'' ਦਾ ਜਲਵਾ, ਹਜ਼ਾਰਾਂ ਲੋਕਾਂ ਨੇ ਲਿਆ ਹਿੱਸਾ

ਟੋਰਾਂਟੋ— 'ਯੋਗ' ਦਾ ਜਾਦੂ ਕੈਨੇਡਾ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਓਨਟਾਰੀਓ ਵਿਚ ਆਯੋਜਿਤ ਸਮਾਗਮ ਵਿਚ ਭਾਰਤੀ, ਕੈਨੇਡੀਆਈ ਸਮੂਹ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਯੋਗ ਸੈਸ਼ਨ ਦਾ ਆਯੋਜਨ ਮਿਸੀਗਾਗਾ ਦੇ ਅੰਤਰਰਾਸ਼ਟਰੀ ਕੇਂਦਰ ਵਿਚ ਯੋਗ ਗੁਰੂ ਬਾਬਾ ਰਾਮਦੇਵ ਅਤੇ ਸਿਸਟਰ ਸ਼ਿਵਾਨੀ ਨੇ ਕੀਤਾ। ਯੋਗ ਸੈਸ਼ਨ ਦੌਰਾਨ ਬਾਬਾ ਰਾਮਦਾਵ ਨੇ ਉੱਚਿਤ ਆਸਨ, ਉੱਚਿਤ ਭੋਜਨ, ਸਕਾਰਾਤਮਕ ਸੋਚ ਅਤੇ ਧਿਆਨ ਦੇ ਮਹੱਤਵ ਬਾਰੇ ਦੱਸਿਆ। ਟੋਰਾਂਟੋ ਵਿਟ ਭਾਰਤ ਦੇ ਅੰਬੈਸਡਰ ਦਿਨੇਸ਼ ਭਾਟੀਆ ਨੇ ਕਿਹਾ ਕਿ ਅੱਜ ਦਾ ਦਿਨ ਯੋਗ ਤੋਂ ਹੋਣ ਵਾਲੇ ਫਾਇਦਿਆਂ 'ਤੇ ਧਿਆਨ ਕੇਂਦਰਿਤ ਕਰਨ ਦਾ ਹੈ। ਉਹ ਉੱਤੇ ਆਯੋਜਿਤ ਯੋਗ ਸੈਸ਼ਨ ਵਿਚ ਸ਼ਾਮਲ ਹੋਏ ਸਨ। ਅੰਤਰਰਾਸ਼ਟਰੀ ਯੋਗ ਦਿਵਸ ਕੈਨੇਡਾ ਦੀ ਆਯੋਜਨ ਕਮੇਟੀ ਦੇ ਨਿਰਦੇਸ਼ਕ ਮੰਡਲ ਦੇ ਮੁਖੀ ਸਤੀਸ਼ ਠੱਕਰ ਨੇ ਕਿਹਾ ਕਿ ਉਹ ਕੈਨੇਡਾ ਵਿਚ ਯੋਗ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹਨ ਅਤੇ ਇਸ ਦੇ ਅਭਿਆਸ ਨਾਲ ਲੋਕਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵਿਚ ਸੁਧਾਰ ਹੁੰਦਾ ਹੈ।


author

Kulvinder Mahi

News Editor

Related News