ਨੇਪਾਲ ''ਚ ਪਸ਼ੂਪਤੀਨਾਥ ਮੰਦਰ ਕੰਪਲੈਕਸ ''ਚ ਮਨਾਇਆ ਗਿਆ ਯੋਗ ਦਿਹਾੜਾ

06/21/2020 10:19:51 PM

ਕਾਠਮੰਡੂ- ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਕੌਮਾਂਤਰੀ ਯੋਗ ਦਿਹਾੜਾ ਮੌਕੇ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ ਐਤਵਾਰ ਨੂੰ ਕਈ ਯੋਗ ਅਭਿਆਸੀ ਇਕੱਠੇ ਹੋਏ ਅਤੇ ਵੱਖ-ਵੱਖ ਆਸਨ ਕੀਤੇ। ਸਰੀਰ ਵਿਗਿਆਨ, ਮਨੋਵਿਗਿਆਨ ਅਤੇ ਆਧਿਆਤਮਿਕਤਾ ਸਣੇ ਕਈ ਲਾਭਾਂ ਕਾਰਨ ਯੋਗ ਨੂੰ ਹਾਲ ਦੇ ਸਾਲਾਂ ਵਿਚ ਵਿਸ਼ਵ ਪੱਧਰ 'ਤੇ ਕਾਫੀ ਲੋਕਪ੍ਰਿਯਤਾ ਮਿਲੀ ਹੈ। 

ਕਾਠਮੰਡੂ ਪੋਸਟ ਦੀ ਖਬਰ ਮੁਤਾਬਕ ਕੌਮਾਂਤਰੀ ਯੋਗ ਦਿਹਾੜੇ ਮੌਕੇ ਮੰਦਰ 'ਚ ਕਈ ਲੋਕਾਂ ਨੇ ਯੋਗ ਕੀਤਾ। 21 ਜੂਨ, 2015 ਤੋਂ ਹਰ ਸਾਲ ਇਸ ਦਿਨ ਕੌਮਾਂਤਰੀ ਯੋਗ ਦਿਹਾੜਾ ਮਨਾਇਆ ਜਾਂਦਾ ਹੈ। ਇਸ ਸਾਲ ਕੋਵਿਡ-19 ਕਾਰਨ ਨੇਪਾਲ 'ਚ ਜਨਤਕ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਗਿਆ ਅਤੇ ਲੋਕਾਂ ਨੇ ਇਕ-ਦੂਜੇ ਤੋਂ ਸੁਰੱਖਿਅਤ ਦੂਰੀ ਬਣਾ ਕੇ ਯੋਗ ਕੀਤਾ। ਨੇਪਾਲ ਵਿਚ ਭਾਰਤੀ ਦੂਤਘਰ ਨੇ ਫੇਸਬੁੱਕ 'ਤੇ ਇਸ ਨੂੰ 'ਸਵੈ ਕਰੋ ਯੋਗ' ਦਾ ਆਯੋਜਨ ਕਰ ਕੇ ਯੋਗ ਦਿਹਾੜਾ ਮਨਾਇਆ। ਸੰਯੁਕਤ ਰਾਸ਼ਟਰ ਨੇ 2020 'ਚ ਸਿਹਤ ਲਈ 'ਯੋਗ ਘਰ ਤੋਂ' ਯੋਗ ਥੀਮ ਤੈਅ ਕੀਤਾ ਸੀ।


Sanjeev

Content Editor

Related News