ਲੰਡਨ, ਸਿੰਗਾਪੁਰ ''ਚ ਦਫ਼ਤਰ ਖੋਲ੍ਹੇਗਾ ਯੈੱਸ ਬੈਂਕ

04/21/2018 7:26:41 AM

ਮੁੰਬਈ  (ਭਾਸ਼ਾ)-ਨਿੱਜੀ ਖੇਤਰ ਦੇ ਯੈੱਸ ਬੈਂਕ ਨੂੰ ਸਿੰਗਾਪੁਰ ਅਤੇ ਲੰਡਨ 'ਚ ਪ੍ਰਤਿਨਿਧੀ ਦਫ਼ਤਰ ਖੋਲ੍ਹਣ ਦੀ ਆਗਿਆ ਭਾਰਤੀ ਰਿਜ਼ਰਵ ਬੈਂਕ ਵੱਲੋਂ ਮਿਲ ਗਈ ਹੈ। ਇਸ ਨਾਲ ਬੈਂਕ ਇਨ੍ਹਾਂ ਥਾਵਾਂ 'ਤੇ ਭਾਰਤੀ ਭਾਈਚਾਰੇ ਦੇ ਕਾਰੋਬਾਰ ਅਤੇ ਕੌਮਾਂਤਰੀ ਵਪਾਰ 'ਚ ਮਦਦ ਕਰ ਪਾਵੇਗਾ।
ਬੈਂਕ ਨੇ ਲੰਡਨ ਅਤੇ ਸਿੰਗਾਪੁਰ 'ਚ ਪ੍ਰਤਿਨਿਧੀ ਦਫ਼ਤਰ ਖੋਲ੍ਹਣ ਦਾ ਐਲਾਨ ਅਜਿਹੇ ਸਮੇਂ 'ਚ ਕੀਤਾ ਹੈ ਜਦੋਂ ਪੰਜਾਬ ਨੈਸ਼ਨਲ ਬੈਂਕ 'ਚ ਕਰੀਬ 13,000 ਕਰੋੜ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਬੈਂਕ ਆਪਣੇ ਵਿਦੇਸ਼ੀ ਕਾਰੋਬਾਰ ਦੀ ਸਮੀਖਿਆ ਕਰ ਰਹੇ ਹਨ। ਇਸ ਤੋਂ ਪਹਿਲਾਂ ਬੈਂਕ ਦਾ ਇਕ ਪ੍ਰਤਿਨਿਧੀ ਦਫ਼ਤਰ ਆਬੂਧਾਬੀ 'ਚ ਅਤੇ ਇਕ ਬਰਾਂਚ ਗਾਂਧੀਨਗਰ ਦੀ ਗਿਫਟ ਸਿਟੀ 'ਚ ਕੌਮਾਂਤਰੀ ਵਿੱਤੀ ਸੇਵਾ ਕੇਂਦਰ 'ਚ ਵੀ ਹੈ।


Related News