ਯਮਨ ਦੇ ਅਧਿਕਾਰੀਆਂ ਦਾ ਦਾਅਵਾ, ਸਾਊਦੀ ਅਰਬ ਦੇ ਹਵਾਈ ਹਮਲਿਆਂ ''ਚ ਉਸ ਦੇ 12 ਫੌਜੀਆਂ ਦੀ ਹੋਈ ਮੌਤ
Saturday, Jan 01, 2022 - 12:01 AM (IST)
ਸਨਾ-ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਗਲਤੀ ਨਾਲ ਸਹਿਯੋਗੀ ਯਮਨ ਸਰਕਾਰ ਸਮਰਥਕ ਸੁਰੱਖਿਆ ਬਲਾਂ ਦੇ ਇਕ ਕੈਂਪ 'ਤੇ ਹਵਾਈ ਹਮਲਾ ਕਰ ਦਿੱਤਾ, ਜਿਸ 'ਚ ਘਟੋ-ਘੱਟ 12 ਫੌਜੀਆਂ ਦੀ ਮੌਤ ਹੋ ਗਈ। ਯਮਨ ਦੀ ਫੌਜ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਹਵਾਈ ਹਮਲੇ ਵੀਰਵਾਰ ਨੂੰ ਸ਼ਾਬਵਾ ਸੂਬੇ 'ਚ ਕੀਤੇ ਗਏ, ਜਿਸ 'ਚ ਘਟੋ-ਘੱਟ 8 ਫੌਜੀ ਜ਼ਖਮੀ ਵੀ ਹੋ ਗਏ। ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਇਸ ਸੰਬੰਧ 'ਚ ਹੁਣ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਕੋਵਿਡ-19 ਟੀਕਿਆਂ ਦੀ ਹੁਣ ਤੱਕ 145 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ : ਸਰਕਾਰ
ਇਹ ਗਠਜੋੜ ਫੌਜ ਯਮਨ ਦੀ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਕਾਰ ਦਾ ਸਮਰਥਨ ਕਰਦੀ ਹੈ। ਜ਼ਿਕਰਯੋਗ ਹੈ ਕਿ ਯਮਨ 2014 ਤੋਂ ਹੀ ਗ੍ਰਹਿ ਯੁੱਧ ਦੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ, ਜਦ ਈਰਾਨ ਦੇ ਸਮਰਥਨ ਵਾਲੇ ਹੈਤੀ ਵਿਦਰੋਹੀਆਂ ਨੇ ਰਾਜਧਾਨੀ ਸਨਾ ਸਮੇਤ ਦੇਸ਼ ਦੇ ਕਈ ਹੋਰ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਸੀ। ਸਾਲ 2015 'ਚ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਵਿਦਰੋਹੀਆਂ ਨੂੰ ਖਦੇੜਣ ਅਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਕਾਰ ਨੂੰ ਸੱਤਾ 'ਚ ਮੁੜ-ਸਥਾਪਿਤ ਕਰਨ ਲਈ ਆਪਣੀ ਇਕ ਮੁਹਿੰਮ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਬੇਕਾਬੂ ਹੋਇਆ ਕੋਰੋਨਾ, ਸਾਹਮਣੇ ਆਏ 8 ਹਜ਼ਾਰ ਤੋਂ ਜ਼ਿਆਦਾ ਮਾਮਲੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।