ਯਮਨ ''ਚ ਮਿਜ਼ਾਇਲ ਹਮਲੇ ਕਾਰਨ 70 ਫੌਜੀਆਂ ਦੀ ਮੌਤ : ਸੂਤਰ

Sunday, Jan 19, 2020 - 01:47 PM (IST)

ਯਮਨ ''ਚ ਮਿਜ਼ਾਇਲ ਹਮਲੇ ਕਾਰਨ 70 ਫੌਜੀਆਂ ਦੀ ਮੌਤ : ਸੂਤਰ

ਮਾਰਿਬ— ਯਮਨ ਦੇ ਮਾਰਿਬ 'ਚ ਇਕ ਮਸਜਿਦ 'ਤੇ ਹੌਤੀ ਵਿਦਰੋਹੀਆਂ ਦੇ ਮਿਜ਼ਾਇਲ ਹਮਲੇ 'ਚ ਫੌਜ ਦੇ ਘੱਟ ਤੋਂ ਘੱਟ 70 ਜਵਾਨਾਂ ਦੀ ਮੌਤ ਹੋ ਗਈ। ਫੌਜੀ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਜ਼ਖਮੀਆਂ ਨੂੰ ਮਾਰਿਬ ਸ਼ਹਿਰ ਦੇ ਹਸਪਤਾਲ 'ਚ ਲਿਆਂਦਾ ਗਿਆ। ਹਸਪਤਾਲ ਦੇ ਇਕ ਮੈਡੀਕਲ ਸੂਤਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਏ ਹਮਲੇ 'ਚ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ। ਯਮਨ ਨੇ ਰਾਸ਼ਟਰਪਤੀ ਅਬੇਦ੍ਰਾਬਬੋ ਮੰਸੂਰ ਹਾਦੀ ਨੇ ਇਸ ਨੂੰ ਕਾਇਰਤਾ ਭਰਿਆ ਅੱਤਵਾਦੀ ਹਮਲੇ ਆਖ ਕੇ ਇਸ ਦੀ ਨਿੰਦਾ ਕੀਤੀ ਹੈ।


Related News