ਯਮਨ ਦੇ PM ਨੇ ਅਦੇਨ ’ਚ ਧਮਾਕੇ ਲਈ ਈਰਾਨ, ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ

12/31/2020 11:55:44 PM

ਸਨਾ-ਯਮਨ ਦੇ ਅਦੇਨ ’ਚ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਹੋਏ ਭਿਆਨਕ ਧਮਾਕੇ ਲਈ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸ਼ੀਆ ਬਾਗੀਆਂ ਅਤੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਯਮਨ ਦੇ ਦੱਖਣੀ ਸ਼ਹਿਰ ਅਦੇਨ ਦੇ ਹਵਾਈ ਅੱਡੇ ’ਤੇ ਨਵੀਂ ਕੈਬਨਿਟ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ ਦੇ ਉਤਰਨ ਦੇ ਕੁਝ ਹੀ ਦੇਰ ਬਾਅਦ ਬੁੱਧਵਾਰ ਨੂੰ ਹੋਏ ਭਿਆਨਕ ਧਮਾਕੇ ’ਚ 25 ਲੋਕਾਂ ਦੀ ਮੌਤ ਹੋ ਗਈ ਅਤੇ 110 ਲੋਕ ਜ਼ਖਮੀ ਹੋ ਗਏ।

ਘਟਨਾ ’ਚ ਸਰਕਾਰ ਦੇ ਜਹਾਜ਼ ’ਚ ਸਵਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਯਮਨ ਦੀ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਨੇ ਕਿਹਾ ਕਿ ਈਰਾਨ ਸਮਰਥਿਤ ਹਿਓਤੀ ਬਾਗੀਆਂ ਨੇ ਹਵਾਈ ਅੱਡੇ ’ਤੇ ਚਾਰ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਬਾਗੀ ਸਮੂਹ ਨੇ ਪ੍ਰਤੀਕਿਰਿਆ ਲਈ ਭੇਜੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ -ਸਮੁੱਚੀ ਦੁਨੀਆ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 18 ਲੱਖ ਦੇ ਪਾਰ

ਯਮਨ ਦੇ ਪ੍ਰਧਾਨ ਮੰਤਰੀ ਮਈਨ ਅਬਦੁੱਲ ਮਲਿਕ ਸਈਦ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਹੈ ਕਿ ਇਸ ਹਮਲੇ ਲਈ ਹਿਓਤੀ ਜ਼ਿੰਮੇਵਾਰ ਹਨ। ਖੁਫੀਆ ਸੂਚਨਾਵਾਂ ਮਿਲੀਆਂ ਹਨ ਕਿ ਕੁਝ ਈਰਾਨੀ ਮਾਹਰ ਪਿਛਲੇ ਕਈ ਮਹੀਨਿਆਂ ਤੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ’ਚ ਸ਼ਹਿਰ ’ਚ ਇਕ ਹੋਰ ਧਮਾਕਾ ਹੋਇਆ। ਇਹ ਧਮਾਕਾ ਉਸ ‘ਪੈਲੇਸ’ ਨੇੜੇ ਹੋਇਆ ਜਿਸ ’ਚ ਕੈਬਨਿਟ ਦੇ ਮੈਂਬਰਾਂ ਨੂੰ ਲਿਜਾਇਆ ਗਿਆ ਸੀ।

ਵੀਡੀਓ ਫੁਟੇਜ ’ਚ ਦੇਖਿਆ ਗਿਆ ਹੈ ਕਿ ਸਰਕਾਰੀ ਪ੍ਰਤੀਨਿਧੀ ਮੰਡਲ ਦੇ ਜਹਾਜ਼ ’ਚੋਂ ਬਾਹਰ ਆਉਂਦੇ ਹੀ ਧਮਾਕਾ ਹੋਇਆ। ਜਹਾਜ਼ ’ਚ ਸਵਾਰ ਕਿਸੇ ਵੀ ਵਿਅਕਤੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕਈ ਮੰਤਰੀਆਂ ਨੂੰ ਵਾਪਸ ਜਹਾਜ਼ ’ਚ ਸਵਾਰ ਹੁੰਦੇ ਹੀ ਦੇਖਿਆ ਗਿਆ। ਯਮਨ ਦੇ ਪ੍ਰਧਾਨ ਮੰਤਰੀ ਅਤੇ ਹੋਰ ਲੋਕਾਂ ਨੂੰ ਧਮਾਕੇ ਦੇ ਤੁਰੰਤ ਬਾਅਦ ਹਵਾਈ ਅੱਡੇ ਤੋਂ ਸ਼ਹਿਰ ਸਥਿਤ ‘ਮਸ਼ਿਕ ਪੈਲੇਸ’ ਲਿਆਇਆ ਗਿਆ।

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 

 

 


Karan Kumar

Content Editor

Related News