ਯਮਨ ਦੀ ਫੌਜ ਨੇ 20 ਤੋਂ ਵਧੇਰੇ ਹੌਤੀ ਵਿਧਰੋਹੀ ਕੀਤੇ ਢੇਰ

Tuesday, Jan 21, 2020 - 03:46 PM (IST)

ਯਮਨ ਦੀ ਫੌਜ ਨੇ 20 ਤੋਂ ਵਧੇਰੇ ਹੌਤੀ ਵਿਧਰੋਹੀ ਕੀਤੇ ਢੇਰ

ਮਾਸਕੋ- ਯਮਨ ਵਿਚ ਫੌਜ ਨੇ ਸਾਨਾ ਸੂਬੇ ਦੇ ਨਿਮਹਾ ਜ਼ਿਲੇ ਵਿਚ ਮੰਗਲਵਾਰ ਨੂੰ ਇਕ ਪਰਬਤੀ ਲੜੀ ਤੋਂ ਹੌਤੀ ਵਿਧਰੋਹੀਆਂ ਨਾਲ ਖਦੇੜ ਦਿੱਤਾ ਤੇ ਇਸ ਮੁਹਿੰਮ ਦੌਰਾਨ 20 ਤੋਂ ਵਧੇਰੇ ਵਿਧਰੋਹੀਆਂ ਨੂੰ ਮੌਤ ਦੋ ਘਾਟ ਉਤਾਰ ਦਿੱਤਾ। ਯਮਨੀ ਆਰਮਡ ਫੋਰਸਸ ਦੇ ਮੀਡੀਆ ਸੈਂਟਰ ਦੇ ਅਧਿਕਾਰਿਤ ਟਵਿੱਟਰ ਪੇਜ 'ਤੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਫੌਜ ਦੇ ਜਵਾਨਾਂ ਨੇ ਰਾਜਧਾਨੀ ਸਾਨਾ ਦੇ ਨਿਮਹਾ ਜੰਗੀ ਇਲਾਕੇ ਵਿਚ ਈਰਾਨ ਸਮਰਥਿਤ ਹੌਤੀ ਵਿਧਰੋਹੀਆਂ ਦੇ ਕਬਜ਼ੇ ਵਿਚੋਂ ਇਕ ਪਰਬਤੀ ਲੜੀ ਨੂੰ ਮੁਕਤ ਕਰਵਾਇਆ। ਇਸ ਦੌਰਾਨ ਸੰਘਰਸ਼ ਵਿਚ ਕਈ ਲੋਕ ਮਾਰੇ ਗਏ ਜਾਂ ਜ਼ਖਮੀ ਹੋ ਗਏ। ਯਮਨ ਫੌਜ ਨੇ ਇਕ ਫੌਜੀ ਕੈਂਪ 'ਤੇ ਵੱਡੇ ਮਿਜ਼ਾਇਲ ਦੇ ਕੁਝ ਦਿਨਾਂ ਬਾਅਦ ਇਹ ਮੁਹਿੰਮ ਚਲਾਈ ਹੈ। ਮਿਜ਼ਾਇਲ ਹਮਲੇ ਵਿਚ ਘੱਟ ਤੋਂ ਘੱਟ 79 ਫੌਜੀਆਂ ਦੀ ਮੌਤ ਹੋ ਗਈ ਸੀ ਤੇ 81 ਹੋਰ ਜ਼ਖਮੀ ਹੋ ਗਏ ਸਨ। ਯਮਨ ਨੇ ਇਸ ਹਮਲੇ ਦਾ ਦੋਸ਼ ਹੌਤੀ ਵਿਧਰੋਹੀਆਂ 'ਤੇ ਲਗਾਇਆ ਸੀ।

ਜ਼ਿਕਰਯੋਗ ਹੈ ਕਿ ਯਮਨ ਚਾਰ ਸਾਲ ਤੋਂ ਜ਼ਿਆਦਾ ਸਮੇਂ ਤੋਂ ਸਰਕਾਰੀ ਸੁਰੱਖਿਆ ਬਲਾਂ ਤੇ ਹੌਤੀ ਵਿਧਰੋਹੀਆਂ ਦੇ ਵਿਚਾਲੇ ਸੰਘਰਸ਼ ਵਿਚ ਉਲਝਿਆ ਹੋਇਆ ਹੈ। ਸਾਊਦੀ ਅਗਵਾਈ ਵਾਲਾ ਸੰਗਠਨ ਮਾਰਚ 2015 ਤੋਂ ਵਿਧਰੋਹੀਆਂ ਦੇ ਖਿਲਾਫ ਇਥੇ ਹਵਾਈ ਹਮਲੇ ਕਰ ਰਿਹਾ ਹੈ। 


author

Baljit Singh

Content Editor

Related News