ਯਮਨ ''ਚ ਹਵਾਈ ਹਮਲੇ ''ਚ 13 ਲੋਕਾਂ ਦੀ ਮੌਤ
Tuesday, Jun 16, 2020 - 05:06 PM (IST)

ਸਾਨਾ (ਵਾਰਤਾ) : ਅਮਨ ਦੇ ਉੱਤਰੀ ਸੂਬੇ ਸਾਦਾ ਵਿਚ ਕਿਸਾਨਾਂ ਨੂੰ ਲੈ ਕੇ ਜਾ ਰਹੇ ਇਕ ਵਾਹਨ 'ਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਫੌਜ ਦੇ ਹਵਾਈ ਹਮਲੇ ਵਿਚ ਘੱਟ ਤੋਂ ਘੱਟ 13 ਲੋਕ ਮਾਰੇ ਗਏ। ਸਥਾਨਕ ਚਿਕਿਤਸਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਕਿਹਾ ਸਾਦਾ ਜ਼ਿਲ੍ਹੇ ਵਿਚ ਖੇਤਾਂ ਦੇ ਕੋਲ ਇਕ ਸੜਕ 'ਤੇ ਫਲ ਉਤਪਾਦਕਾਂ ਦੇ ਇਕ ਵਾਹਨ 'ਤੇ ਸੋਮਵਾਰ ਦੁਪਹਿਰ ਹਵਾਈ ਹਮਲਾ ਹੋਇਆ। ਇਸ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ 4 ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਹੌਤੀ ਵਿਦਰੋਹੀਆਂ ਵੱਲੋਂ ਸੰਚਾਲਿਤ ਅਲ ਮਸੀਰਾ ਟੀ.ਵੀ. ਅਨੁਸਾਰ ਸਾਊਦੀ ਅਰਬ ਦੀ ਅਗਵਾਈ ਵਾਲੀ ਫੌਜ ਨੇ ਸਾਦਾ ਵਿਚ ਸੋਮਵਾਰ ਨੂੰ ਵਾਹਨ ਨੂੰ ਨਿਸ਼ਾਨਾ ਬਣਾ ਕੇ 2 ਹਵਾਈ ਹਮਲੇ ਕੀਤੇ, ਜਿਸ ਵਿਚ 4 ਬੱਚਿਆਂ ਸਮੇਤ 13 ਲੋਕ ਮਾਰੇ ਗਏ। ਅਰਬ ਗੰਢ-ਜੋੜ ਨੇ ਅਜੇ ਤੱਕ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।