Year Ender 2019 : ਵੱਡੀਆਂ ਘਟਨਾਵਾਂ ਜਿਹਨਾਂ ਨੇ ਦੁਨੀਆ ਨੂੰ ਸੋਚਣ ਲਈ ਕੀਤਾ ਮਜਬੂਰ

12/22/2019 10:25:29 AM

ਵੈਲਿੰਗਟਨ (ਵੈੱਬ ਡੈਸਕ): 2019 ਵਿਚ ਗਲੋਬਲ ਹਲਚਲ ਪੈਦਾ ਕਰਨ ਵਾਲੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਇਹਨਾਂ ਘਟਨਾਵਾਂ ਨੇ ਦੁਨੀਆ ਦੇ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ। ਇਹਨਾਂ ਘਟਨਾਵਾਂ ਵਿਚ ਬ੍ਰੈਗਜ਼ਿਟ, ਹਾਂਗਕਾਂਗ ਪ੍ਰਦਰਸ਼ਨ, ਅਮਰੀਕਾ-ਚੀਨ ਟੈਰਿਫ ਵਾਰ, ਟਰੰਪ-ਕਿਮ ਵਾਰਤਾ, ਪੀ.ਓ.ਕੇ. ਵਿਚ ਭਾਰਤ ਦੀ ਸਰਜੀਕਲ ਸਟ੍ਰਾਈਕ, ਸਾਊਦੀ ਅਰਬ ਦੀ ਰਾਜਨੀਤੀ, ਸੀਰੀਆ 'ਤੇ ਤੁਰਕੀ ਦਾ ਹਮਲਾ, ਇਜ਼ਰਾਈਲ ਵਿਚ ਨੇਤਨਯਾਹੂ ਦੀ ਹਾਰ, ਸ਼੍ਰੀਲੰਕਾ ਵਿਚ ਅੱਤਵਾਦੀ ਹਮਲਾ ਅਤੇ ਅਮਰੀਕਾ ਤੇ ਤਾਲਿਬਾਨ ਵਿਚ ਸ਼ਾਂਤੀ ਵਾਰਤਾ ਜਿਹੇ ਮੁੱਦੇ ਮੁੱਖ ਹਨ।

1. ਨਿਊਜ਼ੀਲੈਂਡ 'ਚ ਮਸਜਿਦਾਂ 'ਤੇ ਹਮਲਾ
ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ 15 ਮਾਰਚ ਨੂੰ 2 ਮਸਜਿਦਾਂ 'ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿਚ 51 ਲੌਕਾਂ ਦੀ ਮੌਤ ਹੋ ਗਈ।

PunjabKesari

ਇਸ ਅੱਤਵਾਦੀ ਹਮਲੇ ਨੂੰ 28 ਸਾਲ ਦੇ ਆਸਟ੍ਰੇਲੀਆਈ ਬ੍ਰੈਂਟਨ ਟੈਰੇਂਟ ਨੇ ਅੰਜਾਮ ਦਿੱਤਾ ਸੀ, ਜਿਸ 'ਤੇ ਹੱਤਿਆ ਦੇ 50 ਮਾਮਲੇ ਅਤੇ ਹੱਤਿਆ ਦੀ ਕੋਸ਼ਿਸ਼ ਦੇ 39 ਦੋਸ਼ ਹਨ।

PunjabKesari

ਇਸ ਘਟਨਾ ਦੇ ਤਾਰ ਸ਼੍ਰੀਲੰਕਾ ਧਮਾਕਿਆਂ ਨਾਲ ਵੀ ਜੋੜੇ ਗਏ।

2. ਸ਼੍ਰੀਲੰਕਾ ਵਿਚ ਅੱਤਵਾਦੀ ਹਮਲਾ
ਸ਼੍ਰੀਲੰਕਾ ਵਿਚ ਅਪ੍ਰੈਲ ਮਹੀਨੇ ਵਿਚ ਸੀਰੀਅਲ ਬੰਬ ਧਮਾਕਿਆਂ ਨੇ ਤਬਾਹੀ ਮਚਾ ਦਿੱਤੀ। 21 ਅਪ੍ਰੈਲ, 2019 ਨੂੰ 3 ਚਰਚਾਂ ਸਮੇਤ 6 ਵੱਖ-ਵੱਖ ਥਾਵਾਂ 'ਤੇ ਹੋਏ ਇਹਨਾਂ ਬੰਬ ਧਮਾਕਿਆਂ ਵਿਚ ਤਕਰੀਬਨ 235 ਲੋਕਾਂ ਦੀ ਮੌਤ ਹੋਈ ਅਤੇ 500 ਤੋਂ ਵੱਧ ਜ਼ਖਮੀ ਹੋਏ।

PunjabKesari

ਦੋ ਚਰਚਾਂ ਦੇ ਅੰਦਰ ਆਤਮਘਾਤੀ ਬੰਬ ਧਮਾਕੇ ਕੀਤੇ ਗਏ ਸਨ। ਇਹ ਹਮਲੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਤਿੰਨ ਸ਼ਹਿਰਾਂ ਲੜੀਵਾਰ ਤਰੀਕੇ ਨਾਲ ਕੀਤੇ ਗਏ।

PunjabKesari

ਈਸਟਰ ਪੂਰਬ ਦੇ ਮੌਕੇ ਜਦੋਂ ਈਸਾਈ ਲੋਕ ਚਰਚਾਂ ਵਿਚ ਪ੍ਰਾਰਥਨਾ ਕਰ ਰਹੇ ਸਨ ਉਦੋਂ ਇਹ ਧਮਾਕੇ ਹੋਏ। ਇਸ ਕਾਰਨ ਵੱਡੀ ਗਿਣਤੀ ਵਿਚ ਜਾਨ-ਮਾਲ ਦਾ ਨੁਕਸਾਨ ਹੋਇਆ।

3. ਬ੍ਰੈਗਜ਼ਿਟ 
ਬ੍ਰੈਗਜ਼ਿਟ ਮਤਲਬ ਬ੍ਰਿਟੇਨ ਦਾ ਯੂਰਪੀ ਯੂਨੀਅਨ (ਈ.ਯੂ.) ਤੋਂ ਵੱਖਰੇ ਹੋਣਾ। ਬ੍ਰਿਟੇਨ ਦਾ ਵੱਖ ਹੋਣਾ ਸੁਣਨ ਵਿਚ ਭਾਵੇਂ ਸਧਾਰਨ ਲੱਗਦਾ ਹੋਵੇ ਪਰ ਇਸ ਦੇ ਪ੍ਰਭਾਵ ਦੂਰਗਾਮੀ ਹਨ। ਇਸ ਨਾਲ ਪੂਰੇ ਯੂਰਪ ਦੀ ਆਰਥਿਕ ਅਤੇ ਵਿਦੇਸ਼ ਨੀਤੀ ਵਿਚ ਵੱਡੀ ਤਬਦੀਲੀ ਹੋਵੇਗੀ। ਇਸ ਲਈ ਬ੍ਰਿਟੇਨ ਵਿਚ ਜਨਮਤ ਤੱਕ ਕਰਵਾਇਆ ਗਿਆ। ਇਸ ਵਿਚ ਲੋਕਾਂ ਨੇ ਇਕ ਆਵਾਜ਼ ਵਿਚ ਯੂਰਪ ਤੋਂ ਵੱਖ ਹੋਣ ਦਾ ਫੈਸਲਾ ਲਿਆ। 

PunjabKesari

ਇਸ ਪੂਰੀ ਪ੍ਰਕਿਰਿਆ ਵਿਚ 2 ਸਾਲ ਦਾ ਸਮਾਂ ਲੱਗੇਗਾ ਪਰ ਬ੍ਰਿਟੇਨ ਵਿਚ ਇਸ ਨਾਲ ਸਬੰਧਤ ਰੋਜ਼ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ। ਜਨਮਤ ਵਿਚ ਹਾਰ ਦੇ ਬਾਅਦ ਉਸ ਸਮੇਂ ਦੇ ਪੀ.ਐੱਮ. ਡੇਵਿਡ ਕੈਮਰੂਨ ਨੂੰ ਅਸਤੀਫਾ ਦੇਣਾ ਪਿਆ ਸੀ। ਬਾਅਦ ਵਿਚ ਥੈਰੇਸਾ ਮੇਅ ਨੂੰ ਵੀ ਇਸੇ ਸਥਿਤੀ ਦਾ ਸਾਹਮਣਾ ਕਰਨਾ ਪਿਆ। ਹੁਣ ਬੋਰਿਸ ਜਾਨਸਨ ਦੇ ਆਮ ਚੋਣਾਂ ਵਿਚ ਜਿੱਤ ਦੇ ਬਾਅਦ ਸਥਿਤੀ ਬਦਲ ਸਕਦੀ ਹੈ।

4. ਬਾਲਾਕੋਟ 'ਚ ਸਰਜੀਕਲ ਸਟ੍ਰਾਈਕ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ.ਆਰ.ਪੀ.ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਇਸ ਦਾ ਬਦਲਾ ਲਿਆ। ਇਸ ਦੇ ਲਈ ਭਾਰਤੀ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਦਾਖਲ ਹੋ ਕੇ ਏਅਰ ਸਟ੍ਰਾਈਕ ਕੀਤੀ ਸੀ। ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿਚ ਕਰੀਬ 200 ਤੋਂ 300 ਦੇ ਵਿਚ ਅੱਤਵਾਦੀ ਮਾਰੇ ਗਏ ਸਨ। 

PunjabKesari

ਇਸ ਹਵਾਈ ਹਮਲੇ ਵਿਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਢੇਰ ਕੀਤਾ ਸੀ। ਇਸ ਦੌਰਾਨ ਭਾਰਤੀ ਹਵਾਈ ਫੌਜ ਦਾ ਜਹਾਜ਼ ਮਿਗ-21 ਹਾਦਸਾਗ੍ਰਸਤ ਹੋ ਗਿਆ ਅਤੇ ਇਸ ਨੂੰ ਉਡਾ ਰਿਹਾ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ ਵਿਚ ਪਹੁੰਚ ਗਿਆ ਸੀ। ਬਾਅਦ ਵਿਚ ਭਾਰਤ ਦੇ ਦਬਾਅ ਵਿਚ ਪਾਕਿਸਤਾਨ ਨੇ ਅਭਿਨੰਦਨ ਨੂੰ ਛੱਡ ਦਿੱਤਾ ਸੀ।

5. ਹਾਂਗਕਾਂਗ ਵਿਚ ਪ੍ਰਦਰਸ਼ਨ
ਹਾਂਗਕਾਂਗ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਚੀਨ ਦੀਆਂ ਨੀਤੀਆਂ ਦੇ ਵਿਰੁੱਧ ਲੋਕ ਸੜਕਾਂ 'ਤੇ ਉਤਰ ਆਏ। ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇੱਥੋਂ ਦੇ ਸ਼ਾਂਤੀ ਪਸੰਦ ਲੋਕ ਸੜਕਾਂ 'ਤੇ ਉਤਰੇ। ਇਸ ਦੌਰਾਨ ਉਹ ਲੋਕਤੰਤਰ ਦੀ ਮੰਗ ਕਰ ਰਹੇ ਹਨ।

PunjabKesari

ਇਹ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਚੀਨ ਇਸ ਨੂੰ ਦਬਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇੱਥੇ ਪ੍ਰਦਰਸ਼ਨ ਦਾ ਕਾਰਨ ਚੀਨ ਦਾ ਹਵਾਲਗੀ ਬਿੱਲ ਹੈ। ਹਾਂਗਕਾਂਗ ਦਾ ਮੰਨਣਾ ਹੈ ਕਿ ਇਸ ਨਾਲ ਉਹ ਚੀਨ ਦੇ ਹੱਥਾਂ ਦਾ ਗੁਲਾਮ ਬਣ ਜਾਵੇਗਾ।

6. ਅਮਰੀਕਾ-ਚੀਨ ਟੈਰਿਫ ਵਾਰ
ਡੋਨਾਲਡ ਟਰੰਪ ਦਾ ਇਕ ਡਾਇਲਾਗ ਕਾਫੀ ਮਸ਼ਹੂਰ ਹੈ, ਜਿਸ ਵਿਚ ਉਹਨਾਂ ਨੇ ਸਾਲ 2017 ਵਿਚ ਆਪਣੇ ਸਲਾਹਕਾਰਾਂ ਨੂੰ ਕਿਹਾ ਸੀ,''ਆਈ ਵਾਂਟ ਟੈਰਿਫਸ''। ਸਾਲ 2018 ਵਿਚ ਸ਼ੁਰੂ ਹੋਇਆ ਟੈਰਿਫ ਵਾਰ 2019 ਵਿਚ ਭਿਆਨਕ ਰੂਪ ਧਾਰ ਗਿਆ।

PunjabKesari

ਇਸ ਨਾਲ ਚੀਨੀ ਸਮਾਨਾਂ 'ਤੇ 50 ਅਰਬ ਡਾਲਰ ਦੇ ਟੈਰਿਫ ਨਾਲ ਸ਼ੁਰੂ ਹੋਇਆ ਇਹ ਕਾਰੋਬਾਰੀ ਯੁੱਧ 250 ਅਰਬ ਡਾਲਰ ਤੱਕ ਪਹੁੰਚ ਗਿਆ। ਇਸ ਨਾਲ ਅਮਰੀਕਾ ਦੇ ਨਾਲ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ। ਇਸ ਨਾਲ ਉਹਨਾਂ ਦੇਸ਼ਾਂ 'ਤੇ ਵੀ ਦੂਰਗਾਮੀ ਅਸਰ ਦੇਖਣ ਨੂੰ ਮਿਲਿਆ ਜੋ ਚੀਨ 'ਤੇ ਨਿਰਭਰ ਸਨ। 

7. ਅੱਤਵਾਦੀ ਬਗਦਾਦੀ ਢੇਰ
ਅਮਰੀਕੀ ਫੌਜ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਦੇ ਮੁਖੀ ਅਬੁ ਬਕਰ-ਅਲ ਬਗਦਾਦੀ ਨੂੰ ਅਕਤੂਬਰ ਦੇ ਅਖੀਰ ਵਿਚ ਢੇਰ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ। ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ।

PunjabKesari

ਉਹਨਾਂ ਨੇ ਕਿਹਾ ਕਿ ਬਗਦਾਦੀ ਸੁਰੰਗ ਵਿਚ ਲੁਕਿਆ ਹੋਇਆ ਸੀ ਜੋ ਅਮਰੀਕੀ ਫੌਜ ਦੇ ਹਮਲੇ ਵਿਚ ਮਾਰਿਆ ਗਿਆ। ਟਰੰਪ ਨੇ ਇਹ ਵੀ ਦੱਸਿਆ ਕਿ ਬਗਦਾਦੀ ਦੇ ਨਾਲ ਉਸ ਦੇ 3 ਬੱਚੇ ਵੀ ਮਾਰੇ ਗਏ। ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਬਾਅਦ ਤੋਂ ਅਬੂ ਬਕਰ-ਅਲ ਬਗਦਾਦੀ ਦੁਨੀਆ ਦਾ ਮੋਸਟ ਵਾਂਟੇਡ ਅੱਤਵਾਦੀ ਸੀ।

8. ਅਮਰੀਕਾ-ਤਾਲਿਬਾਨ ਸ਼ਾਂਤੀ ਵਾਰਤਾ
ਤਾਲਿਬਾਨ ਦੇ ਨਾਮ 'ਤੇ ਡਰਨ ਵਾਲੀ ਦੁਨੀਆ ਹੁਣ ਇਕ ਨਵਾਂ ਘਟਨਾਕ੍ਰਮ ਦੇਖ ਰਹੀ ਹੈ। ਅੱਤਵਾਦੀ ਸੰਗਠਨ ਤਾਲਿਬਾਨ ਅਤੇ ਅਮਰੀਕਾ ਦੇ ਵਿਚ ਸ਼ਾਂਤੀ ਸਮਝੌਤੇ 'ਤੇ ਦਸਤਖਤ ਹੋਣ ਜਾ ਰਹੇ ਹਨ।

PunjabKesari

ਭਾਵੇਂਕਿ ਇਹ ਗੱਲਬਾਤ ਕਾਫੀ ਦਿਨਾਂ ਤੋਂ ਜਾਰੀ ਹੈ ਪਰ ਕਿਸੇ ਨਾ ਕਿਸੇ ਗੱਲ 'ਤੇ ਇਹ ਸਮਝੌਤਾ ਹਰ ਵਾਰ ਖਟਾਈ ਵਿਚ ਪੈ ਜਾਂਦਾ ਹੈ। ਤਾਜ਼ਾ ਰਿਪੋਰਟ ਦੇ ਮੁਤਾਬਕ ਤਾਲਿਬਾਨ ਆਪਣੇ ਹਮਲੇ ਰੋਕਣ ਲਈ ਤਿਆਰ ਹਨ। ਇਸ ਦੇ ਨਾਲ ਆਸ ਜਾਗੀ ਹੈ ਕਿ ਅਮਰੀਕਾ ਅਤੇ ਤਾਲਿਬਾਨ ਜਲਦੀ ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰਨਗੇ।

9. ਇਜ਼ਰਾਈਲ ਵਿਚ ਨੇਤਨਯਾਹੂ ਦੀ ਵਿਦਾਈ
ਇਜ਼ਰਾਈਲ ਵਿਚ ਸਤੰਬਰ ਵਿਚ ਹੋਈਆਂ ਪ੍ਰਧਾਨ ਮੰਤਰੀ ਅਹੁਦੇ ਦੀਆਂ ਚੋਣਾਂ ਦਾ ਨਤੀਜਾ ਨਹੀਂ ਨਿਕਲ ਸਕਿਆ। ਇੱਥੇ ਕੋਈ ਵੀ ਪਾਰਟੀ ਆਪਣੇ ਦਮ 'ਤੇ ਸਰਕਾਰ ਨਹੀਂ ਬਣਾ ਸਕਦੀ।

PunjabKesari

ਬੇਂਜਾਮਿਨ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 31 ਸੀਟਾਂ, ਵਿਰੋਧੀ ਦਲ ਦੇ ਨੇਤਾ ਬੈਨੀ ਗੈਂਟਜ ਦੀ ਪਾਰਟੀ ਨੂੰ 33 ਸੀਟਾਂ ਮਿਲੀਆਂ। ਅਜਿਹੇ ਵਿਚ ਜੇਕਰ ਜਲਦੀ ਹੀ ਸਰਕਾਰ ਦਾ ਗਠਨ ਨਹੀਂ ਹੁੰਦਾ ਹੈ ਤਾਂ ਰਾਸ਼ਟਰਪਤੀ ਵੱਲੋਂ ਇਕ ਵਾਰ ਫਿਰ ਚੋਣਾਂ ਕਰਾਉਣ ਦਾ ਆਦੇਸ਼ ਜਾਰੀ ਕੀਤਾ ਜਾਵੇਗਾ।

10. ਟਰੰਪ-ਕਿਮ ਜੋਂਗ ਵਾਰਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ।

PunjabKesari

ਇਸ ਦੇ ਬਾਅਦ ਕਿਮ ਜੋਂਗ ਉਨ ਦੇ ਨਾਲ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੀ ਧਰਤੀ 'ਤੇ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਟਰੰਪ ਅਜਿਹੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਜਿਹਨਾਂ ਨੇ ਉੱਤਰੀ ਕੋਰੀਆ ਦੀ ਧਰਤੀ 'ਤੇ ਕਦਮ ਰੱਖਿਆ।

11. ਅਮਰੀਕਾ-ਮੈਕਸੀਕੋ ਸਰਹੱਦ 'ਤੇ ਪਿਤਾ-ਪੁੱਤਰੀ ਦੀ ਮੌਤ
ਦਿਲ ਨੂੰ ਦਹਿਲਾ ਦੇਣ ਵਾਲੀ ਇਕ ਤਸਵੀਰ 25 ਸਾਲਾ ਆਸਕਰ ਮਾਰਟੀਨੇਜ਼ ਰਮਾਯਰੇਜ਼ ਅਤੇ ਉਹਨਾਂ ਦੀ 2 ਸਾਲ ਦੀ ਬੇਟੀ ਦੀ ਹੈ

PunjabKesari

ਜੋ ਜਾਨ ਖਤਰੇ ਵਿਚ ਪਾ ਕੇ ਮੈਕਸੀਕੋ ਤੋਂ ਰਿਓ ਗ੍ਰੇਨੇਡ ਨਦੀ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਤਿਲਕਣ ਕਾਰਨ ਡਿੱਗ ਪਏ ਅਤੇ ਉਹਨਾਂ ਦੀ ਮੌਤ ਹੋ ਗਈ।

12. ਅਮਰੀਕਾ-ਮੈਕਸੀਕੋ ਸ਼ਰਨਾਰਥੀ ਮਾਮਲਾ
ਮੈਕਸੀਕੋ ਤੋਂ ਰੀਓ ਗ੍ਰੇਨੇਡ ਦੇ ਜ਼ਰੀਏ ਆਏ ਸ਼ਰਨਾਰਥੀਆਂ ਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਸਾਂਡਰਾ ਸਾਂਚੇਜ ਨੇ ਦੱਸਿਆ ਕਿ ਆਪਣੀ ਬੇਟੀ ਦੇ ਨਾਲ ਮੈਕਸੀਕੋ ਅਤੇ ਸੈਂਟਰਲ ਅਮਰੀਕਾ ਤੋਂ ਇੱਥੇ ਆਉਣ ਵਿਚ ਉਹਨਾਂ ਨੂੰ ਇਕ ਮਹੀਨੇ ਦਾ ਸਮਾਂ ਲੱਗ ਗਿਆ।

PunjabKesari

ਇੱਥੇ ਦੱਸ ਦਈਏ ਕਿ ਟਰੰਪ ਪ੍ਰਸ਼ਾਸਨ ਨੇ ਬਾਰਡਰ 'ਤੇ ਸ਼ਰਨਾਰਥੀਆਂ ਲਈ ਜ਼ੀਰੋ ਟੋਲਰੈਂਸ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਬਾਅਦ ਉੱਥੋਂ ਆਏ ਸ਼ਰਨਾਰਥੀਆਂ ਨੂੰ ਉਹਨਾਂ ਦੇ ਬੱਚਿਆਂ ਤੋਂ ਵੱਖ ਕਰ ਦਿੱਤਾ ਗਿਆ। ਇਸ ਦੇ ਬਾਅਦ ਹੀ ਇਹ ਤਸਵੀਰ ਪੂਰੀ ਦੁਨੀਆ ਵਿਚ ਵਾਇਰਲ ਹੋ ਗਈ ਜਦੋਂ ਆਪਣੀ ਮਾਂ ਤੋਂ ਵੱਖ ਹੋ ਕੇ ਬੱਚੀ ਯਾਨੇਲਾ ਰੋ ਰਹੀ ਸੀ।


Vandana

Content Editor

Related News