ਯੂਨਾਈਟਿਡ ਏਅਰਲਾਈਨ ਦੇ ਅਧਿਕਾਰੀ ਦੀ ਲਾਸ਼ ਲਾਪਤਾ ਹੋਣ ਤੋਂ ਇੱਕ ਸਾਲ ਬਾਅਦ ਹੋਈ ਬਰਾਮਦ

Monday, Oct 25, 2021 - 10:51 PM (IST)

ਯੂਨਾਈਟਿਡ ਏਅਰਲਾਈਨ ਦੇ ਅਧਿਕਾਰੀ ਦੀ ਲਾਸ਼ ਲਾਪਤਾ ਹੋਣ ਤੋਂ ਇੱਕ ਸਾਲ ਬਾਅਦ ਹੋਈ ਬਰਾਮਦ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਸ਼ਿਕਾਗੋ ਵਿੱਚ ਜੰਗਲਾਂ 'ਚ ਲੱਭੀ ਗਈ ਮਨੁੱਖੀ ਲਾਸ਼ ਦੀ ਪਛਾਣ ਪੋਸਟਮਾਰਟਮ ਕਰਨ ਤੋਂ ਬਾਅਦ ਯੂਨਾਈਟਿਡ ਏਅਰਲਾਈਨਜ਼ ਦੇ ਅਧਿਕਾਰੀ ਜੈਕਬ ਸੇਫੋਲੀਆ ਵਜੋਂ ਕੀਤੀ ਗਈ ਹੈ, ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਲਾਪਤਾ ਸੀ। ਇਸ ਸਬੰਧੀ ਡੂਪੇਜ ਕਾਉਂਟੀ ਫੌਰੈਸਟ ਪ੍ਰਜ਼ਰਵ ਦੇ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 50 ਸਾਲਾਂ ਸੇਫੋਲੀਆ ਦੀ ਲਾਸ਼, ਇਲੀਨੋਏ ਦੇ ਡੈਰੀਅਨ ਵਿੱਚ ਵਾਟਰਫਾਲ ਗਲੇਨ ਫੌਰੈਸਟ ਪ੍ਰਜ਼ਰਵ ਦੇ ਸੰਘਣੇ ਜੰਗਲ ਵਾਲੇ ਖੇਤਰ ਵਿੱਚ ਇੱਕ ਦਰਖਤ 'ਤੇ ਬੈਲਟ ਨਾਲ ਲਟਕਦੀ ਮਿਲੀ ਸੀ। ਉਸ ਦਾ ਬਟੂਆ, ਡਰਾਈਵਰੀ ਲਾਇਸੈਂਸ ਅਤੇ ਨਿੱਜੀ ਸਮਾਨ ਵਾਲਾ ਬੈਕਪੈਕ ਘਟਨਾ ਸਥਾਨ ਤੋਂ ਮਿਲਿਆ ਹੈ। ਸੇਫੋਲੀਆ ਨੂੰ ਪਹਿਲੀ ਵਾਰ 8 ਅਗਸਤ, 2020 ਨੂੰ ਲਾਪਤਾ ਦੱਸਿਆ ਗਿਆ ਸੀ। ਉਸ ਦਾ ਵਾਹਨ ਜੰਗਲ ਦੇ ਬਾਹਰ ਖੜ੍ਹਾ ਪਾਇਆ ਗਿਆ ਸੀ ਪਰ 2,500 ਏਕੜ ਦੇ ਇਸ ਜੰਗਲੀ ਰਕਬੇ ਵਿੱਚ ਕਈ ਏਜੰਸੀਆਂ ਦੁਆਰਾ ਖੋਜਣ ਦੇ ਬਾਵਜੂਦ ਵੀ ਉਸਦੀ ਲਾਸ਼ ਕਦੇ ਨਹੀਂ ਮਿਲੀ ਸੀ।  ਸੇਫੋਲੀਆ ਦੀ ਲਾਸ਼ ਕੰਟਰੇਕਟਰਾਂ ਦੇ ਇੱਕ ਯੂਥ-ਸਮੂਹ ਦੁਆਰਾ ਲੱਭੀ ਗਈ ਸੀ ਅਤੇ  ਉਸ ਦੀ ਪਛਾਣ ਦੰਦਾਂ ਦੇ ਰਿਕਾਰਡਾਂ ਰਾਹੀਂ ਫੋਰੈਂਸਿਕ ਮਾਹਿਰਾਂ ਦੁਆਰਾ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News