ਉਈਗਰਾਂ ''ਤੇ ਜ਼ੁਲਮ ਢਾਹੁਣ ਦੇ ਚੱਲਦੇ ਸ਼ਿਨਜਿਆਂਗ ਸੂਬੇ ਵਿਚ ਆਈ ਆਬਾਦੀ ਵਿਚ ਜ਼ਬਰਦਸਤ ਗਿਰਾਵਟ

Wednesday, May 12, 2021 - 08:33 PM (IST)

ਉਈਗਰਾਂ ''ਤੇ ਜ਼ੁਲਮ ਢਾਹੁਣ ਦੇ ਚੱਲਦੇ ਸ਼ਿਨਜਿਆਂਗ ਸੂਬੇ ਵਿਚ ਆਈ ਆਬਾਦੀ ਵਿਚ ਜ਼ਬਰਦਸਤ ਗਿਰਾਵਟ

ਬੀਜਿੰਗ (ਇੰਟ.)- ਚੀਨ ਦੇ ਪੱਛਮੀ ਸੂਬੇ ਸ਼ਿਨਜਿਆਂਗ ਵਿਚ 2017 ਤੋਂ 2019 ਤੱਕ ਆਬਾਦੀ ਦੇ ਅੰਕੜਿਆਂ ਵਿਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸੂਬੇ ਵਿਚ ਲੱਖਾਂ ਦੀ ਗਿਣਤੀ ਵਿਚ ਰਹਿਣ ਵਾਲੇ ਉਈਗਰ ਮੁਸਲਮਾਨਾਂ 'ਤੇ ਚੀਨ ਲਗਾਤਾਰ ਜ਼ੁਲਮ ਢਾਅ ਰਿਹਾ ਹੈ। ਉਸ ਨੇ ਇਥੇ ਡਿਟੈਂਸ਼ਨ ਕੈਂਪ ਬਣਾ ਰੱਖੇ ਹਨ। ਇਸ ਖੇਤਰ ਦੀ ਆਬਾਦੀ ਦੇ ਜਨਸੰਖਿਆ ਅੰਕੜਿਆਂ ਦਾ ਡਿੱਗਣਾ ਇਸ ਗੱਲਦੀ ਪੁਖਤਾ ਗਵਾਹੀ ਦੇ ਰਹੇ ਹਨ।

ਇਸ ਵਿਸ਼ਲੇਸ਼ਣ 'ਤੇ ਆਸਟ੍ਰੇਲੀਅਨ ਸਟ੍ਰੈਟੇਜੀ ਪਾਲਿਸੀ ਇੰਸਟੀਚਿਊਟ ਨੇ ਆਪਣੀ ਪੂਰੀ ਰਿਪੋਰਟ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਸ਼ਿਨਜਿਆਂਗ ਵਿਚ ਰਹਿਣ ਵਾਲੇ ਉਈਗਰ ਮੁਸਲਮਾਨਾਂ, ਕਜਾਕੀ ਅਤੇ ਹੋਰ ਘੱਟਗਿਣਤੀ ਮੁਸਲਮਾਨਾਂ ਦੀ ਆਬਾਦੀ ਵਿਚ 48.74 ਫੀਸਦੀ ਦੀ ਗਿਰਾਵਟ ਆਈ ਹੈ। ਇਸ ਵਿਚ ਪਲਾਇਨ ਕਰਨ ਅਤੇ ਮਾਰ ਦਿੱਤੇ ਗਏ ਲੋਕਾਂ ਦੀ ਗਿਣਤੀ ਵੀ ਸ਼ਾਮਲ ਹੈ। ਇਹੀ ਨਹੀਂ ਜਨਮ ਦਰ ਵਿਚ ਵੀ 2017 ਅਤੇ 2018 ਵਿਚ 43.7 ਫੀਸਦੀ ਦੀ ਕਮੀ ਆਈ ਹੈ। ਇਸ ਖੇਤਰ ਵਿਚ 71 ਸਾਲਾਂ ਵਿਚ ਇੰਨੀ ਗਿਰਾਵਟ ਇਨ੍ਹਾਂ ਹਾਲ ਦੇ ਸਾਲਾਂ ਵਿਚ ਨਹੀਂ ਦੇਖੀ ਗਈ ਹੈ।

ਆਬਾਦੀ ਵਿਚ ਇਹ ਕਮੀ ਸੰਯੁਕਤ ਰਾਸ਼ਟਰ ਦੀ ਹੁਣ ਤੱਕਦੀ ਆਬਾਦੀ ਵਿਚ ਪਹਿਲੀ ਵਾਰ ਦੇਖੀ ਗਈ ਹੈ। ਅੰਕੜਿਆਂ ਵਿਚ ਇੰਨੀ ਗਿਰਾਵਟ ਸੀਰੀਆ ਦੇ ਗ੍ਰਹਿ ਯੁਧ ਅਤੇ ਰਵਾਂਡਾ ਅਤੇ ਕੰਬੋਡੀਆ ਦੇ ਕਤਲੇਆਮ ਵਿਚ ਵੀ ਨਹੀਂ ਆਈ ਸੀ। ਖੋਜਕਰਤਾ ਅਤੇ ਰਿਪੋਰਟ ਦੇ ਸਹਿ ਲੇਖਕ ਨਾਥਨ ਰੂਸਰ ਦਾ ਕਹਿਣਾ ਹੈ ਕਿ ਆਬਾਦੀ ਵਿਚ ਗਿਰਾਵਟ ਅਵਿਸ਼ਵਾਸੀ ਹੈ। ਇਸ ਤੋਂ ਅਹਿਸਾਸ ਹੁੰਦਾ ਹੈ। ਇਸ ਨਾਲ ਅਹਿਸਾਸ ਹੁੰਦਾ ਹੈ ਕਿ ਸ਼ਿਨਜਿਆਂਗ ਵਿਚ ਕਿੰਨੇ ਵੱਡੇ ਪੱਧਰ 'ਤੇ ਆਬਾਦੀ ਘੱਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਕਿਸ ਤਰ੍ਹਾਂ ਨਾਲ ਇਥੇ ਰੋਕ ਲਗਾ ਰਹੇ ਹਨ।

ਇਸ ਰਿਪੋਰਟ ਤੋਂ ਜਰਮਨ ਖੋਜਕਰਤਾ ਐਡਰਿਅਨ ਜੇਂਜ ਦੀ ਪਿਛਲੇ ਸਾਲ ਦੀ ਉਸ ਰਿਪੋਰਟ ਦੀ ਵੀ ਪੁਸ਼ਟੀ ਹੁੰਦੀ ਹੈ ਕਿ ਚੀਨ ਨਿਯੋਜਿਤ ਤਰੀਕੇ ਨਾਲ ਸ਼ਿਨਜਿਆਂਗ ਵਿਚ ਜਨਮ ਦਰ ਘੱਟ ਕਰਨ ਲਈ ਗਰਭਪਾਤ ਬੰਧਿਆਕਰਣ ਅਤੇ ਬੱਚੇ ਪੈਦਾ ਕਰਨ 'ਤੇ ਤਸੀਹੇ ਅਤੇ ਜੁਰਮਾਨੇ ਵਰਗੀ ਕਾਰਵਾਈ ਕਰ ਰਹੀ ਹੈ। ਰਿਪੋਰਟ 'ਤੇ ਚੀਨ ਦੀ ਸਰਕਾਰ ਅਤੇ ਵਿਦੇਸ਼ ਮੰਤਰਾਲਾ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। 


author

Khushdeep Jassi

Content Editor

Related News