ਸ਼ੀ ਨੇ ਨਵੇਂ ਸਾਲ ਦੇ ਸੰਬੋਧਨ ’ਚ ਵੀ ਤਾਇਵਾਨ ’ਤੇ ਵਿੰਨ੍ਹਿਆ ਨਿਸ਼ਾਨਾ, CPC ਦੀ ਕੀਤੀ ਤਾਰੀਫ਼
Saturday, Jan 01, 2022 - 01:20 PM (IST)
ਮੁੰਬਈ (ਬਿਊਰੋ)– ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਵੇਂ ਸਾਲ ਦੇ ਆਪਣੇ ਸੰਬੋਧਨ ’ਚ ਵੀ ਤਾਇਵਾਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਆਪਣੇ ਸੰਬੋਧਨ ’ਚ ਸ਼ੀ ਜਿਨਪਿੰਗ ਨੇ ਤਾਇਵਾਨ ਤੇ ਮੁੱਖ ਭੂਮੀ ਚੀਨ ਦੇ ਏਕੀਕਰਨ ਦੀ ਉਮੀਦ ਜ਼ਾਹਿਰ ਕੀਤੀ।
ਉਨ੍ਹਾਂ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੀਆਂ ਉਪਲੱਬਧੀਆਂ ਦੱਸੀਆਂ ਤੇ ਹਾਲ ਹੀ ’ਚ ਹੋਈ ਉਸ ਮਹੱਤਵਪੂਰਨ ਬੈਠਕ ਦਾ ਜ਼ਿਕਰ ਕੀਤਾ, ਜਿਸ ’ਚ ਉਨ੍ਹਾਂ ਦੇ ਸੱਤਾ ’ਚ ਬੇਮਿਸਾਲ ਤੀਜੇ ਕਾਰਜਕਾਲ ਦਾ ਰਸਤਾ ਸਾਫ ਹੋ ਗਿਆ ਹੈ। ਸ਼ੀ ਦਾ ਰਾਸ਼ਟਰ ਦੇ ਨਾਂ ਸੰਬੋਧਨ ਟੀ. ਵੀ. ਰਾਹੀਂ ਪ੍ਰਸਾਰਿਤ ਹੋਇਆ।
ਇਹ ਖ਼ਬਰ ਵੀ ਪੜ੍ਹੋ : ਹੈਵਾਨੀਅਤ: ਪਹਿਲਾਂ ਕੀਤਾ ਰੇਪ, ਫਿਰ ਕਤਲ ਕਰ ਸਿਰ ਵੱਢ ਕੇ ਪਾਣੀ ’ਚ ਉਬਾਲਿਆ, ਹੁਣ ਹੋਈ ਜੇਲ੍ਹ ਦੀ ਸਜ਼ਾ
ਇਸ ’ਚ ਉਨ੍ਹਾਂ ਕਿਹਾ, ‘ਸਾਡੀ ਮੁੱਖ ਭੂਮੀ ਦੇ ਪੂਰਨ ਏਕੀਕਰਨ ਦੀ ਉਮੀਦ ਤਾਇਵਾਨ ਜਲਡਮਰੂਮੱਧ ਦੇ ਦੋਵਾਂ ਪਾਸਿਆਂ ਦੇ ਲੋਕਾਂ ਦੀ ਹੈ।’ ਅਮਰੀਕਾ, ਯੂਰਪ ਸੰਘ ਤੇ ਹੋਰ ਪੱਛਣੀ ਦੇਸ਼ਾਂ ਵਲੋਂ ਬਣਾਏ ਗਏ ਦਬਾਅ ਤੇ ਤਾਇਪੇ ਨੂੰ ਉਨ੍ਹਾਂ ਵਲੋਂ ਸਮਰਥਨ ਕਰਨ ਦੀ ਪਿੱਠ ਭੂਮੀ ’ਚ ਸ਼ੀ ਵਲੋਂ ਤਾਇਵਾਨ ਦਾ ਜ਼ਿਕਰ ਕਰਨਾ ਕਈ ਮਾਇਨਿਆਂ ’ਚ ਮਹੱਤਵਪੂਰਨ ਹੈ। ਚੀਨ ਖ਼ੁਦਮੁਖਤਿਆਰ ਤਾਇਵਾਨ ਨੂੰ ਮੁੱਖ ਭੂਮੀ ਦਾ ਹਿੱਸਾ ਦੱਸਦਾ ਹੈ।
ਉਸ ਨੇ ਹਾਲ ਦੇ ਮਹੀਨਿਆਂ ’ਚ ਤਾਇਵਾਨ ਦੇ ਹਵਾਈ ਰੱਖਿਆ ਇਲਾਕੇ ’ਚ ਫੌਜੀ ਵਾਹਨਾਂ ਨੂੰ ਉਡਾ ਕੇ ਤਣਾਅ ਕਾਫੀ ਵਧਾ ਦਿੱਤਾ। ਉਸ ਨੇ ਤਾਇਵਾਨ ਦੇ ਨਜ਼ਦੀਕ ਫੌਜੀ ਅਭਿਆਨ ਵੀ ਸ਼ੁਰੂ ਕੀਤੇ। ਸ਼ੀ ਦੇ 10 ਮਿੰਟ ਦੇ ਸੰਬੋਧਨ ਦਾ ਜ਼ਿਆਦਾਤਰ ਹਿੱਸਾ ਸੱਤਾਧਾਰੀ ਪਾਰਟੀ ਦੇ 100 ਸਾਲ ਪੂਰੇ ਹੋਣ ਨੂੰ ਦਰਸਾਉਣ ਨਾਲ ਸਬੰਧਤ ਸੀ। ਉਨ੍ਹਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ ਤੇ ਫੌਜ-ਪੁਲਸ ਦੀ ਮਜ਼ਬੂਤ ਸੈਨਾ ਬਣਾਉਣ ਤੇ ਦੇਸ਼ ਦੀ ਰੱਖਿਆ ਕਰਨ ਪ੍ਰਤੀ ਉਨ੍ਹਾਂ ਦੇ ਸਮਰਥਨ ਦੀ ਵੀ ਸਰਾਹਨਾ ਕੀਤੀ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।