ਸ਼ੀ ਜਿਨਪਿੰਗ ਨੇ ਮਹਾਰਾਣੀ ਐਲਿਜ਼ਾਬੇਥ ਦੂਜੀ ਨੂੰ ਤਾਜਪੋਸ਼ੀ ਦੀ ਵਰ੍ਹੇਗੰਢ ਦੀ ਦਿੱਤੀ ਵਧਾਈ
Monday, Feb 07, 2022 - 02:04 PM (IST)
ਬੀਜਿੰਗ (ਵਾਰਤਾ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਨੂੰ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ ਮੌਕੇ ਉਹਨਾਂ ਨੂੰ ਵਧਾਈ ਦਿੱਤੀ। ਚੀਨੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਿਨਪਿੰਗ ਮੁਤਾਬਕ ਮਹਾਰਾਣੀ ਕਾਫੀ ਲੰਬੇ ਸਮੇਂ ਤੋਂ ਚੀਨ ਅਤੇ ਬ੍ਰਿਟੇਨ ਵਿਚਕਾਰ ਸਬੰਧਾਂ ਦੀ ਤਰੱਕੀ ਦੀ ਗਵਾਹ ਰਹੀ ਹੈ, ਜੋ ਇਸ ਸਾਲ ਆਪਣੀ 50ਵੀਂ ਵਰ੍ਹੇਗੰਢ ਮਨਾ ਰਹੇ ਹਨ।
ਜਿਨਪਿੰਗ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਦੋਵੇਂ ਪੱਖ ਇਸ ਮੌਕੇ ਦੀ ਵਰਤੋਂ ਦੋਸਤੀ ਅਤੇ ਆਪਸੀ ਵਿਸ਼ਵਾਸ ਨੂੰ ਡੂੰਘਾ ਕਰਨ, ਸਹਿਯੋਗ ਦੇ ਆਦਾਨ-ਪ੍ਰਦਾਨ ਦਾ ਵਿਸਥਾਰ ਕਰਨ, ਸੰਯੁਕਤ ਰੂਪ ਨਾਲ ਅੰਤਰਰਾਸ਼ਟਰੀ ਏਕਤਾ ਨੂੰ ਵਧਾਵਾ ਦੇਣ, ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਗਲੋਬਲ ਚੁਣੌਤੀਆਂ 'ਤੇ ਸਾਂਝੇ ਤੌਰ 'ਤੇ ਕਾਬੂ ਪਾਉਣ ਲਈ ਕਰਨਗੇ ਤਾਂ ਜੋ ਦੁਨੀਆ ਵਿਚ ਸ਼ਾਂਤੀ ਸਥਿਰਤਾ, ਖੁਸ਼ਹਾਲੀ ਵਿਚ ਵਿਕਾਸ ਬਣਿਆ ਰਹੇ। ਉਸ ਸਮੇਂ ਦੀ ਰਾਜਕੁਮਾਰੀ ਐਲਿਜ਼ਾਬੇਥ ਦੀ ਤਾਜਪੋਸ਼ੀ 6 ਫਰਵਰੀ, 1952 ਨੂੰ ਉਹਨਾਂ ਦੇ ਪਿਤਾ ਕਿੰਗ ਜੌਰਜ ਛੇਵੇਂ ਦੀ ਮੌਤ ਦੇ ਬਾਅਦ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ ਸਰਹੱਦ 'ਤੇ 5 ਸੈਨਿਕਾਂ ਦੇ ਕਤਲ 'ਤੇ ਭੜਕਿਆ ਪਾਕਿ, ਤਾਲਿਬਾਨ ਖ਼ਿਲਾਫ਼ ਜਤਾਇਆ ਇਤਰਾਜ
ਇਸ ਸਾਲ ਆਪਣਾ 96ਵਾਂ ਜਨਮਦਿਨ ਮਨਾਉਣ ਦੇ ਨਾਲ ਹੀ ਉਹ ਆਪਣੇ ਸ਼ਾਸਨਕਾਲ ਦੀ ਪਲੇਟਿਨਮ ਜੁਬਲੀ ਮਨਾਉਣ ਵਾਲੀ ਪਹਿਲੀ ਬ੍ਰਿਟਿਸ਼ ਮਹਾਰਾਣੀ ਬਣ ਗਈ ਹੈ। ਇਸ ਮੌਕੇ ਦਾ ਜਸ਼ਨ ਸਾਲ ਭਰ ਪੂਰੇ ਬ੍ਰਿਟੇਨ ਸਮੇਤ ਰਾਸ਼ਟਰ ਮੰਡਲ ਦੇਸ਼ਾਂ ਵਿਚ ਵੀ ਮਨਾਇਆ ਜਾਵੇਗਾ, ਜਿਸ ਵਿਚ 54 ਮੈਂਬਰ ਦੇਸ਼ ਸ਼ਾਮਲ ਹਨ। ਇਹਨਾਂ ਵਿਚੋਂ ਜ਼ਿਆਦਾਤਰ ਪਹਿਲਾਂ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਰਹਿ ਚੁੱਕੇ ਹਨ।