'ਐਕਸ' 'ਤੇ ਬ੍ਰਾਜ਼ੀਲ 'ਚ ਲੱਗ ਸਕਦੀ ਹੈ ਪਾਬੰਦੀ, ਜਾਣੋ ਪੂਰਾ ਮਾਮਲਾ
Friday, Aug 30, 2024 - 05:35 PM (IST)
ਬ੍ਰਾਸੀਲੀਆ (ਯੂ. ਐੱਨ. ਆਈ.): ਅਮਰੀਕੀ ਉਦਯੋਗਪਤੀ ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ' ਨੇ ਕਿਹਾ ਹੈ ਕਿ ਉਸ ਨੇ ਬ੍ਰਾਜ਼ੀਲ ਦੀ ਇਕ ਅਦਾਲਤ ਦੇ 'ਗੈਰ ਕਾਨੂੰਨੀ' ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਸ ਨੂੰ ਖਦਸ਼ਾ ਹੈ ਕਿ ਦੇਸ਼ ਵਿਚ ਉਸ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। G1 ਨਿਊਜ਼ ਪੋਰਟਲ ਨੇ ਵੀਰਵਾਰ ਨੂੰ ਦੱਸਿਆ ਕਿ ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਂਡਰ ਡੀ ਮੋਰੇਸ ਨੇ ਮਸਕ ਨੂੰ 24 ਘੰਟਿਆਂ ਦੇ ਅੰਦਰ ਅਦਾਲਤ ਨੂੰ ਸੂਚਿਤ ਕਰਨ ਦਾ ਹੁਕਮ ਦਿੱਤਾ ਕਿ ਬ੍ਰਾਜ਼ੀਲ ਵਿੱਚ X ਦਾ ਨਵਾਂ ਕਾਨੂੰਨੀ ਪ੍ਰਤੀਨਿਧੀ ਕੌਣ ਹੋਵੇਗਾ, ਨਹੀਂ ਤਾਂ ਉਸ ਦੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਰਸਾਇਣ ਨਾਲ ਭਰੇ ਟਰੱਕ 'ਚ ਜ਼ੋਰਦਾਰ ਧਮਾਕਾ, ਇਕ ਵਿਅਕਤੀ ਦੀ ਮੌਤ
ਐਕਸ ਦੀ ਗਲੋਬਲ ਗਰਵਮੈਂਟ ਅਫੇਅਰਜ਼ ਟੀਮ ਨੇ ਕਿਹਾ, “ਸਾਨੂੰ ਡਰ ਹੈ ਕਿ ਜੱਜ ਅਲੈਗਜ਼ੈਂਡਰ ਡੀ ਮੋਰੇਸ ਰਿਫਿਊਜ਼ਡ ਐਕਸ ਨੂੰ ਬੰਦ ਕਰਨ ਦਾ ਹੁਕਮ ਦੇਣਗੇ-ਸਿਰਫ ਇਸ ਲਈ ਕਿਉਂਕਿ ਅਸੀਂ ਉਨ੍ਹਾਂ ਦੇ ਰਾਜਨੀਤਕ ਵਿਰੋਧੀਆਂ ਨੂੰ ਸੈਂਸਰ ਕਰਨ ਦੇ ਉਨ੍ਹਾਂ ਦੇ ਗੈਰ ਕਾਨੂੰਨੀ ਆਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।” ਮਿਲੀ ਜਾਣਕਾਰੀ ਅਨੁਸਾਰ, ਜੱਜ ਨੇ ਐਕਸ ਦੇ ਬ੍ਰਾਜ਼ੀਲ ਦੇ ਕਾਨੂੰਨੀ ਪ੍ਰਤੀਨਿਧੀ ਨੂੰ ਕੈਦ ਦੀ ਧਮਕੀ ਦਿੱਤੀ। ਟੀਮ ਨੇ ਕਿਹਾ ਕਿ ਉਹ ਗੈਰ-ਕਾਨੂੰਨੀ ਹੁਕਮਾਂ ਦੀ ਪਾਲਣਾ ਨਹੀਂ ਕਰੇਗੀ। ਮਸਕ ਨੇ ਬਾਅਦ ਵਿੱਚ ਕਿਹਾ ਕਿ ਉਸਦੀ ਸੈਟੇਲਾਈਟ ਇੰਟਰਨੈਟ ਸੇਵਾ ਸਟਾਰਲਿੰਕ ਬ੍ਰਾਜ਼ੀਲ ਦੀ ਇੱਕ ਅਦਾਲਤ ਦੁਆਰਾ ਇਸਦੇ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਫ਼ੌਸਲੇ ਦੇ ਬਾਵਜੂਦ ਬ੍ਰਾਜ਼ੀਲ ਦੀਆਂ ਹਥਿਆਰਬੰਦ ਸੈਨਾਵਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦਾ ਵੱਡਾ ਐਲਾਨ, ਔਰਤਾਂ ਲਈ IVF ਪ੍ਰਕਿਰਿਆ ਕਰਨਗੇ ਮੁਫ਼ਤ
ਮਸਕ ਨੇ ਟਵਿੱਟਰ 'ਤੇ ਲਿਖਿਆ,"ਸਟਾਰਲਿੰਕ ਬ੍ਰਾਜ਼ੀਲ ਵਿੱਚ ਸਾਡੇ ਬੈਂਕ ਖਾਤਿਆਂ ਨੂੰ ਜੱਜ ਡੀ ਵੋਲਡੇਮੋਰਟ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਫ੍ਰੀਜ਼ ਕੀਤੇ ਜਾਣ ਦੇ ਬਾਵਜੂਦ ਬ੍ਰਾਜ਼ੀਲ ਦੀ ਫੌਜ ਦਾ ਸਮਰਥਨ ਕਰਨਾ ਜਾਰੀ ਰੱਖੇਗਾ," ਮਸਕ ਮੁਤਾਬਕ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ, ਸਪੇਸਐਕਸ ਬ੍ਰਾਜ਼ੀਲ ਦੇ ਯੂਜ਼ਰਜ਼ ਨੂੰ ਮੁਫ਼ਤ ਵਿਚ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰੇਗਾ। ਦੂਰ-ਦੁਰਾਡੇ ਦੇ ਕਈ ਸਕੂਲ ਤੇ ਹਸਪਤਾਲ ਸਟਾਰਲਿਕ 'ਤੇ ਨਿਰਭਰ ਹਨ। ਬ੍ਰਾਜ਼ੀਲੀਅਨ ਮੀਡੀਆ ਨੇ ਪਹਿਲਾਂ ਦੱਸਿਆ ਸੀ ਕਿ ਬ੍ਰਾਜ਼ੀਲ ਵਿੱਚ ਸਟਾਰਲਿੰਕ ਦੇ ਖਾਤੇ X ਕੋਲ ਕਾਨੂੰਨੀ ਪ੍ਰਤੀਨਿਧੀ ਨਾ ਹੋਣ ਕਾਰਨ ਫ੍ਰੀਜ਼ ਕੀਤੇ ਗਏ ਸਨ। ਇਸ ਦੇ ਨਾਲ ਹੀ, ਮਸਕ ਨੇ ਦਾਅਵਾ ਕੀਤਾ ਹੈ ਕਿ ਐਕਸ ਅਤੇ ਸਟਾਰਲਿੰਕ ਕਾਨੂੰਨੀ ਤੌਰ 'ਤੇ ਵੱਖਰੀਆਂ ਸੰਸਥਾਵਾਂ ਹਨ, ਇਸ ਲਈ ਬ੍ਰਾਜ਼ੀਲ ਦੀ ਅਦਾਲਤ ਦਾ ਸਟਾਰਲਿੰਕ ਖਾਤਿਆਂ ਨੂੰ ਫ੍ਰੀਜ਼ ਕਰਨ ਦਾ ਫ਼ੈਸਲਾ ਗੈਰ-ਕਾਨੂੰਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।