ਅਧਿਐਨ ''ਚ ਵੱਡਾ ਦਾਅਵਾ, ਵੁਹਾਨ ਲੈਬ ''ਚੋਂ ਹੀ ਨਿਕਲਿਆ ਕੋਰੋਨਾ, ਚਮਗਾਦੜ ਤੋਂ ਫੈਲਣ ਤੋਂ ਸਬੂਤ ਨਹੀਂ

Monday, May 31, 2021 - 10:06 AM (IST)

ਅਧਿਐਨ ''ਚ ਵੱਡਾ ਦਾਅਵਾ, ਵੁਹਾਨ ਲੈਬ ''ਚੋਂ ਹੀ ਨਿਕਲਿਆ ਕੋਰੋਨਾ, ਚਮਗਾਦੜ ਤੋਂ ਫੈਲਣ ਤੋਂ ਸਬੂਤ ਨਹੀਂ

ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾ ਵਾਇਰਸ ਦੀ ਉਤਪੱਤੀ ਹੋਣ ਬਾਰੇ ਸਵਾਲਾਂ ਦੇ ਜਵਾਬ ਦੁਨੀਆ ਭਰ ਦੇ ਵਿਗਿਆਨੀ ਲੱਭ ਰਹੇ ਹਨ। ਹੁਣ ਇਕ ਨਵੇਂ ਅਧਿਐਨ ਵਿਚ ਦਾਅਵੇ ਨਾਲ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਦੀ ਉਸੇ ਲੈਬ ਵਿਚ ਬਣਿਆ ਸੀ ਜਿਸ 'ਤੇ ਦੁਨੀਆ ਨੂੰ ਸ਼ੱਕ ਹੈ। ਤਾਜ਼ਾ ਅਧਿਐਨ ਮੁਤਾਬਕ ਜਦੋਂ ਕੋਰੋਨਾ ਵਾਇਰਸ ਤਿਆਰ ਹੋ ਗਿਆ ਉਦੋਂ ਰਿਵਰਸ ਇੰਜੀਨੀਅਰਿੰਗ ਦੇ ਦਮ 'ਤੇ ਉਸ ਨੂੰ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਵਾਇਰਸ ਇਕ ਚਮਗਾਦੜ ਕਾਰਨ ਬਣਿਆ ਹੈ।

ਡੇਲੀ ਮੇਲ ਯੂਕੇ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਪ੍ਰੋਫੈਸਰ ਐਂਗੁਸ ਅਤੇ ਨਾਰਵੇ ਦੇ ਵਿਗਿਆਨੀ ਡਾਕਟਰ ਬਰਡਰ ਨੇ ਅਧਿਐਨ ਵਿਚ ਪਾਇਆ ਹੈ ਕਿ ਚੀਨ ਨੇ ਕੋਰੋਨਾ ਨੂੰ ਲੁਕਾਉਣ ਲਈ ਰੇਟ੍ਰੋ ਇੰਜੀਨੀਅਰਿੰਗ ਦੇ ਕਾਗਜ਼ ਤਿਆਰ ਕੀਤੇ ਅਤੇ ਦੁਨੀਆ ਨੂੰ ਧੋਖੇ ਵਿਚ ਰੱਖਿਆ।ਅਧਿਐਨ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਖ਼ਿਲਾਫ਼ ਵੈਕਸੀਨ ਬਣਾਉਣ ਦੌਰਾਨ ਵਿਗਿਆਨੀਆਂ ਨੂੰ ਕੁਝ ਫਿੰਗਰਪ੍ਰਿੰਟਸ ਦਿਸੇ ਜੋ ਵਾਇਰਸ ਵਿਚ ਸਨ, ਜਿਸ ਨੇ ਇਹ ਸੰਕੇਤ ਦਿੱਤੇ ਕਿ ਵਾਇਰਸ ਕਿਸੇ ਲੈਬ ਤੋਂ ਆਇਆ ਹੈ। ਵਿਗਿਆਨੀ ਉਦੋਂ ਆਪਣੀ ਇਸ ਗੱਲ ਨੂੰ ਲੁਕਾਉਣਾ ਚਾਹੁੰਦੇ ਸਨ ਪਰ ਕਈ ਵੱਡੀਆਂ ਸੰਸਥਾਵਾਂ ਨੇ ਇਨਕਾਰ ਕਰ ਦਿੱਤਾ ਅਤੇ ਚਮਗਾਦੜ ਵਾਲੀ ਥਿਓਰੀ ਨੂੰ ਹੀ ਸਹੀ ਮੰਨਿਆ।

ਅਮਰੀਕੀ ਰਾਸ਼ਟਰਪਤੀ ਨੇ ਦਿੱਤੇ ਜਾਂਚ ਦੇ ਆਦੇਸ਼
ਹੁਣ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਨਤਕ ਤੌਰ 'ਤੇ ਕੋਰੋਨਾ ਦੀ ਉਤਪੱਤੀ ਦੀ ਜਾਂਚ ਦੀ ਗੱਲ ਕਹੀ ਹੈ ਉਦੋਂ ਦੁਨੀਆ ਦੇ ਕਈ ਦੇਸ਼ ਇਸ ਵੱਲ ਰੁੱਖ਼ ਕਰ ਰਹੇ ਹਨ। ਬਾਈਡੇਨ ਦਾ ਐਲਾਨ ਉਦੋਂ ਆਇਆ ਸੀ ਜਦੋਂ ਵ੍ਹਾਈਟ ਹਾਊਸ ਨੂੰ ਦਿੱਤੀ ਗਈ ਇਕ ਇੰਟੈਲੀਜੈਂਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਨਵੰਬਰ 2019 ਵਿਚ ਵੁਹਾਨ ਲੈਬ ਦੇ ਕੁਝ ਕਰਮਚਾਰੀਆਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ, ਜਿਹਨਾਂ ਵਿਚ ਕੋਰੋਨਾ ਦੇ ਲੱਛਣ ਸਨ। ਉਸ ਦੇ ਕੁਝ ਸਮੇਂ ਬਾਅਦ ਹੀ ਕੋਰੋਨਾ ਨੇ ਦੁਨੀਆ ਵਿਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਏਸ਼ੀਆਈ-ਅਮਰੀਕੀ ਸਮੂਹਾਂ ਦਾ ਸੰਘ ਭਾਰਤ ਨੂੰ ਭੇਜੇਗਾ 10 ਲੱਖ ਡਾਲਰ ਦੀ ਮਦਦ

ਇੰਨਾ ਹੀ ਨਹੀਂ ਅਮਰੀਕਾ ਦੇ ਸਿਹਤ ਅਧਿਕਾਰੀ ਵੀ ਇਸ ਦੌਰਾਨ ਨਿਸ਼ਾਨੇ 'ਤੇ ਆਏ ਹਨ ਕਿਉਂਕਿ ਇਹ ਪਾਇਆ ਗਿਆ ਹੈ ਵੁਹਾਨ ਵਿਚ ਰਿਸਰਚ ਲਈ ਕੁਝ ਇਨਵੈਸਟਮੈਂਟ ਉਹਨਾਂ ਵੱਲੋਂ ਵੀ ਕੀਤੀ ਗਈ ਸੀ ਪਰ ਇਸ ਦੌਰਾਨ ਜਿਹੜਾ ਤਾਜ਼ਾ ਅਧਿਐਨ ਸਾਹਮਣੇ ਆਇਆ ਹੈ ਉਸ ਵਿਚ ਸਾਫ-ਸਾਫ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਜਨਮ ਇਕ ਲੈਬ ਵਿਚ ਹੋਇਆ ਹੈ ਇਹ ਕੋਈ ਕੁਦਰਤੀ ਢੰਗ ਨਾਲ ਪੈਦਾ ਹੋਇਆ ਵਾਇਰਸ ਨਹੀਂ ਹੈ।

ਕੀਤਾ ਗਿਆ ਇਹ ਦਾਅਵਾ
ਇਹ ਅਧਿਐਨ ਪੂਰੇ 22 ਪੇਜ ਦਾ ਹੈ ਜਿਸ ਵਿਚ ਵੁਹਾਨ ਲੈਬ ਦੀ ਪੂਰੀ ਕੁੰਡਲੀ ਹੈ। ਦਾਅਵੇ ਮੁਤਾਬਕ ਸਾਲ 2002 ਤੋਂ 2019 ਦੇ ਵਿਚਕਾਰ ਵੁਹਾਨ ਲੈਬ ਵਿਚ ਕੀ-ਕੀ ਹੋਇਆ ਉਸ ਦਾ ਪੂਰਾ ਵੇਰਵਾ ਇਸ ਰਿਪੋਰਟ ਵਿਚ ਤਿਆਰ ਕੀਤਾ ਗਿਆ ਹੈ। ਜੋ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੇ ਖੁਲਾਸੇ ਕਰ ਸਕਦਾ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੁਨੀਆ ਦੇ ਸਾਹਮਣੇ ਦਸੰਬਰ 2019 ਵਿਚ ਆਇਆ ਸੀ। ਉਸ ਮਗਰੋਂ ਹੀ ਹੁਣ ਤੱਕ ਦੁਨੀਆ ਵਿਚ ਇਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹਾਲੇ ਵੀ ਲੱਖਾਂ ਲੋਕ ਬੀਮਾਰ ਹਨ। ਦੁਨੀਆ ਦੇ ਕਈ ਵਾਰ ਅਜਿਹਾ ਹੋਣ ਦੇ ਪਿੱਛੇ ਚੀਨ ਦਾ ਹੱਥ ਦੱਸਿਆ ਪਰ ਚੀਨ ਹਰ ਵਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰੋਨਾ ਦੀ ਉਤਪੱਤੀ ਨੂੰ ਲੈਕੇ ਜਾਂਚ ਸ਼ੁਰੂ ਕੀਤੀ ਸੀ ਪਰ ਚੀਨ ਗਈ ਟੀਮ ਨੂੰ ਉੱਥੇ ਕੁਝ ਸਹਿਯੋਗ ਨਹੀਂ ਮਿਲ ਪਾਇਆ ਅਜਿਹੇ ਵਿਚ ਜਾਂਚ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਹੀ ਰਹੀ।

ਨੋਟ- ਵੁਹਾਨ ਲੈਬ 'ਚੋਂ ਹੀ ਨਿਕਲਿਆ ਕੋਰੋਨਾ, ਚਮਗਾਦੜ ਤੋਂ ਫੈਲਣ ਤੋਂ ਸਬੂਤ ਨਹੀਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News