ਵੱਡਾ ਖੁਲਾਸਾ! ਵੁਹਾਨ ਲੈਬ ਨੇ ਚੀਨ ਫ਼ੌਜ ਲਈ ਲੱਭੇ ‘ਖ਼ਤਰਨਾਕ ਵਾਇਰਸ’

Monday, Apr 26, 2021 - 03:12 PM (IST)

ਵੱਡਾ ਖੁਲਾਸਾ! ਵੁਹਾਨ ਲੈਬ ਨੇ ਚੀਨ ਫ਼ੌਜ ਲਈ ਲੱਭੇ ‘ਖ਼ਤਰਨਾਕ ਵਾਇਰਸ’

ਬੀਜਿੰਗ : ਕੋਰੋਨਾ ਵਾਇਰਸ ਦੇ ਪੈਦਾ ਹੋਣ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਸ ਲਈ ਚੀਨ ਦੀ ਵੁਹਾਨ ਲੈਬ ਕਈ ਵਾਰ ਨਿਸ਼ਾਨੇ ’ਤੇ ਆਈ ਪਰ ਚੀਨ ਲਗਾਤਾਰ ਇਨਕਾਰ ਕਰਦਾ ਰਿਹਾ। ਹੁਣ ਇਕ ਅੰਗਰੇਜ਼ੀ ਅਖ਼ਬਾਰ ਨੇ ਇਕ ਅਜਿਹਾ ਖ਼ੁਲਾਸਾ ਕੀਤਾ ਹੈ, ਜਿਸ ਕਾਰਨ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਅਮਰੀਕਾ ਤੋਂ ਭਾਰਤ ਰਵਾਨਾ ਹੋਏ ਆਕਸੀਜਨ ਕੰਸਨਟ੍ਰੇਟਰ, ਅੱਜ ਪੁੱਜਣਗੇ ਦਿੱਲੀ

ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਫ਼ੌਜ ਦੇ ਕਈ ਖ਼ੂਫੀਆ ਪ੍ਰਾਜੈਕਟਾਂ ’ਚ ਉਕਤ ਵੁਹਾਨ ਲੈਬ ਨੇ ਮਦਦ ਕੀਤੀ ਸੀ। ਨਾਲ ਹੀ ਉਨ੍ਹਾਂ ਲਈ ਕਈ ਜਾਨਵਰਾਂ ਦੇ ਖ਼ਤਰਨਾਕ ਵਾਇਰਸ ਵੀ ਲਭੇ ਸਨ। ਪਿਛਲੇ 9 ਸਾਲ ਤੋਂ ਲੈਬ ਦੇ ਵਿਗਿਆਨੀ ਨਵੇਂ ਵਾਇਰਸ ਦੀ ਭਾਲ ਕਰਨ ਅਤੇ ਬੀਮਾਰੀ ਫੈਲਾਉਣ ਵਿਚ ਸ਼ਾਮਲ ਜੀਵ ਵਿਗਿਆਨ ਦੇ ਡਾਰਕ ਮੈਟਰ ‘ਤੇ ਰਿਸਰਚ ਕਰ ਰਹੇ ਸਨ। ਇਸ ਵਿਚ ਚੀਨੀ ਫ਼ੌਜ ਦੇ ਅਧਿਕਾਰੀ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ

ਦੱਸਣਯੋਗ ਹੈ ਕਿ ਪਿਛਲੇ ਸਾਲ ਜਨਵਰੀ ਵਿਚ 1 ਚੀਨੀ ਵਿਗਿਆਨੀ ਨੇ ਇਕ ਰਸਾਲੇ ਵਿਚ ਕਿਹਾ ਸੀ ਕਿ 3 ਸਾਲ ਵਿਚ ਇੱਥੇ 143 ਨਵੀਂਆਂ ਬੀਮਾਰੀਆਂ ਦੀ ਖ਼ੋਜ ਕੀਤੀ ਗਈ ਹੈ। ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ 5 ਟੀਮਾਂ, ਸ਼ੀ ਝੇਂਗਲੀ ਉਰਫ ਬੈਟ ਵੁਮਨ ਅਤੇ ਇਕ ਸੀਨੀਅਰ ਫ਼ੌਜੀ ਅਧਿਕਾਰੀ ਕਾਚ ਵੁਚੁਨ ਵੀ ਸੈਂਪਲ ਲੱਭਣ ਲਈ ਗੁਫ਼ਾਵਾਂ ਵਿਚ ਗਏ ਹਨ। ਅਮਰੀਕਾ ਦੇ ਵੇਂਡਨ ਇੰਸਟੀਚਿਊਟ ਆਫ ਵਾਇਓਰੋਲੌਜੀ ਦਾ ਦੋਸ਼ ਹੈ ਕਿ ਇਸ ਤਰ੍ਹਾਂ ਦੇ ਵਾਇਰਸ ਫੈਲਾਉਣ ਵਿਚ ਚੀਨ ਦੇ ਲੋਕ ਅਤੇ ਫ਼ੌਜ ਦੋਵੇਂ ਸ਼ਾਮਲ ਹਨ।

ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News