ਰਾਧਾ ਸੁਆਮੀ ਡੇਰਾ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ

Wednesday, May 20, 2026 - 10:03 AM (IST)

ਰਾਧਾ ਸੁਆਮੀ ਡੇਰਾ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ

ਜਲੰਧਰ/ਬਾਬਾ ਬਕਾਲਾ (ਗੁਲਸ਼ਨ, ਰਾਕੇਸ਼) : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ 'ਚ ਮਈ ਦੇ ਮਹੀਨੇ 'ਚ 2 ਸਪੈਸ਼ਲ ਭੰਡਾਰਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡੇਰੇ ਦੇ ਜ਼ੋਨਲ ਸੈਕਟਰੀ ਸੁਨੀਲ ਤਲਵਾੜ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ 24 ਅਤੇ 31 ਮਈ (ਐਤਵਾਰ) ਨੂੰ ਸਵੇਰੇ 8.30 ਵਜੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਤਿਸੰਗ ਫ਼ਰਮਾਉਣਗੇ। ਇਨ੍ਹਾਂ ਦੋਵਾਂ ਤੈਅ ਦਿਨਾਂ ਤੋਂ ਇਕ ਦਿਨ ਪਹਿਲਾਂ 23 ਅਤੇ 30 ਮਈ (ਸ਼ਨੀਵਾਰ) ਨੂੰ ਸਵੇਰੇ ਸਤਿਸੰਗ ਤੋਂ ਬਾਅਦ ਬਾਬਾ ਜੀ ਕਾਰ ਦਰਸ਼ਨ ਦੇਣਗੇ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਇਸੇ ਦਿਨ ਸ਼ਾਮ ਨੂੰ 4 ਵਜੇ ਸਤਿਸੰਗ ਪੰਡਾਲ 'ਚ ਸਵਾਲ-ਜਵਾਬ ਦਾ ਪ੍ਰੋਗਰਾਮ ਵੀ ਹੋਵੇਗਾ। ਦੱਸਣਯੋਗ ਹੈ ਕਿ ਡੇਰਾ ਬਿਆਸ 'ਚ 10 ਮਈ ਨੂੰ ਹੋਏ ਭੰਡਾਰੇ ਤੋਂ ਬਾਅਦ 21 ਜੂਨ ਨੂੰ ਭੰਡਾਰਾ ਹੋਣਾ ਸੀ ਪਰ ਇਸੇ ਦੌਰਾਨ ਅਚਾਨਕ 2 ਸਪੈਸ਼ਲ ਭੰਡਾਰਿਆਂ ਦੇ ਐਲਾਨ ਨਾਲ ਸੰਗਤ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : 20 ਤਾਰੀਖ਼ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਐਮਰਜੈਂਸੀ ਪੈਣ 'ਤੇ ਪ੍ਰਸ਼ਾਸਨ ਨੇ ਦਿੱਤੀ ਵਿਸ਼ੇਸ਼ ਸਹੂਲਤ

ਦੱਸ ਦੇਈਏ ਕਿ 21 ਜੂਨ ਦਾ ਭੰਡਾਰਾ ਪਹਿਲਾਂ ਤੋਂ ਤੈਅ ਸ਼ਡਿਊਲ ਮੁਤਾਬਕ ਵੀ ਹੋਵੇਗਾ। ਇਨ੍ਹਾਂ ਆਯੋਜਨਾਂ ਦੌਰਾਨ ਭਾਰੀ ਗਿਣਤੀ 'ਚ ਸੰਗਤ ਦੇ ਡੇਰਾ ਬਿਆਸ ਪਹੁੰਚਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 


author

Babita

Content Editor

Related News