ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
Thursday, May 21, 2026 - 12:41 PM (IST)
ਜਲੰਧਰ (ਪੁਨੀਤ) : ਰੇਲ ਯਾਤਰੀਆਂ ਦੀ ਸਹੂਲਤ ਲਈ 8 ਜੋੜੀ ਸਮਰ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 21 ਮਈ ਤੋਂ ਕ੍ਰਮਵਾਰ ਰੇਲਾਂ ਦਾ ਸੰਚਾਲਨ ਸ਼ੁਰੂ ਹੋਵੇਗਾ, ਜਿਨ੍ਹਾਂ 'ਚ ਅੰਮ੍ਰਿਤਸਰ-ਕਟਿਹਾਰ (05736/05735), ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04081/04082), ਅੰਮ੍ਰਿਤਸਰ-ਬਰੌਨੀ (04610/04609), ਪਠਾਨਕੋਟ-ਛਪਰਾ (05193/05194), ਅੰਮ੍ਰਿਤਸਰ-ਕੋਲਕਾਤਾ (04624/04623), ਅੰਮ੍ਰਿਤਸਰ -ਜੈਨਗਰ (04651/04652), ਫਿਰੋਜ਼ਪੁਰ ਕੈਂਟ-ਝੰਝਾਰਪੁਰ (04620/04619), ਫਿਰੋਜ਼ਪੁਰ ਕੈਂਟ-ਪਟਨਾ (04616/04615) ਟਰੇਨਾਂ ਸ਼ਾਮਲ ਹਨ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ਦੇ ਸੰਚਾਲਨ ਨਾਲ ਪੰਜਾਬ, ਬਿਹਾਰ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਅਤੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ। ਇਹ ਫ਼ੈਸਲਾ ਗਰਮੀਆਂ ਦੇ ਮੌਸਮ ਦੌਰਾਨ ਵੱਧ ਰਹੀ ਭੀੜ ਨੂੰ ਸੰਭਾਲਣ ਅਤੇ ਯਾਤਰੀਆਂ ਲਈ ਪੁਸ਼ਟੀ ਕੀਤੀਆਂ ਸੀਟਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਲਿਆ ਗਿਆ ਹੈ।
ਇਹ ਵੀ ਪੜ੍ਹੋ : ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ 'ਚ ਮਚਿਆ ਹੜਕੰਪ! ਪੜ੍ਹੋ ਆਖ਼ਰ ਅਜਿਹਾ ਕੀ ਹੋਇਆ
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਤੋਂ ਪਹਿਲਾਂ ਅਧਿਕਾਰਤ ਰੇਲਵੇ ਵੈੱਬਸਾਈਟ ਜਾਂ ਹੈਲਪਲਾਈਨ ਤੋਂ ਰੇਲਗੱਡੀ ਦੇ ਸਮਾਂ-ਸਾਰਣੀ ਅਤੇ ਬੁਕਿੰਗ ਵੇਰਵਿਆਂ ਦੀ ਪੁਸ਼ਟੀ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
