ਵਿਸ਼ਵ ਭਰ ''ਚ ਕੋਰੋਨਾਵਾਇਰਸ ਦੇ ਮਾਮਲੇ 2 ਕਰੋੜ ਦੇ ਪਾਰ

Tuesday, Aug 11, 2020 - 06:25 PM (IST)

ਵਿਸ਼ਵ ਭਰ ''ਚ ਕੋਰੋਨਾਵਾਇਰਸ ਦੇ ਮਾਮਲੇ 2 ਕਰੋੜ ਦੇ ਪਾਰ

ਵਾਸ਼ਿੰਗਟਨ (ਭਾਸ਼ਾ): ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਕੋਵਿਡ-19 ਦੇ ਮਾਮਲੇ ਵੱਧ ਕੇ 2 ਕਰੋੜ ਦੇ ਪਾਰ ਹੋ ਗਏ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਵਿਕਟੋਰੀਆ 'ਚ 19 ਮੌਤਾਂ ਦੇ ਨਾਲ 331 ਨਵੇਂ ਮਾਮਲੇ ਦਰਜ

ਜੌਨਸ ਹਾਪਕਿਨਸ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਮੰਗਲਵਾਰ ਸਵੇਰ ਤੱਕ ਇਨਫੈਕਸ਼ਨ ਦੇ ਕੁੱਲ ਮਾਮਲੇ 20,011,186 ਹੋ ਚੁੱਕੇ ਹਨ ਜਦਕਿ 7 ਲੱਖ 38 ਹਜ਼ਾਰ ਤੋਂ ਵਧੇਰੇ ਪੀੜਤ ਲੋਕਾਂ ਦੀ ਮੌਤ ਹੋ ਚੁੱਕੀ ਹੈ।ਉੱਥੇ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੀਮਤ ਜਾਂਚ ਅਤੇ ਘੱਟੋ-ਘੱਟੇ 40 ਫੀਸਦੀ ਲੋਕਾਂ ਵਿਚ ਕੋਵਿਡ-19 ਦਾ ਕੋਈ ਲੱਛਣ ਨਾ ਹੋਣ ਦੇ ਕਾਰਨ ਅਸਲ ਅੰਕੜਾ ਇਸ ਨਾਲੋਂ ਕਾਫੀ ਵੱਧ ਹੋਣ ਦਾ ਖਦਸ਼ਾ ਹੈ। ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੇ ਕਰੀਬ ਦੋ-ਤਿਹਾਈ ਮਾਮਲੇ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿਚ ਹਨ। ਅਮਰੀਕਾ ਵਿਚ ਪੀੜਤਾਂ ਦਾ ਗਿਣਤੀ 50,89,418 ਹੈ ਅਤੇ ਮ੍ਰਿਤਕਾ ਦਾ ਅੰਕੜਾ 166,192 ਹੈ।


author

Vandana

Content Editor

Related News