ਇਸ ਦੇਸ਼ ''ਚ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਮਹਿੰਗਾ ਕੇਕ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

Thursday, Nov 07, 2019 - 02:07 PM (IST)

ਇਸ ਦੇਸ਼ ''ਚ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਮਹਿੰਗਾ ਕੇਕ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਦੁਬਈ—ਦੁਬਈ ਦੇ ਵਰਲਡ ਟ੍ਰੇਡ ਸੈਂਟਰ 'ਚ ਇੱਕ ਅਜਿਹਾ ਕੇਕ ਤਿਆਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਦਰਅਸਲ ਦੁਲਹਨ ਦੇ ਆਕਾਰ 'ਚ ਤਿਆਰ ਕੀਤਾ ਗਿਆ ਇਹ ਇੱਕ ਅਜਿਹਾ ਕੇਕ ਹੈ, ਜੋ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਕੇਕ ਹੈ।

ਖਾਸੀਅਤ ਦੀ ਗੱਲ ਕਰੀਏ ਤਾਂ ਇਸ ਕੇਕ ਦੀ ਕੀਮਤ 1 ਮਿਲੀਅਨ ਡਾਲਰ (ਲਗਭਗ 7 ਕਰੋੜ ਰੁਪਏ) ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਕੇਕ 'ਚ 3 ਕੈਰੇਟ ਦੇ ਹੀਰੇ ਅਤੇ ਲੈਸਵਰਕ ਤੋਂ ਇਲਾਵਾ ਛੋਟੇ-ਛੋਟੇ ਮੋਤੀ ਵੀ ਲਗਾਏ ਗਏ ਹਨ। ਇਸ ਦਾ ਵਜ਼ਨ 120 ਕਿਲੋ ਹੈ। ਦੱਸਿਆ ਜਾਂਦਾ ਹੈ ਕਿ 10 ਦਿਨਾਂ 'ਚ ਤਿਆਰ ਕੀਤਾ ਗਿਆ ਇਹ ਕੇਕ 182 ਸੈਂਟੀਮੀਟਰ ਲੰਬਾ ਹੈ। ਇਸ ਕੇਕ ਨੂੰ ਸਜਾਉਣ ਲਈ 5,000 ਫੁੱਲਾਂ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਕੇਕ 'ਚ 1000 ਅੰਡੇ, 20 ਕਿਲੋ ਚਾਕਲੇਟ ਅਤੇ 1000 ਅਸਲੀ ਮੋਤੀ ਲੱਗੇ ਹਨ।


author

Iqbalkaur

Content Editor

Related News