ਵਿਸ਼ਵ ਵਪਾਰ ਜੰਗ ਦਾ ਖਦਸ਼ਾ ਟਲਿਆ, ਅਮਰੀਕਾ-ਚੀਨ ਵਪਾਰ ਗੱਲਬਾਤ 'ਤੇ ਬਣੀ ਸਹਿਮਤੀ

Saturday, Jun 29, 2019 - 11:56 AM (IST)

ਵਿਸ਼ਵ ਵਪਾਰ ਜੰਗ ਦਾ ਖਦਸ਼ਾ ਟਲਿਆ, ਅਮਰੀਕਾ-ਚੀਨ ਵਪਾਰ ਗੱਲਬਾਤ 'ਤੇ ਬਣੀ ਸਹਿਮਤੀ

ਬੀਜਿੰਗ — ਚੀਨ ਨੇ ਕਿਹਾ ਹੈ ਕਿ ਅਮਰੀਕਾ ਨੇ ਉਸਦੇ ਨਿਰਯਾਤ 'ਤੇ ਹੋਰ ਨਵੇਂ ਟੈਰਿਫ ਨਾ ਲਗਾਉਣ ਦੇ ਸਹਿਮਤੀ ਜ਼ਾਹਰ ਕੀਤੀ ਹੈ। 
ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਚੀਨ-ਅਮਰੀਕਾ ਵਪਾਰ ਗੱਲਬਾਤ ਫਿਰ ਤੋਂ ਸ਼ੁਰੂ ਕਰਨ 'ਤੇ ਰਾਜ਼ੀ ਹੋ ਗਏ ਹਨ। ਚੀਨ ਦੀ ਸਰਕਾਰੀ ਮੀਡੀਆ ਦੀਆਂ ਖਬਰਾਂ ਅਨੁਸਾਰ ਅਮਰੀਕਾ ਚੀਨ ਦੇ ਨਿਰਯਾਤ 'ਤੇ ਨਵੀਂ ਡਿਊਟੀ ਨਾ ਲਗਾਉਣ 'ਤੇ ਰਾਜ਼ੀ ਹੋ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੁਆ' ਨੇ ਕਿਹਾ ਕਿ ਦੋਵੇਂ ਦੇਸ਼ 'ਸਮਾਨਤਾ ਅਤੇ ਆਪਸੀ ਸਤਿਕਾਰ ਦੇ ਆਧਾਰ 'ਤੇ ਦੁਬਾਰਾ ਗੱਲਬਾਤ ਸ਼ੁਰੂ ਕਰਨਗੇ। ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਸ਼ਨੀਵਾਰ ਨੂੰ ਦੋਵੇਂ ਰਾਸ਼ਟਰਪਤੀ ਓਸਾਕਾ ਵਿਚ ਮਿਲੇ ਸਨ।


Related News