ਕਾਬੁਲ ਹਵਾਈ ਅੱਡੇ ’ਤੇ ਧਮਾਕਿਆਂ ਨਾਲ ਦਹਿਸ਼ਤ ’ਚ ਦੁਨੀਆ, ਇਨ੍ਹਾਂ ਦੇਸ਼ਾਂ ਨੇ ਖ਼ਤਮ ਕੀਤਾ ਰੈਸਕਿਊ ਆਪ੍ਰੇ਼ਸ਼ਨ

Friday, Aug 27, 2021 - 03:44 PM (IST)

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਬੀਤੇ ਦਿਨ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਏ ਧਮਾਕਿਆਂ ਤੋਂ ਬਾਅਦ ਦੁਨੀਆ ਭਰ ਦੇ ਦੇਸ਼ ਹਰਕਤ ’ਚ ਆ ਗਏ ਹਨ। ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਦੇਸ਼ ਰੈਸਕਿਊ ਆਪ੍ਰੇਸ਼ਨ ਖਤਮ ਕਰ ਰਹੇ ਹਨ। ਸਪੇਨ ਨੇ ਕਾਬੁਲ ਤੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਪੇਨ ਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਦੋ ਫੌਜੀ ਜਹਾਜ਼ਾਂ ਦੇ ਦੁਬਈ ਆਉਣ ਦੇ ਨਾਲ ਅਫਗਾਨਿਸਤਾਨ ਤੋਂ ਆਪਣੀ ਨਿਕਾਸੀ ਮੁਹਿੰਮ ਖਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬ੍ਰਿਟੇਨ ਕੁਝ ਘੰਟਿਆਂ ’ਚ ਕਾਬੁਲ ਹਵਾਈ ਅੱਡੇ ’ਤੇ ਆਪਣੀ ਨਿਕਾਸੀ ਮੁਹਿੰਮ ਖਤਮ ਕਰ ਦੇਵੇਗਾ। ਅਜੇ ਵੀ ਕਾਬੁਲ ਹਵਾਈ ਅੱਡੇ ’ਤੇ ਸ਼ੱਕੀ ਗਤੀਵਿਧੀਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਹਵਾਈ ਅੱਡੇ ’ਤੇ ਮੁੜ ਅੱਤਵਾਦੀ ਹਮਲੇ ਦੀ ਧਮਕੀ
ਫਿਦਾਈਨ ਹਮਲਿਆਂ ਨਾਲ ਦਹਿਲੇ ਕਾਬੁਲ ਹਵਾਈ ਅੱਡੇ ’ਤੇ ਹੋਰ ਅੱਤਵਾਦੀ ਹਮਲੇ ਹੋ ਸਕਦੇ ਹਨ। ਅਮੇਰਿਕਨ ਬ੍ਰਾਡਕਾਸਟ ਕੰਪਨੀ (ਏ.ਬੀ.ਸੀ.) ਦੇ ਅਨੁਸਾਰ ਏਅਰਪੋਰਟ ਦੇ ਉੱਤਰੀ ਗੇਟ ਉੱਤੇ ਕਾਰ ਬੰਬ ਧਮਾਕੇ ਦਾ ਖਤਰਾ ਹੈ। ਅਜਿਹੀ ਹਾਲਤ ’ਚ ਕਾਬੁਲ ’ਚ ਅਮਰੀਕੀ ਦੂਤਘਰ ਨੇ ਇੱਕ ਨਵਾਂ ਅਲਰਟ ਜਾਰੀ ਕੀਤਾ ਹੈ।

ਬ੍ਰਿਟੇਨ ਦਾ ਰੈਸਕਿਊ ਆਪ੍ਰੇਸਨ ਕੁਝ ਘੰਟਿਆਂ ’ਚ ਖਤਮ ਹੋ ਜਾਵੇਗਾ
ਕਾਬੁਲ ਹਵਾਈ ਅੱਡੇ ’ਤੇ ਤਿੰਨ ਆਤਮਘਾਤੀ ਬੰਬ ਧਮਾਕਿਆਂ ਤੋਂ ਬਾਅਦ ਬ੍ਰਿਟੇਨ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਕੁਝ ਘੰਟਿਆਂ ’ਚ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਖਤਮ ਕਰ ਦੇਵੇਗਾ। ਬ੍ਰਿਟਿਸ਼ ਰੱਖਿਆ ਸਕੱਤਰ ਬੇਨ ਵਾਲਸ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਬਾਹਰ ਕੱਢ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੇ ਨਾਲ ਲੈ ਗਏ ਸੀ। ਲੱਗਭਗ 1000 ਲੋਕ ਹੁਣ ਹਵਾਈ ਖੇਤਰ ਦੇ ਅੰਦਰ ਹਨ, ਨਾਲ ਹੀ, ਜਿੱਥੇ ਅਸੀਂ ਕਰ ਸਕਦੇ ਹਾਂ, ਅਸੀਂ ਭੀੜ ’ਚੋਂ ਕੁਝ ਲੋਕਾਂ ਨੂੰ ਲੱਭਣ ਰਸਤਾ ਜਾਰੀ ਰੱਖਾਂਗੇ ਪਰ ਸਮੁੱਚੇ ਤੌਰ ’ਤੇ ਇਹ ਪ੍ਰਕਿਰਿਆ ਹੁਣ ਬੰਦ ਹੋ ਰਹੀ ਹੈ, ਸਾਡੇ ਕੋਲ ਸਿਰਫ ਕੁਝ ਘੰਟੇ ਹਨ।

ਇਸ ਦੌਰਾਨ ਕਾਬੁਲ ’ਚ ਅਮਰੀਕਾ ਦਾ ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਮਾਂਡਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਈ.ਐੱਸ.ਆਈ.ਐੱਸ.-ਕੇ. ਦੇ ਟਿਕਾਣਿਆਂ, ਲੀਡਰਸ਼ਿਪ ਅਤੇ ਸਹੂਲਤਾਂ ’ਤੇ ਹਮਲਾ ਕਰਨ ਦੀ ਯੋਜਨਾ ਤਿਆਰ ਕਰਨ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਕਾਬੁਲ ’ਚ 31 ਅਗਸਤ ਤੱਕ ਰੈਸਕਿਊ ਆਪ੍ਰੇਸ਼ਨ ਨੂੰ ਪੂਰਾ ਕਰਨ ਲਈ ਵਚਨਬੱਧ ਹੈ।


Manoj

Content Editor

Related News