ਦੁਨੀਆ ''ਚ ਸਭ ਤੋਂ ਮੋਟੇ ਸ਼ਖਸ ਦੀ ਹੋਈ ਸਰਜਰੀ, ਜਾਣੋ ਕਿੰਨਾ ਸੀ ਵਜ਼ਨ

05/10/2017 5:33:41 PM

ਗਵਾਡਲਹਾਰਾ— ਦੁਨੀਆ ਦੇ ਸਭ ਤੋਂ ਜ਼ਿਆਦਾ ਵਜ਼ਨੀ ਵਿਅਕਤੀ ਦਾ ਮੋਟਾਪਾ ਘੱਟ ਕਰਨ ਲਈ ਉਸ ਦੀ ਗੈਸਟ੍ਰਿਕ ਬਾਈਪਾਸ ਸਰਜਰੀ ਕੀਤੀ ਗਈ ਹੈ। ਉਸ ਦਾ ਵਜ਼ਨ ਲਗਭਗ 595 ਕਿਲੋਗ੍ਰਾਮ ਤੱਕ ਸੀ। ਮੈਕਸੀਕੋ ''ਚ ਉਸ ਦੇ ਡਾਕਟਰ ਜੋਸ ਕਾਸਟਾਨੇਡਾ ਨੇ ਦੱਸਿਆ ਕਿ ਜੁਆਨ ਪੇਡਰੋ ਫਰੇਂਕੋ ਨਾਂ ਦੇ ਇਸ ਵਿਅਕਤੀ ਦੀ ਸਰਜਰੀ ਦਾ ਟੀਚਾ ਉਸ ਦਾ ਵਜ਼ਨ ਹੁਣ ਦੇ ਮੁਕਾਬਲੇ ਅੱਧਾ ਕਰਨਾ ਹੈ ਅਤੇ ਸੰਭਵ ਹੈ ਕਿ ਇਸ ਆਪਰੇਸ਼ਨ ਤੋਂ ਬਾਅਦ ਉਸ ਦੇ ਦੂਜੇ ਆਪਰੇਸ਼ਨ ਵੀ ਕੀਤੇ ਜਾਣਗੇ। ਜੁਆਨ ਦੀ ਉਮਰ 32 ਸਾਲ ਹੈ। 
ਡਾ. ਜੋਸ ਨੇ ਕਿਹਾ, ''''ਇਹ ਸਰਜਰੀ ਸਫਲ ਰਹੀ ਪਰ ਸਾਨੂੰ ਹੁਣ ਉਡੀਕ ਕਰਨੀ ਹੋਵੇਗੀ ਅਤੇ ਇਹ ਦੇਖਣਾ ਹੋਵੇਗਾ ਕਿ ਉਸ ਦਾ ਸਰੀਰ ਇਸ ਬਦਲਾਅ ''ਤੇ ਕਿਹੋ ਜਿਹੀ ਪ੍ਰਤੀਕਿਰਿਆ ਦਿੰਦਾ ਹੈ। ਆਸ ਕਰਦੇ ਹਾਂ ਇਕ ਸਭ ਕੁਝ ਠੀਕ ਹੋਵੇਗਾ। ਇਸ ਸਰਜਰੀ ਤੋਂ ਬਾਅਦ ਮਰੀਜ਼ ਠੀਕ ਹੈ।'''' ਉਨ੍ਹਾਂ ਕਿਹਾ ਕਿ ਫਰੇਂਕੋ ਦਾ ਵਜ਼ਨ 595 ਕਿਲੋਗ੍ਰਾਮ ਸੀ ਅਤੇ ਸਰਜਰੀ ਦੇ ਯੋਗ ਹੋਣ ਲਈ ਡਾਕਟਰਾਂ ਨੇ ਉਸ ਨੂੰ ਵੱਡੀ ਮਾਤਰਾ ''ਚ ਵਜ਼ਨ ਘੱਟ ਕਰਨ ਅਤੇ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰੱਖਣ ਦੀ ਸਲਾਹ ਦਿੱਤੀ ਸੀ। ਫਰੇਂਕੋ ਦੀ ਦੂਜੀ ਸਰਜਰੀ ਨਵੰਬਰ ''ਚ ਹੋਣ ਦੀ ਸੰਭਾਵਨਾ ਹੈ। ਉਸ ਦਾ ਢਿੱਡ ਇਸ ਤੋਂ ਬਾਅਦ ਆਕਾਰ ''ਚ ਅੱਧਾ ਹੋ ਜਾਵੇਗਾ ਅਤੇ ਉਸ ਦੀਆਂ ਅੰਤੜੀਆਂ ਦੀ ਵੀ ਸਰਜਰੀ ਹੋਵੇਗੀ। ਡਾ. ਜੋਸ ਨੇ ਕਿਹਾ ਕਿ ਮਰੀਜ਼ ਨੂੰ ਖਾਣ-ਪੀਣ ਦੇ ਮਾਮਲੇ ''ਚ ਜ਼ਰਾ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਇਹ ਨਹੀਂ ਹੁੰਦਾ ਹੈ ਤਾਂ ਹੋਰ ਸਾਰੀਆਂ ਚੀਜ਼ਾਂ ਫੇਲ ਹੋ ਜਾਣਗੀਆਂ।

Tanu

News Editor

Related News