ਦੁਬਈ 'ਚ ਪਾਕਿਸਤਾਨੀ ਬਣਾ ਰਹੇ 'ਦੁਨੀਆ ਦੀ ਸਭ ਤੋਂ ਵੱਡੀ ਕੁਰਾਨ', ਸੋਨੇ ਨਾਲ ਲਿਖੇ ਜਾਣਗੇ 80,000 ਸ਼ਬਦ

Monday, Sep 27, 2021 - 11:05 AM (IST)

ਦੁਬਈ 'ਚ ਪਾਕਿਸਤਾਨੀ ਬਣਾ ਰਹੇ 'ਦੁਨੀਆ ਦੀ ਸਭ ਤੋਂ ਵੱਡੀ ਕੁਰਾਨ', ਸੋਨੇ ਨਾਲ ਲਿਖੇ ਜਾਣਗੇ 80,000 ਸ਼ਬਦ

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਡੇ ਆਯੋਜਨ 'ਐਕਸਪੋ 2020 ਦੁਬਈ' ਵਿਚ 'ਦੁਨੀਆ ਦੀ ਸਭ ਤੋਂ ਵੱਡੀ ਕੁਰਾਨ' ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਕੁਰਾਨ ਨੂੰ ਪਾਕਿਸਤਾਨ ਦਾ ਇਕ ਕਲਾਕਾਰ ਤਿਆਰ ਕਰ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈਕਿ ਇਹ ਆਪਣੀ ਤਰ੍ਹਾਂ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ ਜਿਸ ਵਿਚ ਸੋਨੇ ਅਤੇ ਐਲੂਮੀਨੀਅਮ ਪਲੇਟੇਡ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਅੰਤਰਰਾਸ਼ਟਰੀ ਕਲਾਕਾਰ ਸ਼ਾਹਿਦ ਰਸਮ ਕਹਿੰਦੇ ਹਨ ਕਿ 'ਐਕਸਪੋ 2020 ਦੁਬਈ' ਖੇਤਰ ਦੇ ਸਭ ਤੋਂ ਵੱਡੇ ਆਯੋਜਨਾਂ ਵਿਚੋਂ ਇਕ ਹੈ।

ਦੁਨੀਆ ਦੀ ਸਭ ਤੋਂ ਵੱਡੀ ਕੁਰਾਨ
ਰਸਮ ਨੇ ਕਿਹਾ,''ਮੈਂ ਮੰਨਦਾ ਹਾਂ ਕਿ 6 ਮਹੀਨੇ ਦੀ ਮਿਆਦ ਵਿਚ ਲੱਖਾਂ ਸੈਲਾਨੀਆਂ ਸਾਹਮਣੇ ਆਪਣੇ ਕ੍ਰਿਏਟਿਵ ਵਰਕ ਨੂੰ ਪ੍ਰਦਰਸ਼ਿਤ ਕਰਨ ਲਈ ਇਹ ਸਭ ਤੋਂ ਬਿਹਤਰੀਨ ਪਲੇਟਫਾਰਮ ਹੈ।'' ਪਾਕਿਸਤਾਨ ਐਸੋਸੀਏਸ਼ਨ ਦੁਬਈ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਰਸਮ ਨੇ ਕਿਹਾ ਸੀ ਕਿ ਉਹ 'ਐਕਸਪੋ 2020 ਦੁਬਈ' ਵਿਚ 'ਸੂਰਾਹ ਰਹਿਮਾਨ' ਨੂੰ 'ਦੁਨੀਆ ਦੀ ਸਭ ਤੋਂ ਵੱਡੀ ਕੁਰਾਨ' ਦੇ ਤੌਰ 'ਤੇ ਪੇਸ਼ ਕਰਨਗੇ। ਐਲੂਮੀਨੀਅਮ ਅਤੇ ਗੋਲਡ ਪਲੇਟੇਡ ਸ਼ਬਦਾਂ ਨਾਲ ਪਹਿਲੀ ਵਾਰ ਕੁਰਾਨ ਵਿਕਸਿਤ ਕਰਨ ਵਾਲੇ ਸ਼ਾਹਿਦ ਰਸਮ ਨੇ ਕਿਹਾ ਕਿ ਉਹ ਆਪਣੇ ਕ੍ਰਿਏਟਿਵ ਦੇ ਰੂਪ ਵਿਚ 'ਸੂਰਾਹ ਰਹਿਮਾਨ' ਦਾ ਪ੍ਰਦਰਸ਼ਨ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ- ਸਵਿਟਜਰਲੈਂਡ ਦਾ ਇਤਿਹਾਸਿਕ ਫ਼ੈਸਲਾ, ਸਮਲਿੰਗੀ ਜੋੜਿਆਂ ਨੂੰ ਦਿੱਤੀ ਗਈ ਵਿਆਹ ਦੀ ਇਜਾਜ਼ਤ

ਸੋਨੇ ਨਾਲ ਲਿਖੇ 80 ਹਜ਼ਾਰ ਸ਼ਬਦ
ਰਸਮ ਨੇ ਕਿਹਾ ਕਿ ਉਹ 550 ਸਫਿਆਂ 'ਤੇ ਕਰੀਬ 80,000 ਸ਼ਬਦ ਵਿਕਸਿਤ ਕਰਨ ਵਿਚ 200 ਕਿਲੋਗ੍ਰਾਮ ਸੋਨੇ ਅਤੇ 2000 ਕਿਲੋਗ੍ਰਾਮ ਐਲੂਮੀਨੀਅਮ ਦੀ ਵਰਤੋਂ ਕਰਨਗੇ। ਹਰ ਸਫੇ 'ਤੇ ਕਰੀਬ 150 ਸ਼ਬਦ ਹੋਣਗੇ।ਪਾਕਿਸਤਾਨੀ ਕਲਾਕਾਰ ਦਾ ਕਹਿਣਾ ਹੈ ਕਿ ਉਹ ਐਕਸਪੋ 2020 ਦੁਬਈ ਵਿਚ ਇਸ ਦਾ ਇਕ ਹਿੱਸਾ ਪ੍ਰਦਰਸ਼ਿਤ ਕਰਨ ਦੇ ਬਾਅਦ 2025 ਤੱਕ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਪ੍ਰਾਜੈਕਟ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਦਿਆਂ ਉਹਨਾਂ ਨੇ ਕਿਹਾ ਕਿ 1400 ਤੋਂ ਵੱਧ ਇਸਲਾਮੀ ਇਤਿਹਾਸ ਵਿਚ ਪਹਿਲੀ ਪਵਿੱਤਰ ਕੁਰਾਨ ਨੂੰ ਹਾਈ-ਕਵਾਲਿਟੀ ਵਾਲੇ ਕੈਨਵਾਸ 'ਤੇ ਐਲੂਮੀਨੀਅਮ ਅਤੇ ਸੋਨੇ ਦੀ ਪਰਤ ਵਾਲੇ ਸ਼ਬਦਾਂ ਨਾਲ ਅੰਕਿਤ ਕੀਤਾ ਜਾਵੇਗਾ।

ਹੁਣ ਤੱਕ ਦੀ ਸਭ ਤੋਂ ਵੱਡੀ ਕੁਰਾਨ
ਰਸਮ ਨੇ ਕਿਹਾ ਕਿ ਪਵਿੱਤਰ ਕਿਤਾਬ ਹੁਣ ਤੱਕ ਕਾਗਜ਼, ਕੱਪੜੇ ਅਤੇ ਜਾਨਵਰਾਂ ਦੀ ਚਮੜੀ 'ਤੇ ਰਵਾਇਤੀ ਢੰਗਾਂ ਨਾਲ ਲਿਖੀ ਜਾ ਚੁੱਕੀ ਹੈ। ਮੈਂ ਕੁਝ ਵੱਖਰਾ ਕਰਨ ਅਤੇ ਸਫਲਤਾਪੂਰਵਕ ਅੱਗੇ ਵਧਣ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਫਰੇਮ ਨੂੰ ਛੱਡ ਕੇ ਪਵਿੱਤਰ ਕੁਰਾਨ ਦਾ ਆਕਾਰ 6.5x8.5 ਫੁੱਟ ਹੋਵੇਗਾ। ਰਸਮ ਨੇ ਕੁਰਾਨ ਨੂੰ ਵਿਕਸਿਤ ਕਰਨ ਲਈ ਆਪਣੇ ਵਿਦਿਆਰਥੀਆਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੇ ਇਕ ਸਮੂਹ ਨੂੰ ਖਾਸ ਟਰੇਨਿੰਗ ਦਿੱਤੀ ਹੈ। ਫਿਲਹਾਲ ਕਰੀਬ 200 ਲੋਕ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ।


author

Vandana

Content Editor

Related News