ਦੁਨੀਆ ਦਾ ਪਹਿਲਾ ਤੈਰਦਾ ਡੇਅਰੀ ਫਾਰਮ, ਰੋਬੋਟ ਕੱਢਦੇ ਹਨ ਧਾਰਾਂ

Saturday, Jul 06, 2019 - 07:01 PM (IST)

ਦੁਨੀਆ ਦਾ ਪਹਿਲਾ ਤੈਰਦਾ ਡੇਅਰੀ ਫਾਰਮ, ਰੋਬੋਟ ਕੱਢਦੇ ਹਨ ਧਾਰਾਂ

ਰੋਟਰਡਮ— ਨੀਦਰਲੈਂਡਸ ਦੇ ਰੋਟਰਡਮ 'ਚ ਦੁਨੀਆ ਦਾ ਪਹਿਲਾ ਤੈਰਦਾ ਹੋਇਆ ਡੇਅਰੀ ਫਾਰਮ ਸ਼ੁਰੂ ਕੀਤਾ ਗਿਆ ਹੈ। ਬੰਦਰਗਾਹ 'ਤੇ ਬਣੇ ਇਸ 2 ਮੰਜ਼ਿਲਾ ਡੇਅਰੀ ਫਾਰਮ 'ਚ 40 ਮੱਝਾਂ-ਗਾਵਾਂ ਨੂੰ ਰੱਖਿਆ ਜਾ ਸਕਦਾ ਹੈ। ਫਿਲਹਾਲ ਇਥੇ 35 ਗਾਵਾਂ ਨੂੰ ਰੱਖਿਆ ਗਿਆ ਹੈ। ਇਨ੍ਹਾਂ ਤੋਂ ਹਰ ਦਿਨ 800 ਲਿਟਰ ਦੁੱਧ ਦਾ ਉਤਪਾਦਨ ਕੀਤਾ ਜਾ ਰਿਹਾ ਹੈ।

ਇਸ ਡੇਅਰੀ ਫਾਰਮ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਗਾਵਾਂ ਦਾ ਦੁੱਧ ਚੋਣ ਲਈ ਇਥੇ ਰੋਬੋਟ ਨੂੰ ਰੱਖਿਆ ਗਿਆ ਹੈ। ਇਸ ਫਾਰਮ ਨੂੰ ਡਚ ਪ੍ਰਾਪਰਟੀ ਕੰਪਨੀ ਬੇਲਾਡੋਨ ਨੇ ਤਿਆਰ ਕੀਤਾ ਹੈ। ਫਾਰਮ ਸ਼ਹਿਰ 'ਚ ਦੁੱਧ ਦੀ ਸਪਲਾਈ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਫਾਰਮ ਤੱਕ ਪਹੁੰਚਣ ਲਈ ਬੰਦਰਗਾਹ 'ਚ ਰਸਤਾ ਬਣਾਇਆ ਗਿਆ ਹੈ, ਜਿਥੇ ਪ੍ਰੋਡਕਟ ਖਪਤਕਾਰ ਆਸਾਨੀ ਨਾਲ ਪਹੁੰਚ ਜਾਂਦੇ ਹਨ। ਫਾਰਮ ਦੇ ਜਨਰਲ ਮੈਨੇਜਰ ਅਲਬਰਟ ਬੇਰਸਨ ਨੇ ਕਿਹਾ ਕਿ ਗਾਵਾਂ ਦਾ 80 ਫੀਸਦੀ ਚਾਰਾ ਰੋਟਰਡਮ ਦੀਆਂ ਫੂਡ ਫੈਕਟਰੀਆਂ ਤੋਂ ਨਿਕਲਣ ਵਾਲੇ ਵੇਸਟ ਪ੍ਰੋਡਕਟ ਤੋਂ ਲਿਆ ਜਾਂਦਾ ਹੈ। ਵੈੱਬਰੀਜ, ਰੈਸਟੋਰੈਂਟ ਅਤੇ ਕੈਫੇ ਤੋਂ ਵੀ ਮਦਦ ਲਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੋਲਰ ਪੈਨਲ ਰਾਹੀਂ ਫਾਰਮ ਆਪਣੀ ਬਿਜਲੀ ਖੁਦ ਬਣਾ ਰਿਹਾ ਹੈ। ਫਾਰਮ 'ਚ ਨਿਕਲਣ ਵਾਲੇ ਗੋਬਰ ਦੀ ਵਰਤੋਂ ਖੁਰਾਕ ਅਤੇ ਗੈਸ ਬਣਾਉਣ 'ਚ ਕੀਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫ. ਏ. ਓ.) ਚੀਫ ਡਾ. ਫੈਂਟਨ ਬੀਡ ਨੇ ਦੱਸਿਆ ਕਿ ਸ਼ਹਿਰੀ ਫਾਰਮ ਬਿਹਤਰ ਹੁੰਦੇ ਹਨ ਕਿਉਂਕਿ ਉਨ੍ਹਾਂ 'ਚ ਘੱਟ ਪਾਣੀ, ਫਰਟੀਲਾਈਜ਼ਰ ਅਤੇ ਪੈਸਟੀਸਾਈਟ ਦੀ ਵਰਤੋਂ ਹੁੰਦੀ ਹੈ।


author

Baljit Singh

Content Editor

Related News