ਸ਼ਿਕਾਗੋ ''ਚ 14 ਅਗਸਤ ਤੋਂ ਵਿਸ਼ਵ ਧਰਮ ਸੰਸਦ, ਲੋਕੇਸ਼ ਮੁਨੀ ਅਤੇ ਰਘੂਨਾਥ ਭਿੜੇ ਨੂੰ ਵਿਸ਼ੇਸ਼ ਸੱਦਾ

Tuesday, Aug 08, 2023 - 12:27 PM (IST)

ਸ਼ਿਕਾਗੋ ''ਚ 14 ਅਗਸਤ ਤੋਂ ਵਿਸ਼ਵ ਧਰਮ ਸੰਸਦ, ਲੋਕੇਸ਼ ਮੁਨੀ ਅਤੇ ਰਘੂਨਾਥ ਭਿੜੇ ਨੂੰ ਵਿਸ਼ੇਸ਼ ਸੱਦਾ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਰਾਜ ਸ਼ਿਕਾਗੋ ਵਿੱਚ ਮਿੱਤੀ 14 ਅਗਸਤ ਨੂੰ ਇਕ ਪੰਜ ਰੋਜ਼ਾ ਵਿਸ਼ਵ ਧਰਮ ਸੰਸਦ ਦਾ ਉਦਘਾਟਨ ਕੀਤਾ ਜਾਵੇਗਾ। ਜਿਥੇ ਭਾਰਤ ਤੋਂ ਉੱਘੇ ਜੈਨ ਆਚਾਰੀਆ ਲੋਕੇਸ਼ ਮੁਨੀ ਜੀ ਨੂੰ ਉਦਘਾਟਨੀ ਸਮਾਰੋਹ ਵਿੱਚ ਬੁਲਾਰਿਆਂ ਵਜੋਂ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਅਹਿੰਸਾ ਵਿਸ਼ਵ ਭਾਰਤੀ ਅਤੇ ਵਿਸ਼ਵ ਸ਼ਾਂਤੀ ਕੇਂਦਰ ਵੱਲੋਂ ਜਾਰੀ ਇਕ ਬਿਆਨ 'ਚ ਦਿੱਤੀ ਗਈ। ਅਹਿੰਸਾ ਵਿਸ਼ਵ ਭਾਰਤੀ ਅਤੇ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਲੋਕੇਸ਼ ਮੁਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਸ਼ਵ ਧਰਮ ਸੰਸਦ ਤੋਂ ਇਕ ਈ-ਮੇਲ ਮਿਲੀ ਹੈ। ਇਸ ਵਿਚ ਉਨ੍ਹਾਂ ਨੂੰ ਉਦਘਾਟਨੀ ਸਮਾਰੋਹ ਦੇ ਨਾਲ-ਨਾਲ ਅੰਤਰ-ਧਰਮ ਸੈਸ਼ਨ ਵਿਚ ਬੁਲਾਰੇ ਵਜੋਂ ਬੁਲਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੌਰੇ 'ਤੇ ਅਮਰੀਕੀ ਸੰਸਦ ਮੈਂਬਰ, ਲਾਲ ਕਿਲੇ 'ਤੇ PM ਮੋਦੀ ਦੇ ਸੰਬੋਧਨ ਦੌਰਾਨ ਕਰਨਗੇ ਸ਼ਮੂਲੀਅਤ

ਉਹ ਵਿਸ਼ਵ ਧਰਮ ਸੰਸਦ ਵਿੱਚ ਜਲਵਾਯੂ ਪਰਿਵਰਤਨ ਅਤੇ ਵਿਸ਼ਵ ਸ਼ਾਂਤੀ ਬਾਰੇ ਦੋ ਹੋਰ ਸੈਸ਼ਨਾਂ ਨੂੰ ਵੀ ਸੰਬੋਧਨ ਕਰਨਗੇ।ਵਿਵੇਕਾਨੰਦ ਕੇਂਦਰ ਕੰਨਿਆਕੁਮਾਰੀ ਦੇ ਉਪ ਪ੍ਰਧਾਨ ਡਾ: ਰਘੂਨਾਥ ਭਿੜੇ ਨੂੰ ਵੀ ਇਸ ਧਰਮ ਸੰਸਦ ਵਿੱਚ ਸੱਦਾ ਦਿੱਤਾ ਗਿਆ ਹੈ। ਭਿੜੇ ਨੇ 15 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੂੰ 2017 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਵਿਸ਼ਵ ਧਰਮ ਸੰਸਦ ਵਿੱਚ 80 ਦੇਸ਼ਾਂ ਦੇ ਲਗਭਗ 10,000 ਡੈਲੀਗੇਟ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ 'ਚ ਧਾਰਮਿਕ ਨੇਤਾਵਾਂ ਦੀ ਸਭ ਤੋਂ ਵੱਡੀ ਕਾਨਫਰੰਸ ਹੋਵੇਗੀ। ਜ਼ਿਕਰਯੋਗ ਹੈ ਕਿ ਸਵਾਮੀ ਵਿਵੇਕਾਨੰਦ ਨੇ ਸਾਲ 1893 ਵਿਚ ਵਿਸ਼ਵ ਧਰਮ ਸੰਸਦ ਵਿਚ ਹਿੱਸਾ ਲੈ ਕੇ ਅਧਿਆਤਮਿਕ ਜਗਤ 'ਤੇ ਵਿਸ਼ੇਸ਼ ਛਾਪ ਛੱਡੀ ਸੀ। ਉਸ ਸਮੇਂ ਜੈਨ ਧਰਮ ਦੀ ਤਰਫੋਂ ਵੀਰਚੰਦ ਰਾਘਵਜੀ ਗਾਂਧੀ ਨੇ ਭਾਗ ਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News