ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਪ੍ਰੀ-ਸਕੂਲ, ਸਹੂਲਤਾਂ ਦੇਖ ਮਾਪੇ ਤੇ ਬੱਚੇ ਹੋਏ ਬਾਗੋ-ਬਾਗ

08/30/2017 11:58:24 AM

ਸਿੰਗਾਪੁਰ— ਬੁੱਧਵਾਰ ਨੂੰ ਸਿੰਗਾਪੁਰ 'ਚ ਦੁਨੀਆ ਦੇ ਸਭ ਤੋਂ ਵੱਡੇ ਪ੍ਰੀ-ਸਕੂਲ ਦੀ ਸ਼ੁਰੂਆਤ ਕੀਤੀ ਗਈ। ਇਸ 'ਚ 2100 ਬੱਚਿਆਂ ਨੂੰ ਬਿਠਾਉਣ ਦਾ ਪ੍ਰਬੰਧ ਹੈ। ਇਹ 'ਅਰਲੀ ਲਰਨਿੰਗ ਸਕੂਲ ਵਿਲੇਜ' ਲਾਰੋਗ ਚੁਆਨ ਦੇ ਆਸਟਰੇਲੀਅਨ ਕੌਮਾਂਤਰੀ ਸਕੂਲ ਅਤੇ ਅਮਰੀਕੀ ਕੌਮਾਂਤਰੀ ਸਕੂਲ ਦਾ ਸਾਂਝਾ ਸਕੂਲ ਹੈ। 

PunjabKesari
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਕੌਮਾਂਤਰੀ ਸਕੂਲਾਂ ਦੇ ਮਿਲਣ ਨਾਲ ਉਨ੍ਹਾਂ ਨੂੰ ਆਰਥਿਕ ਪੱਖੋਂ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਦੋਵੇਂ ਸਕੂਲ ਇਕੋਂ ਥਾਂ ਹਨ ਪਰ ਇਹ ਕਦੇ ਵੀ ਇਕ-ਦੂਜੇ ਲਈ ਮੁਸ਼ਕਲ ਨਹੀਂ ਬਣਨਗੇ ਕਿਉਂਕਿ ਇਨ੍ਹਾਂ ਦੋਹਾਂ ਸਕੂਲਾਂ ਦਾ ਸਿਲੇਬਸ ਤੇ ਪਾਠਕ੍ਰਮ ਵੱਖਰਾ ਹੁੰਦਾ ਹੈ। ਲਗਭਗ 50,000 ਸਕੁਐਰ ਫੁੱਟ 'ਚ 5 ਵੱਡੀਆਂ ਇਮਾਰਤਾਂ ਹਨ, ਜਿਨ੍ਹਾਂ 'ਚ 100 ਤੋਂ ਵਧੇਰੇ ਕਲਾਸਾਂ ਹਨ। 

PunjabKesari
ਇਸ 'ਚ 18 ਮਹੀਨਿਆਂ ਤੋਂ 6 ਸਾਲ ਤਕ ਦੇ ਬੱਚਿਆਂ ਨੂੰ ਦਾਖਲਾ ਦਿੱਤਾ ਜਾ ਰਿਹਾ ਹੈ। ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਮੁੱਖ ਰੱਖ ਕੇ ਇਸ ਨੂੰ ਬਣਾਇਆ ਗਿਆ ਹੈ। 20 ਮੀਟਰ ਲੰਬਾ ਸਵੀਮਿੰਗ ਪੂਲ, ਖੇਡਣ ਲਈ ਖੁੱਲ੍ਹੇ ਮੈਦਾਨ ਅਤੇ ਹੋਰ ਪ੍ਰਬੰਧਾਂ ਕਾਰਨ ਇਹ ਲੋਕਾਂ ਦੀ ਪਹਿਲੀ ਪਸੰਦ ਹੈ।


Related News