ਵਿਸ਼ਵ ਹਾਕੀ ਚੈਂਪੀਅਨਸ਼ਿਪ: ਮੈਕਲਿਨ ਸੈਲੀਬ੍ਰਿਨੀ ਦੇ ਹੱਥ ਕੈਨੇਡੀਅਨ ਟੀਮ ਦੀ ਵਾਗਡੋਰ!
Monday, May 11, 2026 - 07:48 AM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਰਾਸ਼ਟਰੀ ਹਾਕੀ ਟੀਮ ਲਈ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਹਾਕੀ ਕੈਨੇਡਾ ਨੇ 2026 ਆਈਆਈਐਚਐਫ ਵਿਸ਼ਵ ਹਾਕੀ ਚੈਂਪੀਅਨਸ਼ਿਪ ਲਈ ਮੈਕਲਿਨ ਸੈਲੀਬ੍ਰਿਨੀ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਇਸ ਐਲਾਨ ਮਗਰੋਂ ਕੈਨੇਡੀਅਨ ਹਾਕੀ ਪ੍ਰੇਮੀਆਂ ਵਿੱਚ ਉਤਸ਼ਾਹ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤਜਰਬੇਕਾਰ ਖਿਡਾਰੀ ਰਿਆਨ ਓ’ਰਾਈਲੀ ਅਤੇ ਜੌਨ ਟਾਵਾਰੇਸ ਨੂੰ ਟੀਮ ਦੇ ਸਹਾਇਕ ਕਪਤਾਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਾਕੀ ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਦੀ ਅਗਵਾਈ ਵਿੱਚ ਟੀਮ ਕੈਨੇਡਾ ਇਸ ਟੂਰਨਾਮੈਂਟ ਦੌਰਾਨ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਸਕਦੀ ਹੈ।
ਇਹ ਵੀ ਪੜ੍ਹੋ : ਟਰੰਪ ਨੇ ਈਰਾਨ ਦੇ ਸ਼ਾਂਤੀ ਪ੍ਰਸਤਾਵ ਨੂੰ ਨਕਾਰਿਆ, ਪ੍ਰਮਾਣੂ ਹਥਿਆਰਾਂ 'ਤੇ ਫ਼ੌਜੀ ਕਾਰਵਾਈ ਦੀ ਦਿੱਤੀ ਚਿਤਾਵਨੀ
ਖੇਡ ਜਗਤ ਵਿੱਚ ਮੈਕਲਿਨ ਸੈਲੀਬ੍ਰਿਨੀ ਨੂੰ ਭਵਿੱਖ ਦੇ ਵੱਡੇ ਸਿਤਾਰੇ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕਪਤਾਨੀ ਨੂੰ ਕੈਨੇਡੀਅਨ ਹਾਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਵੀ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
