ਅਜੇ ਹੋਰ ਖ਼ਤਰਨਾਕ ਹੋਵੇਗਾ ਕੋਰੋਨਾ, ਕਈ ਦੇਸ਼ ਗਲਤ ਦਿਸ਼ਾ 'ਚ ਲੜ ਰਹੇ ਲੜਾਈ : WHO

Tuesday, Jul 14, 2020 - 01:31 PM (IST)

ਅਜੇ ਹੋਰ ਖ਼ਤਰਨਾਕ ਹੋਵੇਗਾ ਕੋਰੋਨਾ, ਕਈ ਦੇਸ਼ ਗਲਤ ਦਿਸ਼ਾ 'ਚ ਲੜ ਰਹੇ ਲੜਾਈ : WHO

ਜੇਨੇਵਾ/ਲੰਡਨ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਪ੍ਰਮੁੱਖ ਟੇਡਰੋਸ ਏਡਹੇਨਮ ਗੇਬ੍ਰੇਏਸਸ ਨੇ ਚਿਤਾਵਨੀ ਦਿੱਤੀ ਹੈ ਕਿ ਗਲੋਬਲ ਪੱਧਰ 'ਤੇ ਕੋਵਿਡ-19 ਲਾਗ (ਮਹਾਮਾਰੀ) ਦੀ ਸਥਿਤੀ ਖ਼ਤਰਨਾਕ ਹੋ ਰਹੀ ਹੈ ਅਤੇ ਕੁੱਝ ਸਮੇਂ ਤੱਕ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਸਾਧਾਰਨ ਨਹੀਂ ਹੋ ਪਾਉਣਗੀਆਂ।' ਦੱਸਣਯੋਗ ਹੈ ਕਿ ਵਿਸ਼ਵ ਵਿਚ ਸੋਮਵਾਰ ਤੱਕ ਕੋਰੋਨਾ ਪੀੜਤਾਂ ਦਾ ਅੰਕੜਾ 1.30 ਕਰੋੜ ਨੂੰ ਪਾਰ ਕਰ ਗਿਆ। ਜਦਕਿ ਮ੍ਰਿਤਕਾਂ ਦੀ ਗਿਣਤੀ ਵੀ 5.71 ਲੱਖ ਤੋਂ ਵਧੇਰੇ ਹੋ ਗਈ ਹੈ।

ਗੇਬ੍ਰੇਏਸਸ ਨੇ ਸੋਮਵਾਰ ਨੂੰ ਪੱਤਕਾਰ ਸੰਮੇਲਨ ਵਿਚ ਕਿਹਾ ਕਿ 'ਨਜ਼ਦੀਕ ਭਵਿੱਖ ਵਿਚ ਪਹਿਲਾਂ ਦੀ ਤਰ੍ਹਾਂ ਚੀਜ਼ਾਂ ਸਾਧਾਰਨ ਨਹੀਂ ਹੋ ਪਾਉਣਗੀਆਂ। ਡਬਲਯੂ.ਐਚ.ਓ. ਦੇ ਪ੍ਰਮੁੱਖ ਨੇ ਕਿਹਾ ਕਿ ਖ਼ਾਸ ਕਰਕੇ ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ਾਂ ਵਿਚ ਮਹਾਮਾਰੀ 'ਤੇ ਕਾਬੂ ਪਾਇਆ ਗਿਆ ਹੈ ਪਰ ਕਈ ਦੇਸ਼ ਕੋਰੋਨਾ ਵਾਇਰਸ ਦੀ ਲੜਾਈ ਨੂੰ ਗਲਤ ਦਿਸ਼ਾ ਵਿਚ ਲਿਜਾ ਰਹੇ ਹਨ। ਇਹੀ ਕਾਰਨ ਹੈ ਕਿ ਇਹ ਵਾਇਰਸ ਦੁਨੀਆ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਚੁੱਕਾ ਹੈ।

ਗੇਬ੍ਰੇਏਸਸ ਨੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਦੇਸ਼ਾਂ ਨੂੰ ਰਣਨੀਤੀ ਲਾਗੂ ਕਰਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਨਵੇਂ ਮਾਮਲਿਆਂ ਵਿਚੋਂ ਤਕਰੀਬਨ ਅੱਧੇ ਅਮਰੀਕਾ ਤੋਂ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਲਪੇਟ 'ਚੋਂ ਨਿਕਲਣ ਲਈ ਇਕ ਖ਼ਾਕਾ ਸੀ ਅਤੇ ਕੋਰੋਨਾ ਦੇ ਜ਼ਿਆਦਾ ਮਾਮਲੇ ਵਾਲੇ ਖੇਤਰਾਂ ਵਿਚ ਵੀ ਇਸ ਨੂੰ ਲਾਗੂ ਕਰਣ ਵਿਚ ਅਜੇ ਵੀ ਦੇਰੀ ਨਹੀਂ ਹੋਈ ਹੈ।


author

cherry

Content Editor

Related News