ਗਰੀਬ ਦੇਸ਼ਾਂ ਨੇ ਸਿਰਫ 0.3 ਫੀਸਦੀ ਟੀਕੇ ਲਗਾਏ : WHO ਪ੍ਰਮੁੱਖ

Thursday, Apr 29, 2021 - 06:51 PM (IST)

ਗਰੀਬ ਦੇਸ਼ਾਂ ਨੇ ਸਿਰਫ 0.3 ਫੀਸਦੀ ਟੀਕੇ ਲਗਾਏ : WHO ਪ੍ਰਮੁੱਖ

ਲਿਸਬਨ (ਭਾਸ਼ਾ): ਵਿਸ਼ਵ ਸਿਹਤ ਸੰਗਠਨ (WHO) ਦੇ ਪ੍ਰਮੁੱਖ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਕੋਵਿਡ-19 ਟੀਕਿਆਂ ਦੀਆਂ 1 ਅਰਬ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹਨਾਂ ਵਿਚੋਂ 82 ਫੀਸਦੀ ਖੁਰਾਕਾਂ ਉੱਚ ਅਤੇ ਹਾਈ ਮੱਧਮ ਸ਼੍ਰੇਣੀ ਦੀ ਆਮਦਨ ਵਾਲੇ ਦੇਸ਼ਾਂ ਵਿਚ ਦਿੱਤੀਆਂ ਗਈਆਂ ਹਨ। ਡਬਲਊ.ਐੱਚ.ਓ. ਦੇ ਨਿਰਦੇਸ਼ਕ ਟੇਡਰੋਸ ਅਦਨੋਮ ਘੇਬਰੇਯੇਸਸ ਨੇ ਕਿਹਾ ਕਿ ਘੱਟ ਆਮਦਨ ਵਰਗ ਵਾਲੇ ਦੇਸ਼ਾਂ ਵਿਚ ਲੋਕਾਂ ਨੂੰ ਕੁੱਲ ਟੀਕਿਆਂ ਵਿਚੋਂ ਸਿਰਫ 0.3 ਫੀਸਦੀ ਮਿਲਿਆ ਹੈ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਕੋਵਿਡ ਟੀਕਾ ਲਗਵਾਉਣ ਤੋਂ ਬਾਅਦ 2 ਹੋਰ ਵਿਅਕਤੀਆਂ ਦੀ ਮੌਤ

ਟੇਡਰੋਸ ਨੇ ਪੁਰਤਗਾਲ ਵੱਲੋਂ ਵੀਰਵਾਰ ਨੂੰ ਆਯੋਜਿਤ ਆਨਲਾਈਨ ਸਿਹਤ ਸੰਮੇਲਨ ਵਿਚ ਕਿਹਾ,''ਇਹੀ ਸੱਚਾਈ ਹੈ।'' ਉਹਨਾਂ ਨੇ ਕਿਹਾ ਕਿ ਟੀਕਿਆਂ ਤੱਕ ਪਹੁੰਚ ਗਲੋਬਲ ਮਹਾਮਾਰੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ ਹੈ।'' ਨਾਲ ਹੀ ਉਹਨਾਂ ਨੇ ਕਿਹਾ ਕਿ ਜਨ ਸਿਹਤ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਰਤਾ ਦੀ ਨੀਂਹ ਹੈ।''

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਵਧਿਆ ਕੋਵਿਡ ਦਾ ਕਹਿਰ, ਮਾਮਲੇ 1.2 ਮਿਲੀਅਨ ਤੋਂ ਪਾਰ 


author

Vandana

Content Editor

Related News