ਦੁਨੀਆ ਦੀ ਮਸ਼ਹੂਰ ਪੋਰਨ ਸਟਾਰ ਸੁਰੰਗ ''ਚ ਰਹਿਣ ਲਈ ਮਜਬੂਰ
Wednesday, Aug 21, 2019 - 09:28 PM (IST)

ਲਾਸ ਵੇਗਾਸ— ਦੁਨੀਆ ਦੀ ਮਸ਼ਹੂਰ ਪੋਰਨ ਸਟਾਰ ਬੇਘਰ ਹੋ ਕੇ ਸੁਰੰਗ 'ਚ ਰਹਿਣ ਲਈ ਮਜਬੂਰ ਹੈ। ਲਾਸ ਵੇਗਾਸ ਦੀਆਂ ਸੁਰੰਗਾਂ 'ਤੇ ਡਾਕੂਮੈਂਟਰੀ ਬਣਾ ਰਹੀ ਇਕ ਡੱਚ ਟੀ.ਵੀ. ਟੀਮ ਦੀ ਅਚਾਨਕ ਮੁਲਾਕਾਤ ਸਾਬਕਾ ਪੋਰਨ ਸਟਾਰ ਜੇਨੀ ਲੀ ਉਰਫ ਸਟੀਫਨੀ ਸੈਂਡੋਰਾ ਨਾਲ ਹੋ ਗਈ।
ਦਰਅਸਲ ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਲਈ ਸੁਰੰਗਾਂ ਬਣਾਈਆਂ ਗਈਆਂ ਹਨ, ਜਿਸ 'ਚ ਬੇਘਰ ਲੋਕ ਰਹਿਣ ਲੱਗੇ। 320 ਕਿ.ਮੀ. ਲੰਬੀ ਸੁਰੰਗ 'ਚ ਲੱਗਭਗ 300 ਲੋਕ ਰਹਿ ਰਹੇ ਹਨ, ਜਿਨ੍ਹਾਂ 'ਚ ਕਾਫੀ ਡਰੱਗ ਅਡਿਕਟ ਹੈ।
ਜੇਨੀ ਕਹਿੰਦੀ ਹੈ ਕਿ ਉਸ ਨੂੰ ਜੋ ਚਾਹੀਦਾ ਹੈ, ਉਹ ਸਭ ਕੁਝ ਸੁਰੰਗ 'ਚ ਹੈ, ਸੁਰੰਗ 'ਚ ਰਹਿ ਰਹੇ ਲੋਕਾਂ 'ਚ ਜ਼ਿਆਦਾ ਆਪਣਾਪਣ ਹੈ। ਮੈਂ ਇੱਥੇ ਸੱਚੇ ਦੋਸਤ ਬਣਾਏ ਹਨ ਪਰ ਇਹ ਸਾਫ ਨਹੀਂ ਹੋ ਸਕਿਆ ਕਿ ਕਿਸ ਸਥਿਤੀ 'ਚ ਜੇਨੀ ਨੂੰ ਸੁਰੰਗ 'ਚ ਆਉਣਾ ਪਿਆ।