ਵਿਸ਼ਵ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਦਾ ਸਕਾਟਲੈਂਡ ''ਚ ਸਨਮਾਨ

Friday, Sep 19, 2025 - 07:36 PM (IST)

ਵਿਸ਼ਵ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਦਾ ਸਕਾਟਲੈਂਡ ''ਚ ਸਨਮਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਪੰਜਾਬੀ ਗਾਇਕੀ ਵਿੱਚ 500 ਤੋਂ ਵਧੇਰੇ ਰਿਕਾਰਡ ਗੀਤਾਂ ਨਾਲ ਆਪਣਾ ਯੋਗਦਾਨ ਪਾ ਚੁੱਕੇ ਵਿਸ਼ਵ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਦਾ ਸਕਾਟਲੈਂਡ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਉਹਨਾਂ ਦੇ ਗਰਾਈਂ ਨੌਜਵਾਨ ਕਾਰੋਬਾਰੀ ਨਵਜੋਤ ਗੋਸਲ, ਬੂਟਾ ਸਿੰਘ ਤੂਰ, ਗੁਰਬਿੰਦਰ ਸ਼ੇਰਗਿਲ, ਸੋਢੀ ਬਾਗੜੀ, ਚੰਨੀ ਵਿਰਕ ਦੇ ਵਿਸ਼ੇਸ਼ ਉਪਰਾਲੇ ਨਾਲ ਤੇ ਐੱਨਆਰਆਈ ਯੂਨੀਅਨ ਸਕਾਟਲੈਂਡ, ਸਿੱਖ ਮੋਟਰਸਾਈਕਲ ਕਲੱਬ ਸਕਾਟਲੈਂਡ ਤੇ ਪੰਜ ਦਰਿਆ ਅਖਬਾਰ ਦੇ ਵਿਸ਼ੇਸ਼ ਸਹਿਯੋਗ ਨਾਲ ਕਿਰਕਨਟਿਲਕ ਦੇ ਗਰੈਵਿਟੀ ਸੁਇਟ ਵਿਖੇ ਵਿਸ਼ਾਲ ਰੂਬਰੂ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। 

PunjabKesari

ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਤੇ ਪੰਜਾਬਣਾਂ ਨੇ ਜਸਬੀਰ ਗੁਣਾਚੌਰੀਆ ਦਾ ਜੋਸ਼ੀਲਾ ਸਵਾਗਤ ਉਹਨਾਂ ਹੱਥੋਂ ਕੇਕ ਕਟਵਾ ਕੇ ਕੀਤਾ। ਇਸ ਉਪਰੰਤ ਮੰਚ ਸੰਚਾਲਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਜਸਬੀਰ ਗੁਣਾਚੌਰੀਆ, ਬੂਟਾ ਸਿੰਘ ਤੂਰ, ਸੋਢੀ ਬਾਗੜੀ ਤੇ ਅਮਨਦੀਪ ਸਿੰਘ ਨੂੰ ਮੰਚ ‘ਤੇ ਬਿਰਾਜਮਾਨ ਹੋਣ ਦਾ ਸੱਦਾ ਦਿੱਤਾ। ਇਸ ਉਪਰੰਤ ਨਵਜੋਤ ਸਿੰਘ ਗੋਸਲ, ਬੂਟਾ ਸਿੰਘ ਤੂਰ, ਸੋਢੀ ਬਾਗੜੀ, ਅਮਨਦੀਪ ਸਿੰਘ, ਲਖਵੀਰ ਸਿੱਧੂ, ਤਾਜ ਕੂਨਰ ਆਦਿ ਨੇ ਜਸਬੀਰ ਗੁਣਾਚੌਰੀਆ ਨੂੰ ਜੀਅ ਆਇਆਂ ਆਖਿਆ। ਇਸ ਸਮੇਂ ਹੋਏ ਸਨਮਾਨ ਸਮਾਰੋਹ ਦੌਰਾਨ ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਗੁਣਾਚਾਰੀਆ ਨੂੰ ਸਨਮਾਨ ਚਿੰਨ ਭੇਟ ਕੀਤਾ ਤੇ ਪੰਜ ਦਰਿਆ ਅਖ਼ਬਾਰ ਦੀ ਤਰਫੋਂ ਹਿੰਮਤ ਖੁਰਮੀ ਨੇ ਪ੍ਰਸ਼ੰਸਾ ਪੱਤਰ ਭੇਟ ਕਰਨ ਦੀ ਰਸਮ ਅਦਾ ਕੀਤੀ। ਸਕੂਨ ਮਾਈਂਡ ਚੈਰਟੀ ਦੇ ਕੰਮਾਂ ਨੂੰ ਸਲਾਮ ਕਹਿੰਦਿਆਂ ਤਾਜ ਕੂਨਰ ਤੇ ਸੰਦੀਪ ਕੌਰ ਨੂੰ ਮੰਚ 'ਤੇ ਬੁਲਾ ਕੇ ਸਨਮਾਨ ਚਿੰਨ ਭੇਟ ਕੀਤਾ। 

PunjabKesari

ਇਸ ਤੋਂ ਇਲਾਵਾ ਮੀਡੀਆ ਰਾਹੀਂ ਸਕਾਟਲੈਂਡ ਦੀ ਸੇਵਾ ਕਰਨ ਬਦਲੇ ਮਨਦੀਪ ਖੁਰਮੀ ਹਿੰਮਤਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਉਪਰੰਤ ਹਿੰਮਤ ਖੁਰਮੀ ਨੇ ਸੰਬੋਧਨ ਦੌਰਾਨ ਗੁਣਾਚੌਰੀਆ ਨੂੰ ਵਧਾਈ ਦਿੰਦਿਆਂ ਐੱਨ ਆਰ ਆਈ ਯੂਨੀਅਨ ਸਕਾਟਲੈਂਡ, ਸਿੱਖ ਮੋਟਰਸਾਈਕਲ ਕਲੱਬ ਤੇ ਪੰਜ ਦਰਿਆ ਅਖਬਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਹੋਏ ਰੰਗਾ ਰੰਗ ਪ੍ਰੋਗਰਾਮ ਦੌਰਾਨ ਸੋਢੀ ਬਾਗੜੀ, ਤਰਸੇਮ ਪੁੰਜ, ਜਸਵਿੰਦਰ ਕਲੇਰ, ਅਮਨਦੀਪ ਸਿੰਘ ਨੇ ਆਪੋ ਆਪਣੇ ਗੀਤਾਂ, ਸ਼ਾਇਰੀ ਰਾਹੀਂ ਸਮਾਗਮ ਨੂੰ ਚਾਰ ਚੰਨ ਲਾਏ। ਮੰਚ ਸੰਚਾਲਕ ਵੱਲੋਂ ਜਿਉਂ ਹੀ ਜਸਬੀਰ ਗੁਣਾਚੌਰੀਆ ਨੂੰ ਆਪਣਾ ਜੀਵਨ ਸਫਰ ਆਪਣੇ ਗੀਤਾਂ ਰਾਹੀਂ ਸੰਬੋਧਿਤ ਹੋਣ ਦਾ ਸੱਦਾ ਦਿੱਤਾ ਤਾਂ ਹਾਲ ਤਾਲੀਆਂ ਨਾਲ ਗੂੰਜ ਉੱਠਿਆ। 

PunjabKesari

ਜਸਬੀਰ ਗੁਣਾਚੌਰੀਆ ਨੇ ਆਪਣੇ ਪਹਿਲੇ ਗੀਤ ਤੋਂ ਲੈ ਕੇ 500 ਤੋਂ ਵਧੇਰੇ ਰਿਕਾਰਡ ਗੀਤਾਂ ਦਾ ਰਚੇਤਾ ਹੋਣ ਦੇ ਸਫਰ ਨੂੰ ਬਹੁਤ ਹੀ ਰੌਚਕ ਢੰਗ ਨਾਲ ਬਿਆਨ ਕੀਤਾ। ਉਹਨਾਂ ਆਪਣੀ ਆਵਾਜ਼ ਵਿੱਚ "ਕਿਤੇ ਕੱਲੀ ਬਹਿ ਕੇ ਸੋਚੀਂ ਨੀ", "ਟਿਕਟ ਕਰਾ ਲਈ ਚੋਰੀ ਚੋਰੀ", "ਸਾਡਿਆਂ ਪਰਾਂ ‘ਤੇ ਸਿੱਖੀ ਉੱਡਣਾ", "ਜਿੰਦੇ ਨੀ ਜਿੰਦੇ" ਸਮੇਤ ਆਪਣੇ ਹਿੱਟ ਗੀਤਾਂ ਤੇ ਸ਼ਾਇਰੀ ਨਾਲ ਹਾਜ਼ਰੀਨ ਦਾ ਮਨ ਮੋਹ ਲਿਆ। ਉਹਨਾਂ ਕਿਹਾ ਕਿ ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੇ ਤਾਂ ਉਹਨਾਂ ਨੂੰ ਕਾਇਲ ਕੀਤਾ ਹੀ ਹੈ ਸਗੋਂ ਸਕਾਟਲੈਂਡ ਵੱਸਦੇ ਪੰਜਾਬੀਆਂ ਵੱਲੋਂ ਦਿੱਤਾ ਮਾਣ ਵੀ ਆਖਰੀ ਸਾਹ ਤੱਕ ਯਾਦ ਰਹੇਗਾ। ਉਹਨਾਂ ਨੇ ਨਵਜੋਤ ਗੋਸਲ ਤੇ ਉਹਨਾਂ ਦੇ ਸਮੂਹ ਦੋਸਤਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਮੁਹੱਬਤਾਂ ਕਾਇਮ ਰਹਿਣ ਦੀ ਅਸੀਸ ਦਿੱਤੀ। 

PunjabKesari

ਸਮਾਗਮ ਦੇ ਅਖੀਰ ਵਿੱਚ ਬੂਟਾ ਸਿੰਘ ਤੂਰ, ਸੋਢੀ ਬਾਗੜੀ ਨੇ ਦੂਰੋਂ ਨੇੜਿਓਂ ਆਏ ਗੁਣਾਚੌਰੀਆ ਦੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤਰ੍ਹਾਂ ਦੇਰ ਰਾਤ ਤੱਕ ਚੱਲਿਆ ਇਹ ਰੂਬਰੂ ਤੇ ਸਨਮਾਨ ਸਮਾਰੋਹ ਅਨੇਕਾਂ ਯਾਦਾਂ ਛੱਡਦਾ ਸੰਪੰਨ ਹੋਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਢਿੱਲੋਂ, ਗੈਰੀ ਸਿੱਧੂ, ਸੁਖ ਸਿੰਧੜ, ਭੁਪਿੰਦਰ ਬੌਬੀ ਨਿੱਝਰ, ਜਸਪਾਲ ਸਿੰਘ ਪਾਲਾ ਖਾਨੋਵਾਲੀਆ, ਤਜਿੰਦਰ ਭੁੱਲਰ, ਲੱਕੀ ਮੱਤੇਵਾਲ, ਬੌਬੀ ਹੇਅਰ, ਡਲ ਹੇਅਰ, ਰਾਣਾ ਬਾਸੀ, ਅੰਮ੍ਰਿਤ ਗੋਸਲ, ਲਾਭ ਗਿੱਲ ਦੋਦਾ, ਗੋਬਿੰਦਰ ਸੈਂਟੀ, ਮਨਦੀਪ ਕੌਰ, ਜਸਵਿੰਦਰ ਹੇਅਰ, ਸੰਦੀਪ ਕੌਰ, ਮਨਦੀਪ ਕੌਰ ਭੋਗਲ, ਕੁਲਜੀਤ ਕੌਰ ਸਹੋਤਾ, ਰਣਜੀਤ ਕੌਰ, ਕਿਰਨ ਪ੍ਰਕਾਸ਼, ਅੰਮ੍ਰਿਤਪਾਲ ਚੀਤਾ, ਮੀਨਾਕਸ਼ੀ, ਜੀਤ, ਕਰਮਜੀਤ ਸਿੰਘ, ਦਿਆ ਸਿੰਘ, ਹਰਕੰਵਲ ਬਲ, ਦੁੱਲਾ ਰਾਏ, ਜੱਸਾ ਤੂਰ, ਪਰਭ ਨਿੱਝਰ, ਮੱਖਣ ਸਿੰਘ ਬਿਨਿੰਗ, ਬਲਜੀਤ ਸਿੰਘ ਖਹਿਰਾ, ਅਦਨਾਨ, ਜਸਵਿੰਦਰ ਕਲੇਰ, ਸੁਮਿਤ ਸ਼ਰਮਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News