ਲਾਕਡਾਊਨ ਦੌਰਾਨ ਦੁਨੀਆ ਭਰ ''ਚ ਕਾਰਬਨ ਨਿਕਾਸੀ ''ਚ 17 ਫੀਸਦੀ ਤੱਕ ਦੀ ਗਿਰਾਵਟ
Wednesday, May 20, 2020 - 05:59 PM (IST)

ਵਾਸ਼ਿੰਗਟਨ (ਭਾਸ਼ਾ): ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਲਗਾਏ ਲਾਕਡਾਊਨ ਦੇ ਕਾਰਨ ਪਿਛਲੇ ਮਹੀਨੇ ਦੁਨੀਆ ਭਰ ਵਿਚ ਕਾਰਬਨ ਡਾਈਆਕਸਾਈਡ ਦੀ ਰੋਜ਼ਾਨਾ ਹੋਣ ਵਾਲੀ ਨਿਕਾਸੀ ਵਿਚ 17 ਫੀਸਦੀ ਤੱਕ ਦੀ ਕਮੀ ਆਈ ਹੈ। ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਦਿੱਤੀ ਗਈ। ਭਾਵੇਂਕਿ ਵਿਗਿਆਨੀਆਂ ਦਾ ਕਹਿਣਾ ਹੈਕਿ ਜਦੋਂ ਜਨਜੀਵਨ ਸਧਾਰਨ ਹੋਵੇਗਾ ਤਾਂ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਪ੍ਰਦੂਸ਼ਣ ਵਿਚ ਥੋੜ੍ਹੇ ਸਮੇਂ ਲਈ ਆਈ ਇਹ ਕਮੀ ਸਮੁੰਦਰ ਦੀ ਇਕ ਬੂੰਦ ਵਰਗੀ ਹੋਵੇਗੀ।
ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਦੌਰਾਨ ਕਾਰਬਨ ਡਾਈਆਕਸਾਈਡ ਨਿਕਾਸੀ ਦੇ ਅਧਿਐਨ ਵਿਚ ਵਿਗਿਆਨੀਆਂ ਦੀ ਟੀਮ ਨੇ ਮੁਲਾਂਕਣ ਕੀਤਾ ਕਿ ਪ੍ਰਦੂਸ਼ਣ ਦਾ ਪੱਧਰ ਘੱਟ ਹੋ ਰਿਹਾ ਹੈ ਅਤੇ ਇਸ ਸਾਲ ਇਹ 4 ਤੋਂ 7 ਫੀਸਦੀ ਦੇ ਵਿਚ ਰਹੇਗਾ ਜੋ 2019 ਦੇ ਪੱਧਰ ਤੋਂ ਘੱਟ ਹੈ। ਇਹ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਕਾਰਬਨ ਨਿਕਾਸੀ ਵਿਚ ਸਭ ਤੋਂ ਵੱਡੀ ਸਾਲਾਨਾ ਗਿਰਾਵਟ ਹੈ। ਜੇਕਰ ਲਾਕਡਾਊਨ ਸੰਬੰਧਤ ਸਖਤ ਨਿਯਮ ਦੁਨੀਆ ਭਰ ਵਿਚ ਪੂਰੇ ਸਾਲ ਬਣੇ ਰਹਿੰਦੇ ਹਨ ਤਾਂ ਪ੍ਰਦੂਸ਼ਣ ਦੇ ਪੱਧਰ ਵਿਚ 7 ਫੀਸਦੀ ਤੱਕ ਦੀ ਕਮੀ ਆਵੇਗੀ ਅਤੇ ਜੇਕਰ ਉਹਨਾਂ ਨੂੰ ਜਲਦੀ ਹਟਾ ਦਿੱਤਾ ਜਾਂਦਾ ਹੈ ਤਾਂ ਇਹ ਗਿਰਾਵਟ 4 ਫੀਸਦੀ ਤੱਕ ਦੀ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ ਦੌਰਾਨ 1500 ਲੋਕਾਂ ਦੀ ਮੌਤ, ਦੁਨੀਆ ਭਰ 'ਚ 49 ਲੱਖ ਤੋਂ ਵਧੇਰੇ ਪੀੜਤ
ਅਪ੍ਰੈਲ ਵਿਚ ਇਕ ਹਫਤੇ ਵਿਚ ਅਮਰੀਕਾ ਨੇ ਆਪਣੀ ਕਾਰਬਨ ਡਾਈਆਕਸਾਈਡ ਨਿਕਾਸੀ ਦੇ ਪੱਧਰ ਵਿਚ ਇਕ ਤਿਹਾਈ ਤੱਕ ਦੀ ਕਟੌਤੀ ਕੀਤੀ। ਵਿਸ਼ਵ ਦੇ ਸਭ ਤੋਂ ਵੱਡੇ ਕਾਰਬਨ ਪੈਦਾ ਕਰਨ ਵਾਲੇ ਚੀਨ ਨੇ ਫਰਵਰੀ ਵਿਚ ਕਾਰਬਨ ਪ੍ਰਦੂਸ਼ਣ ਵਿਚ ਕਰੀਬ ਇਕ ਚੌਥਾਈ ਤੱਕ ਕਟੌਤੀ ਕੀਤੀ। ਭਾਰਤ ਅਤੇ ਯੂਰਪ ਨੇ ਕ੍ਰਮਵਾਰ 26 ਅਤੇ 27 ਫੀਸਦੀ ਤੱਕ ਦੀ ਕਟੌਤੀ ਕੀਤੀ। ਇਹ ਅਧਿਐਨ ਮੰਗਲਵਾਰ ਨੂੰ ਪੱਤਰਿਕਾ ਨੇਚਰ ਕਲਾਈਮੇਟ ਚੇਂਜ ਵਿਚ ਪ੍ਰਕਾਸ਼ਿਤ ਹੋਇਆ।