ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਨੇ ਮਿਆਮੀ ਬੰਦਰਗਾਹ ਤੋਂ ਸ਼ੁਰੂ ਕੀਤੀ ਆਪਣੀ ਪਹਿਲੀ ਯਾਤਰਾ

Saturday, Jan 27, 2024 - 10:26 PM (IST)

ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਨੇ ਮਿਆਮੀ ਬੰਦਰਗਾਹ ਤੋਂ ਸ਼ੁਰੂ ਕੀਤੀ ਆਪਣੀ ਪਹਿਲੀ ਯਾਤਰਾ

ਮਿਆਮੀ — ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਨੇ ਸ਼ਨੀਵਾਰ ਨੂੰ ਮਿਆਮੀ ਬੰਦਰਗਾਹ ਤੋਂ ਆਪਣੀ ਪਹਿਲੀ ਯਾਤਰਾ ਸ਼ੁਰੂ ਕੀਤੀ। ਰਾਇਲ ਕੈਰੇਬੀਅਨ ਗਰੁੱਪ ਦਾ ਕਰੂਜ਼ ਜਹਾਜ਼ 'ਆਈਕਨ ਆਫ਼ ਦਾ ਸੀਜ਼' ਆਪਣੀ ਪਹਿਲੀ ਸੱਤ ਦਿਨਾਂ ਦੀ ਯਾਤਰਾ ਲਈ ਦੱਖਣੀ ਫਲੋਰੀਡਾ ਤੋਂ ਰਵਾਨਾ ਹੋਇਆ। ਇਹ ਜਹਾਜ਼ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ 1200 ਫੁੱਟ (365 ਮੀਟਰ) ਲੰਬਾ ਹੈ।

ਇਹ ਵੀ ਪੜ੍ਹੋ - ਰਵਾਂਡਾ 'ਚ ਕਿਸ਼ਤੀ ਹਾਦਸੇ 'ਚ 11 ਲੋਕਾਂ ਦੀ ਮੌਤ, ਚਾਰ ਲਾਪਤਾ

ਮੰਗਲਵਾਰ ਨੂੰ ਮਹਾਨ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਦੀ ਮੌਜੂਦਗੀ 'ਚ ਜਹਾਜ਼ ਦਾ ਰਸਮੀ ਤੌਰ 'ਤੇ ਨਾਮਕਰਨ ਕੀਤਾ ਗਿਆ। ਰਾਇਲ ਕੈਰੇਬੀਅਨ ਗਰੁੱਪ ਦੇ ਚੇਅਰਮੈਨ ਅਤੇ ਸੀਈਓ ਜੇਸਨ ਲਿਬਰਟੀ ਨੇ ਹਾਲ ਹੀ ਵਿੱਚ ਕਿਹਾ, “ਆਈਕਨ ਆਫ਼ ਦਾ ਸੀਜ਼ 50 ਤੋਂ ਵੱਧ ਸਾਲਾਂ ਤੋਂ ਦੇਖੇ ਗਏ ਸੁਫ਼ਨੇ ਦਾ ਪਰਣੀਤੀ ਹੈ, ਜਿਸਦਾ ਮਕਸਦ ਦੁਨੀਆ ਦੇ ਸਭ ਤੋਂ ਵਧੀਆ ਛੁੱਟੀਆਂ ਦਾ ਅਨੁਭਵ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ, ਇਸ ਕਰੂਜ਼ ਜਹਾਜ਼ 'ਤੇ ਹਰ ਵਰਗ ਦੇ ਲੋਕ ਯਾਤਰਾ ਕਰ ਸਕਦੇ ਹਨ।

ਇਹ ਵੀ ਪੜ੍ਹੋ - ਪਾਕਿ ਪੁਲਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, 11 ਸ਼ੱਕੀ ਅੱਤਵਾਦੀ ਕੀਤੇ ਗ੍ਰਿਫ਼ਤਾਰ

ਕੰਪਨੀ ਦੇ ਅਨੁਸਾਰ, ਹੁਣ ਅਕਤੂਬਰ 2022 ਵਿੱਚ ਪਹਿਲੀ ਵਾਰ 'ਆਈਕਨ ਆਫ਼ ਦਾ ਸੀਜ਼' ਦਾ ਉਦਘਾਟਨ ਕੀਤਾ ਗਿਆ ਸੀ, ਤਾਂ ਰਾਇਲ ਕੈਰੇਬੀਅਨ ਦੇ ਉਸ ਸਮੇਂ ਦੇ 53 ਸਾਲਾਂ ਦੇ ਇਤਿਹਾਸ ਵਿੱਚ ਜਹਾਜ਼ ਨੇ ਇੱਕ ਦਿਨ ਵਿੱਚ ਆਪਣੀਆਂ ਯਾਤਰਾਵਾਂ ਲਈ ਸਭ ਤੋਂ ਵੱਧ ਬੁਕਿੰਗ ਦਰਜ ਕੀਤੀ ਸੀ। ''ਆਈਕਨ ਆਫ਼ ਦਾ ਸੀਜ਼' 20 ਡੇਕ 'ਤੇ ਅੱਠ ਭਾਗਾਂ ਵਿੱਚ ਵੰਡਿਆ ਗਿਆ ਹੈ। ਜਹਾਜ਼ ਵਿੱਚ ਛੇ 'ਵਾਟਰਸਲਾਈਡਜ਼', ਸੱਤ ਸਵਿਮਿੰਗ ਪੂਲ, ਇੱਕ ਆਈਸ-ਸਕੇਟਿੰਗ ਰਿੰਕ, ਇੱਕ ਥੀਏਟਰ ਅਤੇ 40 ਤੋਂ ਵੱਧ ਰੈਸਟੋਰੈਂਟ ਅਤੇ ਬਾਰ ਸ਼ਾਮਲ ਹਨ। ਜਹਾਜ਼ 2,350 ਕਰੂ ਮੈਂਬਰਾਂ ਦੇ ਨਾਲ ਵੱਧ ਤੋਂ ਵੱਧ 7,600 ਯਾਤਰੀਆਂ ਨੂੰ ਲਿਜਾ ਸਕਦਾ ਹੈ।

ਇਹ ਵੀ ਪੜ੍ਹੋ - ਨਵਜੋਤ ਸਿੱਧੂ ਦੇ ਕਰੀਬੀ ਮਹੇਸ਼ ਇੰਦਰ ਤੇ ਧਰਮਪਾਲ 'ਤੇ ਕਾਂਗਰਸ ਦੀ ਵੱਡੀ ਕਾਰਵਾਈ, ਕੀਤਾ ਪਾਰਟੀ 'ਚੋਂ ਬਾਹਰ

'ਜਗਬਾਣੀਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Inder Prajapati

Content Editor

Related News