ਕੈਨੇਡਾ ਨੇ ਰਚਿਆ ਇਤਿਹਾਸ, ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੇ ਪਹਿਲੇ ਜਹਾਜ਼ ਨੇ ਭਰੀ ਉਡਾਣ

12/11/2019 2:01:00 PM

ਵੈਨਕੂਵਰ- ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੇ ਦੁਨੀਆ ਦੇ ਪਹਿਲੇ ਵਪਾਰਕ ਜਹਾਜ਼ ਨੇ ਮੰਗਲਵਾਰ ਨੂੰ ਪਰੀਖਣ ਦੇ ਤੌਰ 'ਤੇ ਵੈਨਕੂਵਰ ਤੋਂ ਉਡਾਣ ਭਰੀ। ਇਸ ਖੇਤਰ ਵਿਚ ਪ੍ਰਸ਼ਾਂਤ ਮਹਾਸਾਗਰ ਦੇ ਕਿਨਾਰੇ ਉੱਚੀਆਂ ਪਰਬਤੀ ਚੋਟੀਆਂ ਹਨ।

ਸਿਏਟਲ ਦੀ ਇੰਜੀਨੀਅਰਿੰਗ ਕੰਪਨੀ ਮੈਗਨਿਕਸ ਦੇ ਮੁੱਖ ਕਾਰਜਾਰੀ ਰੋਈ ਗਨਜਾਸਕੀ ਨੇ ਦੱਸਿਆ ਕਿ ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਪੂਰੀ ਤਰ੍ਹਾਂ ਨਾਲ ਬਿਜਲੀ ਨਾਲ ਚੱਲਣ ਵਾਲਾ ਜਹਾਜ਼ ਕੰਮ ਕਰ ਸਕਦਾ ਹੈ। ਇਸ ਕੰਪਨੀ ਨੇ ਜਹਾਜ਼ ਦੀ ਮੋਟਰ ਦਾ ਡਿਜ਼ਾਇਨ ਤਿਆਰ ਕੀਤਾ ਹੈ ਤੇ ਹਾਰਬਰ ਏਅਰ ਦੇ ਨਾਲ ਸਾਂਝੇਦਾਰੀ ਵਿਚ ਕੰਮ ਕੀਤਾ ਜਾਵੇਗਾ। ਹਾਰਬਰ ਏਅਰ ਵੈਨਕੂਵਰ, ਵਿਸਲਰ ਸਕੀ ਰਿਜ਼ਾਰਟ ਤੇ ਨੇੜੇ ਦੇ ਟਾਪੂਆਂ ਤੇ ਤੱਟੀ ਭਾਈਚਾਰਿਆਂ ਦੇ ਕਰੀਬ ਪੰਜ ਲੱਖ ਲੋਕਾਂ ਨੂੰ ਇਕ ਸਾਲ ਵਿਚ ਯਾਤਰਾ ਸੁਵਿਧਾ ਮੁਹੱਈਆ ਕਰਵਾਉਂਦਾ ਹੈ। ਗਨਜਾਸਕੀ ਨੇ ਦੱਸਿਆ ਕਿ ਇਸ ਤਕਨੀਕ ਨਾਲ ਏਅਰਲਾਈਨਾਂ ਦਾ ਬਹੁਤ ਖਰਚਾ ਬਚੇਗਾ ਤੇ ਕਾਰਬਨ ਉਤਸਰਜਨ ਵੀ ਜ਼ੀਰੋ ਹੋਵੇਗਾ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਨਾਲ ਬਿਜਲੀ ਐਵੀਏਸ਼ਨ ਯੁੱਗ ਦੀ ਸ਼ੁਰੂਆਤ ਹੁੰਦੀ ਹੈ।


Baljit Singh

Content Editor

Related News