ਚੀਨ ’ਚ ਕੰਮ ਦੇ ਜ਼ਿਆਦਾ ਬੋਝ ਕਾਰਨ ਆਤਮਹੱਤਿਆ ਕਰ ਰਹੇ ਕਰਮਚਾਰੀ
Wednesday, Jan 20, 2021 - 10:09 PM (IST)
ਬੀਜਿੰਗ- ਚੀਨ ’ਚ ਘੱਟ ਤਨਖਾਹ, ਭੇਦਭਾਵ ਅਤੇ ਕੰਮ ਦੇ ਦਬਾਅ ਕਾਰਨ ਈ-ਕਾਮਰਸ ਕਰਮਚਾਰੀ ਆਤਮਹੱਤਿਆ ਕਰਨ ਨੂੰ ਮਜ਼ਬੂਰ ਹੋ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਵੀ ਕੰਮ ਕਰਦੇ ਰਹੇ ਈ-ਕਾਮਰਸ ਕਰਮਚਾਰੀ ਆਪਣੀ ਤਨਖਾਹ ਅਤੇ ਖੁਦ ਦੇ ਨਾਲ ਹੋ ਰਹੇ ਵਿਵਹਾਰ ਤੋਂ ਇੰਨੇ ਦੁਖੀ ਹਨ ਕਿ ਇਕ ਵਿਅਕਤੀ ਨੇ ਵਿਰੋਧ ਕਰਦੇ ਹੋਏ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਨੇ ਉਸਦਾ ਤਣਾਅ ਹੋਰ ਵਧਾ ਦਿੱਤਾ ਅਤੇ ਟੇਕ ਕੰਪਨੀਆਂ ਦੇ ਕਰਮਚਾਰੀ ਤਣਾਅ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ।
ਮਹਾਮਾਰੀ ਦੌਰਾਨ ਜਿੱਥੇ ਲੱਖਾਂ ਪਰਿਵਾਰ ਘਰਾਂ ’ਚ ਕੈਦ ਰਹੇ, ਉੱਥੇ ਹੀ ਸਾਮਾਨ ਦੀ ਮੰਗ ਵੱਧ ਗਈ ਹੈ ਅਤੇ ਕਰਮਚਾਰੀਆਂ ਨੇ ਸਰਦੀ ’ਚ ਵੀ ਸਬਜ਼ੀਆਂ, ਚਾਵਲ, ਮਾਂਸ, ਖਾਣ ਪੀਣ ਦੀ ਸਮਗਰੀ ਅਤੇ ਡਾਇਪਰਾਂ ਦੀ ਸਪਲਾਈ ਕੀਤੀ। ਤਕਨਾਲੋਜੀ ਖੇਤਰ ਦੇ ਉਦਯੋਗਾਂ ’ਚ ਅਧਿਕਾਰਿਕ ਪੱਧਰ ਦੇ ਕਰਮਚਾਰੀਆਂ ਦੀ ਤਨਖਾਹ ਹੋਰ ਕੁਝ ਉਦਯੋਗਾਂ ਤੋਂ ਵਧੀਆ ਹੈ ਪਰ ਕਰਮਚਾਰੀਆਂ ਤੋਂ ਇਕ ਦਿਨ ’ਚ 12 ਘੰਟੇ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ। ਹੋਰ ਡਿਲਿਵਰੀ ਕਰਨ ਵਾਲੇ ਈ-ਕਾਮਰਸ ਕੰਪਨੀਆਂ ਦੇ ਕਰਮਚਾਰੀ ਕੜਾਕੇ ਦੀ ਠੰਡ ’ਚ ਵੀ ਖਾਣ-ਪੀਣ ਦਾ ਸਾਮਾਨ ਘਰ-ਘਰ ਪਹੁੰਚਾ ਰਹੇ ਹਨ। ਉਨ੍ਹਾਂ ਤੋਂ 12-12 ਘੰਟੇ ਕੰਮ ਲਿਆ ਜਾ ਰਿਹਾ ਹੈ।
ਅਜਿਹੇ ਹੀ ਕੰਮ ਦੇ ਦਬਾਅ ’ਚ ਅਲੀ ਬਾਬਾ ਗਰੁੱਪ ਦੇ ਇਕ ਕਰਮਚਾਰੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਹ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਿਹਾ ਹੈ। ਇਕ ਹੋਰ ਕੰਪਨੀ ਦੇ 2 ਕਰਚਾਰੀ ਖੁਦਖੁਸ਼ੀ ਕਰ ਚੁੱਕੇ ਹਨ। ਅਲੀਬਾਬਾ ਗਰੁੱਪ ਦੀ ਈ-ਕਾਮਰਸ ਕੰਪਨੀ ਦੇ ਡਰਾਈਵਰ ਨੂੰ ਤਨਖਾਹ ਨਹੀਂ ਮਿਲਣ ਦੇ ਕਾਰਨ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਚੀਨੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਲੁਈ ਜਿਨ ਨਾਂ ਦੇ ਇਸ ਡਰਾਈਵਰ ਨੂੰ ਤੁਰੰਤ ਹਸਪਤਾਲ ਭੇਜਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਘਟਨਾਵਾਂ ਨਾਲ ਚੀਨ ਦੀਆਂ ਅਜਿਹੀ ਕੰਪਨੀਆਂ ਵਿਰੁੱਧ ਗੁੱਸਾ ਵਧ ਰਿਹਾ ਹੈ, ਜੋ ਕਰਮਚਾਰੀਆਂ ਤੋਂ ਮਨਮਾਨੀ ਕੰਮ ਲੈ ਰਹੀਆਂ ਹਨ ਅਤੇ ਸਹੀ ਤਨਖਾਹ ਵੀ ਨਹੀਂ ਦੇ ਰਹੀਆਂ ਹਨ।