ਅਫਗਾਨਿਸਤਾਨ 'ਚ ਕੁੜੀਆਂ ਲਈ ਸਕੂਲ ਬੰਦ ਕਰਨ 'ਤੇ ਔਰਤਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Wednesday, Oct 27, 2021 - 12:27 PM (IST)

ਅਫਗਾਨਿਸਤਾਨ 'ਚ ਕੁੜੀਆਂ ਲਈ ਸਕੂਲ ਬੰਦ ਕਰਨ 'ਤੇ ਔਰਤਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਕਾਬੁਲ (ਆਈ.ਏ.ਐੱਨ.ਐੱਸ.): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀਆਂ ਸੜਕਾਂ 'ਤੇ ਮੰਗਲਵਾਰ ਨੂੰ ਔਰਤਾਂ ਨੇ ਕੁੜੀਆਂ ਦੇ ਸਕੂਲ ਜਾਣ 'ਤੇ ਲਗਾਈ ਪਾਬੰਦੀ ਦੇ ਵਿਰੋਧ ਵਿਚ ਕਈ ਪ੍ਰਦਰਸ਼ਨ ਕੀਤੇ ਅਤੇ ਅੰਤਰਰਾਸ਼ਟਰੀ ਭਾਈਚਾਰੇ 'ਤੇ ਅਫਗਾਨਿਸਤਾਨ ਵਿਚ ਹੋ ਰਹੀਆਂ ਘਟਨਾਵਾਂ ਦੇ ਬਾਰੇ ਚੁੱਪ ਰਹਿਣ ਦਾ ਦੋਸ਼ ਲਗਾਇਆ। ਕਾਬੁਲ ਵਿਚ UNAMA ਦੇ ਦਰਵਾਜ਼ੇ 'ਤੇ ਇਕੱਠੀਆਂ ਹੋਈਆਂ ਔਰਤਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ, ਮਨੁੱਖੀ ਅਧਿਕਾਰ ਸਮੂਹ ਅਤੇ ਸੰਯੁਕਤ ਰਾਸ਼ਟਰ ਤਾਲਿਬਾਨ ਵੱਲੋਂ ਅਫਗਾਨ ਔਰਤਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਹਨ। 

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮੌਜੂਦਾ ਹਾਲਾਤ 'ਤੇ ਸੰਯੁਕਤ ਰਾਸ਼ਟਰ ਦੀ ਚੁੱਪੀ ਸ਼ਰਮਨਾਕ ਹੈ। ਔਰਤਾਂ ਨੇ ਸਿੱਖਿਆ ਦੇ ਅਧਿਕਾਰ, ਕੰਮ ਦੇ ਅਧਿਕਾਰ, ਔਰਤਾਂ ਦੇ ਮੌਲਿਕ ਅਧਿਕਾਰ ਹਨ ਅਤੇ ਸੰਯੁਕਤ ਰਾਸ਼ਟਰ ਦੀ ਚੁੱਪੀ ਨਾਲ ਇਤਿਹਾਸ ਸ਼ਰਮਿੰਦਾ ਹੋਵੇਗਾ ਦੇ ਨਾਅਰੇ ਲਗਾਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਵਿਚਕਾਰ ਅਫਗਾਨ ਔਰਤਾਂ ਉਨਾਮਾ ਡੇਬੋਰਾਹ ਲਿਓਨ ਦੇ ਪ੍ਰਮੁੱਖ ਨੂੰ ਮਿਲਣ ਅਤੇ ਔਰਤਾਂ ਦੇ ਅਧਿਕਾਰਾਂ ਦੇ ਬਾਰੇ ਗੱਲ ਕਰਨ ਅਤੇ ਇਸ ਸੰਬੰਧ ਵਿਚ ਆਪਣਾ ਇਕ ਪੱਤਰ ਜਮਾਂ ਕਰਨ ਦਾ ਮੌਕਾ ਚਾਹੁੰਦੀਆਂ ਸਨ। ਕਾਬੁਲ ਵਿਚ ਇਕ ਸਮਾਂਤਰ ਅਖਿਲ ਮਹਿਲਾ ਪ੍ਰਦਰਸ਼ਨ ਵਿਚ ਔਰਤਾਂ ਨੇ ਕੁੜੀਆਂ ਲਈ ਸਕੂਲ ਖੋਲ੍ਹਣ ਦੀ ਮੰਗ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਅਧਿਕਾਰਾਂ ਦਾ ਘਾਣ ਨਹੀਂ ਹੋਣਾ ਚਾਹੀਦਾ।

ਪੜ੍ਹੋ ਇਹ ਅਹਿਮ ਖਬਰ - ਅਹਿਮ ਖ਼ਬਰ : 1 ਨਵੰਬਰ ਤੋਂ ਆਸਟ੍ਰੇਲੀਆ ਖੋਲ੍ਹੇਗਾ ਵਿਦੇਸ਼ੀ ਯਾਤਰਾ ਲਈ ਦਰਵਾਜ਼ੇ

ਇਸ ਤੋਂ ਪਹਿਲਾਂ ਅੱਜ ਅਫਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੀ ਵਿਸ਼ੇਸ਼ ਪ੍ਰਤੀਨਿਧੀ ਡੇਬੋਰਾਹ ਲਿਓਨ ਨੇ ਪੂਰੇ ਅਫਗਾਨਿਸਤਾਨ ਦੇ ਸੂਬਿਆਂ ਦੀਆਂ ਔਰਤਾਂ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਵਿੱਚ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਉਨ੍ਹਾਂ ਦੇ ਵਿਚਾਰ ਸੁਣੇ। UNAMA ਨੇ ਕਿਹਾ,''ਅਫਗਾਨਿਸਤਾਨ ਦੇ ਸੂਬਿਆਂ ਦੀਆਂ ਔਰਤਾਂ ਨੇ ਸੋਮਵਾਰ ਨੂੰ ਕਾਬੁਲ ਵਿੱਚ @DeborahLyonsUN & @Metknu ਨਾਲ ਮੁਲਾਕਾਤ ਕੀਤੀ ਤਾਂ ਜੋ ਦੇਸ਼ ਵਿੱਚ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਜਾ ਸਕਣ। ਸਾਰਿਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਹਰ ਕੁੜੀ ਨੂੰ ਸਿੱਖਿਆ ਦਾ ਅਧਿਕਾਰ ਹੈ ਅਤੇ ਹਰ ਔਰਤ ਨੂੰ ਕੰਮ ਕਰਨ ਦਾ ਅਧਿਕਾਰ ਹੈ।" ਪਿਛਲੇ ਹਫਤੇ, ਲਿਓਨ ਨੇ ਤਾਲਿਬਾਨ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਮਨੁੱਖੀ ਸਹਾਇਤਾ, ਮਨੁੱਖੀ ਅਧਿਕਾਰਾਂ ਅਤੇ ਸਮਾਵੇਸ਼ੀ ਸਰਕਾਰ 'ਤੇ ਚਰਚਾ ਕੀਤੀ ਸੀ।

ਪੜ੍ਹੋ ਇਹ ਅਹਿਮ ਖਬਰ - ਪਾਕਿ ਅਤੇ ਚੀਨ ਨੇ ਵਿਸ਼ਵ ਭਾਈਚਾਰੇ ਨੂੰ ਅਫਗਾਨਿਸਤਾਨ ਦੇ ਮੁੜ ਨਿਰਮਾਣ 'ਚ ਮਦਦ ਲਈ ਕੀਤੀ ਅਪੀਲ 


author

Vandana

Content Editor

Related News