16 ਦੇਸ਼ਾਂ ਦੀਆਂ ਮਹਿਲਾ ਵਿਦੇਸ਼ ਮੰਤਰੀਆਂ ਵੱਲੋਂ ਕੁੜੀਆਂ ਦੇ ਹੱਕ 'ਚ ਤਾਲਿਬਾਨ ਨੂੰ ਖ਼ਾਸ ਅਪੀਲ

03/26/2022 11:37:19 AM

ਬਰਲਿਨ (ਭਾਸ਼ਾ) - ਦੁਨੀਆਭਰ ਦੇ 16 ਦੇਸ਼ਾਂ ਦੀਆਂ ਮਹਿਲਾ ਵਿਦੇਸ਼ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਫ਼ਗਾਨ ਕੁੜੀਆਂ ਨੂੰ ਮਿਡਲ ਸਕੂਲਾਂ ਵਿਚ ਪੜ੍ਹਨ ਦੀ ਇਜਾਜ਼ਤ ਨਾ ਦਿੱਤੇ ਜਾਣ ਨੂੰ ਲੈ ਕੇ ‘ਬਹੁਤ ਨਿਰਾਸ਼’ ਹਨ ਅਤੇ ਉਨ੍ਹਾਂ ਨੇ ਤਾਲਿਬਾਨ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ 2 ਟਰੱਕ ਡਰਾਈਵਰ 10 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਕਾਬੂ

ਦੁਨੀਆ ਦੇ 10 ਦੇਸ਼ਾਂ ਦੇ ਡਿਪਲੋਮੈਟਾਂ ਨੇ ਵੀ ਸੰਯੁਕਤ ਰਾਸ਼ਟਰ 'ਚ ਅਜਿਹਾ ਹੀ ਸੰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ 'ਚ ਤਾਲਿਬਾਨੀ ਸ਼ਾਸਕਾਂ ਨੇ ਬੁੱਧਵਾਰ ਨੂੰ ਅਚਾਨਕ 6 ਤੋਂ ਉੱਪਰ ਦੀਆਂ ਕਲਾਸਾਂ ਵਿਚ ਕੁੜੀਆਂ ਲਈ ਦੁਬਾਰਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ। ਅਲਬਾਨੀਆ, ਅੰਡੋਰਾ, ਆਸਟ੍ਰੇਲੀਆ, ਬੇਲਜੀਅਮ, ਬੋਸਨੀਆ, ਕੈਨੇਡਾ, ਐਸਟੋਨੀਆ, ਜਰਮਨੀ, ਆਈਲੈਂਡ, ਕੋਸੋਵੋ, ਮਾਲਾਵੀ, ਮੰਗੋਲੀਆ, ਨਿਊਜ਼ੀਲੈਂਡ, ਸਵੀਡਨ, ਟੋਂਗੋ ਅਤੇ ਬ੍ਰਿਟੇਨ ਦੀਆਂ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਮਹਿਲਾ ਅਤੇ ਵਿਦੇਸ਼ ਮੰਤਰੀ ਹੋਣ ਨਾਤੇ ਅਸੀਂ ਨਿਰਾਸ਼ ਅਤੇ ਚਿੰਤਤ ਹਾਂ ਕਿ ਇਸ ਬਸੰਤ ਤੋਂ ਅਫ਼ਗਾਨਿਸਤਾਨ ਵਿਚ ਕੁੜੀਆਂ ਨੂੰ ਮਿਡਲ ਸਕੂਲਾਂ ਤੱਕ ਪਹੁੰਚ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਿੰਮ 'ਚ ਵਰਕਆਊਟ ਕਰ ਰਹੇ ਸ਼ਖ਼ਸ ਦੇ ਮੂੰਹ 'ਤੇ ਜਾਣਬੁੱਝ ਕੇ ਸੁੱਟਿਆ 20 ਕਿਲੋ ਭਾਰ, ਟੁੱਟੀ ਖੋਪੜੀ ਦੀ ਹੱਡੀ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News