ਔਰਤਾਂ ਨੂੰ ਆਪਣੀ ਸਮਝ ''ਤੇ ਨਹੀਂ ਹੁੰਦਾ ਭਰੋਸਾ

04/05/2018 4:46:06 PM

ਵਾਸ਼ਿੰਗਟਨ(ਭਾਸ਼ਾ)— ਔਰਤਾਂ ਆਪਣੀ ਸਮਝ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੀਆਂ ਹਨ, ਜਦੋਂ ਕਿ ਪੁਰਸ਼ ਖੁਦ ਨੂੰ ਜ਼ਿਆਦਾ ਸਮਾਰਟ ਮੰਨਦੇ ਹਨ। ਇਕ ਸਮਾਨ ਵਿਦਿਅਕ ਪੱਧਰ 'ਤੇ ਵੀ ਇਹ ਸੋਚ ਰਹਿੰਦੀ ਹੈ। ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਲਿੰਗ ਵਿਦਿਆਰਥੀ-ਵਿਦਿਆਰਥਣਾਂ ਵਿਚ ਉਨ੍ਹਾਂ ਦੀ ਸਮਝ 'ਤੇ ਡੂੰਘਾ ਅਸਰ ਪਾਊਂਦਾ ਹੈ। ਖਾਸ ਕਰ ਕੇ ਉਦੋਂ ਜਦੋਂ ਉਹ ਆਪਣੀ ਤੁਲਣਾ ਦੂਜਿਆਂ ਨਾਲ ਕਰਦੇ ਹਨ।
ਅਮਰੀਕਾ ਵਿਚ ਅਰੀਜ਼ੋਨਾ ਸਟੇਟ ਯੂਨੀਵਰਸਿਟੀ ਦੀ ਸ਼ੋਧ ਵਿਦਿਆਰਥਣ ਕੈਟਲੀਨ ਕੂਪਰ ਨੇ ਸਿੱਖਿਆ ਸਲਾਹਕਾਰ ਦੇ ਰੂਪ ਵਿਚ ਸੈਂਕੜੇ ਵਿਦਿਆਰਥੀ-ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਗੱਲਬਾਤ ਨੂੰ ਆਪਣੇ ਸ਼ੋਧ ਵਿਚ ਸ਼ਾਮਲ ਕੀਤਾ। ਜਨਰਲ ਐਡਵਾਂਸੇਜ ਇਨ ਫਿਜ਼ੀਓਲਾਜੀ ਐਜੂਕੇਸ਼ਨ ਵਿਚ ਪ੍ਰਕਾਸ਼ਿਤ ਅਧਿਐਨ ਦੀ ਲੇਖਿਕਾ ਕੂਪਰ ਨੇ ਕਿਹਾ, 'ਮੈਂ ਵਿਦਿਆਰਥੀ-ਵਿਦਿਆਰਥਣਾਂ ਤੋਂ ਉਨ੍ਹਾਂ ਦੀਆਂ ਕਲਾਸਾਂ ਬਾਰੇ ਪੁੱਛਦੀ ਸੀ ਅਤੇ ਮੈਂ ਉਨ੍ਹਾਂ ਦਾ ਰੂਝਾਨ ਨੋਟਿਸ ਕੀਤਾ।'
ਉਨ੍ਹਾਂ ਕਿਹਾ, 'ਕਈ ਵਾਰ ਔਰਤਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਡਰ ਸੀ ਕਿ ਹੋਰ ਵਿਦਿਆਰਥੀ ਮੰਨਦੇ ਹਨ ਕਿ ਉਹ ਬੇਵਕੂਫ ਹਨ। ਜੀਵ ਵਿਗਿਆਨ ਦੇ ਉਸੇ ਕਲਾਸ ਦੇ ਵਿਦਿਆਰਥੀਆਂ ਤੋਂ ਮੈਨੂੰ ਕਦੇ ਇਹ ਸੁਣਨ ਨੂੰ ਨਹੀਂ ਮਿਲਿਆ, ਇਸ ਲਈ ਮੈਂ ਇਸ 'ਤੇ ਅਧਿਐਨ ਕਰਨਾ ਚਾਹੁੰਦੀ ਸੀ।' ਵਿਦਿਅਰਥੀਆਂ ਨੂੰ ਕਲਾਸ ਵਿਚ ਹਰ ਕਿਸੇ ਨਾਲ ਅਤੇ ਸਾਰਿਆਂ ਤੋਂ ਕਰੀਬ ਵਿਦਿਆਰਥੀ ਨਾਲ ਆਪਣੀ ਸਮਝ ਦੀ ਤੁਲਨਾ ਕਰਨ ਨੂੰ ਕਿਹਾ ਗਿਆ ਸੀ।


Related News