ਬਿਕਨੀ ਪਹਿਨਣ ਕਾਰਨ ਮਾਲਦੀਵ ''ਚ ਔਰਤ ਗ੍ਰਿਫਤਾਰ

Saturday, Feb 08, 2020 - 06:22 PM (IST)

ਬਿਕਨੀ ਪਹਿਨਣ ਕਾਰਨ ਮਾਲਦੀਵ ''ਚ ਔਰਤ ਗ੍ਰਿਫਤਾਰ

ਮਾਲਦੀਵ(ਆਈ.ਏ.ਐਨ.ਐਸ.)- ਮਾਲਦੀਵ ਦੇ ਮਾਫੁਸੀ ਆਈਲੈਂਡ 'ਤੇ ਇਕ ਵਿਦੇਸ਼ੀ ਮਹਿਲਾ ਸੈਲਾਨੀ ਨੂੰ ਬਿਕਨੀ ਪਹਿਨਣ ਕਾਰਨ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ।

PunjabKesari

ਇਸ ਘਟਨਾ ਤੋਂ ਬਾਅਦ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਵਿਚ ਇਕ ਔਰਤ ਤਿੰਨ ਪੁਲਿਸ ਅਧਿਕਾਰੀਆਂ ਨਾਲ ਸੰਘਰਸ਼ ਕਰਦੀ ਦਿਖਾਈ ਦੇ ਰਹੀ ਹੈ। ਉਹਨਾਂ ਪੁਲਸ ਕਰਮਚਾਰੀਆਂ ਵਿਚੋਂ ਇਕ ਔਰਤ ਨੂੰ ਤੋਲੀਏ ਨਾਲ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।

PunjabKesari

ਮਾਲਦੀਵ ਦੇ ਪੁਲਸ ਸਰਵਿਸ ਕਮਿਸ਼ਨਰ ਮੁਹੰਮਦ ਹਮੀਦ ਨੇ ਔਰਤ ਦੀ ਗ੍ਰਿਫਤਾਰੀ ਤੋਂ ਬਾਅਦ ਜਨਤਕ ਤੌਰ 'ਤੇ ਮੁਆਫੀ ਮੰਗੀ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਔਰਤ ਬ੍ਰਿਟਿਸ਼ ਲਹਿਜ਼ੇ ਵਿਚ ਚੀਕ ਰਹੀ ਸੀ ਕਿ ਤੁਸੀਂ ਮੇਰਾ ਜਿਨਸੀ ਸ਼ੋਸ਼ਣ ਕਰ ਰਹੇ ਹੋ। ਟਾਪੂ 'ਤੇ ਬਿਕਨੀ ਪਹਿਨਣਾ ਗੈਰ-ਕਾਨੂੰਨੀ ਨਹੀਂ ਹੈ, ਪਰ ਹਾਲੀਡੇਅ ਰਿਜੋਰਟਾਂ ਤੋਂ ਇਲਾਵਾ ਹੋਰ ਸਾਰੇ ਖੇਤਰਾਂ ਵਿਚ ਇਸਦੀ ਸਖਤ ਮਨਾਹੀ ਹੈ।

PunjabKesari


author

Baljit Singh

Content Editor

Related News