ਮਹਿਲਾ ਵਕਾਲਤ ਸਮੂਹ ਨੇ UN ਏਜੰਸੀਆਂ ਤੋਂ ਅਫਗਾਨਿਸਤਾਨ ਲਈ ਮੰਗੀ ਤੁਰੰਤ ਮਨੁੱਖੀ ਸਹਾਇਤਾ
Wednesday, Jul 13, 2022 - 06:59 PM (IST)
ਕਾਬੁਲ- ਅਫਗਾਨਿਸਤਾਨ ਵਿੱਚ ਇੱਕ ਮਹਿਲਾ ਵਕਾਲਤ ਸਮੂਹ (AWAG) ਨੇ ਸੰਯੁਕਤ ਰਾਸ਼ਟਰ ਏਜੰਸੀਆਂ ਤੋਂ ਅਫਗਾਨਿਸਤਾਨ ਦੀ ਆਬਾਦੀ ਨੂੰ ਪੂਰੀ ਤਰ੍ਹਾਂ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ ਜੋ ਦੇਸ਼ ਵਿੱਚ ਹਾਲੀਆ ਹਥਿਆਰਬੰਦ ਸੰਘਰਸ਼ਾਂ ਦੇ ਨਤੀਜੇ ਵਜੋਂ ਪ੍ਰਭਾਵਿਤ ਅਤੇ ਵਿਸਥਾਪਿਤ ਹਨ। AWAG ਨੇ ਕਿਹਾ, 'ਬਲਖਬ, ਅੰਦਰਬ ਅਤੇ ਪੰਜ਼ਸ਼ੀਰ ਵਿਚ ਲੋਕ ਮਨੁੱਖੀ ਸੰਕਟ ਤੋਂ ਗੁਜਰ ਰਹੇ ਹਨ।
ਸਮਾਂ ਰਹਿੰਦੇ ਲੋਕਾਂ ਨੂੰ ਭੋਜਨ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਮੁਹੱਈਆ ਨਾ ਕਰਾਉਣ 'ਤੇ ਉੱਥੇ ਮਨੁੱਖੀ ਸੰਕਟ ਦੀ ਸਥਿਤੀ ਪੈਦਾ ਹੋ ਸਕਦੀ ਹੈ। ਕੌਮਾਂਤਰੀ ਮਨੁੱਖੀ ਏਜੇਂਸੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਅਫਗਾਨ ਮਹਿਲਾ ਵਕਾਲਤ ਸਮੂਹ (AWAG) ਨੇ ਬਲਖਬ ਜਿਲੇ ਵਰਗੀਆਂ ਥਾਵਾਂ 'ਤੇ ਤਾਲਿਬਾਨ ਦੇ ਹਮਲਿਆਂ ਦੇ ਨਤੀਜੇ ਵਜੋਂ ਹਿਜ਼ਰਤ ਕਰਨ ਵਾਲੇ ਅਫਗਾਨਾਂ ਦੇ ਬਾਰੇ ਵਿੱਚ ਕੌਮਾਂਤਰੀ ਸੁਰੱਖਿਆ ਸਹਾਇਤਾ ਏਜੰਸੀਆਂ ਦੀ ਕਮੀ ਬਾਰੇ ਚਿੰਤਾ ਪ੍ਰਗਟਾਈ ਹੈ।
AWAG ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਸਭ ਤੋਂ ਵੱਧ ਔਰਤਾਂ ਅਤੇ ਬੱਚੇ ਪ੍ਰਭਾਵਿਤ ਹੋਏ ਹਨ। ਅਫਗਾਨ ਮਹਿਲਾ ਵਕਾਲਤ ਸਮੂਹ ਦੇ ਅਨੁਸਾਰ, ਅੰਤਰਰਾਸ਼ਟਰੀ ਮਨੁੱਖੀ ਏਜੇਂਸੀਆਂ ਦੇ ਰੂਪ ਵਿੱਚ OCHA ਅਤੇ ICRC ਨੂੰ ਸਰ-ਏ-ਪੁਲ ਦੇ ਬਖਾਬ ਜ਼ਿਲੇ ਅਤੇ ਬਾਗਲਾਨ ਸੂਬੇ ਦੇ ਪੰਜਸ਼ੀਰ ਅਤੇ ਅੰਦਰਾਬ ਜ਼ਿਲਿਆਂ ਵਿੱਚ ਹਾਲ ਦੇ ਹਥਿਆਰਬੰਦ ਸੰਘਰਸ਼ਾਂ ਤੋਂ ਪ੍ਰਭਾਵਿਤ ਅਤੇ ਵਿਸਥਾਪਿਤ ਅਫਗਾਨਾਂ ਨੂੰ ਸਹਾਇਤਾ ਦੇਣੀ ਚਾਹੀਦੀ ਹੈ।
ਸਮੂਹ ਨੇ ਭੂਚਾਲ ਤੋਂ ਪ੍ਰਭਾਵਿਤ ਅਫਗਾਨਾਂ ਲਈ ਸਹਾਇਤਾ ਏਜੰਸੀਆਂ ਦੀ ਸਮੂਹਿਕ ਕੋਸ਼ਿਸ਼ਾਂ ਨੂੰ ਸਵੀਕਾਰ ਕੀਤਾ, ਪਰ ਤਾਲਿਬਾਨ ਹਮਲਿਆਂ ਦੇ ਨਤੀਜੇ ਵਜੋਂ ਵਿਸਥਾਪਿਤ ਅਫਗਾਨਾਂ ਦੇ ਸਬੰਧ ਵਿੱਚ ਸਮਰਥਿਤ ਸਹਾਇਤਾ ਏਜੰਸੀਆਂ ਦੀ ਉਦਾਸੀਨਤਾ 'ਚ ਚਿੰਤਾ ਜਤਾਈ। AWAG ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਅਸੀਂ ਮੰਨਦੇ ਹਾਂ ਕਿ ਭੋਜਨ ਅਤੇ ਦਵਾਈਆਂ ਦੀ ਸਪਲਾਈ ਸਮੇਤ ਤੁਹਾਡੀ ਉਦਾਰ ਅਤੇ ਸਮੇਂ 'ਤੇ ਸਹਾਇਤਾ ਦੇ ਬਿਨਾਂ, ਇੱਕ ਮਨੁੱਖੀ ਤਬਾਹੀ ਹੋ ਸਕਦੀ ਸੀ। ਹਾਲਾਂਕਿ, ਅਸੀਂ ਅਫਗਾਨਾਂ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਦੀ ਉਦਾਸੀਨਤਾ ਬਾਰੇ ਵਿੱਚ ਚਿੰਤਿਤ ਹਾਂ, ਜੋ ਬਲਖਬ, ਅੰਦਰਾਬ ਅਤੇ ਪੰਜਸ਼ੀਰ ਵਿੱਚ ਤਾਲਿਬਾਨ ਦੇ ਹਮਲਿਆਂ ਦੇ ਕਾਰਨ ਵਿਸਥਾਪਤ ਹੋਏ ਹਨ।