ਔਰਤ ਨੇ ਜਨਮਦਿਨ ਮੌਕੇ ਜਿੱਤੀ ਲਾਟਰੀ, 30 ਸਾਲ ਤੱਕ ਹਰ ਮਹੀਨੇ ਮਿਲਣਗੇ 10 ਲੱਖ ਰੁਪਏ
Wednesday, Sep 13, 2023 - 01:47 PM (IST)
ਇੰਟਰਨੈਸ਼ਨਲ ਡੈਸਕ- ਇਕ ਬ੍ਰਿਟਿਸ਼ ਔਰਤ 'ਤੇ ਕਿਸਮਤ ਮਿਹਰਬਾਨ ਹੋਈ ਅਤੇ ਉਸ ਨੇ ਜਨਮਦਿਨ ਮੌਕੇ ਕਰੋੜਾਂ ਰੁਪਏ ਦੀ ਲਾਟਰੀ ਜਿੱਤ ਲਈ। ਲਾਟਰੀ ਜੇਤੂ ਡੌਰਿਸ ਸਟੈਨਬ੍ਰਿਜ ਦੀ ਉਮਰ 70 ਸਾਲ ਹੈ। ਇਹ ਲਾਟਰੀ ਇਕ-ਦੋ ਨਹੀ ਸਗੋਂ ਅਗਲੇ 30 ਸਾਲਾਂ ਲਈ ਹੈ। ਡਾਰਕਿੰਗ ਦੀ ਰਹਿਣ ਵਾਲੀ ਡੌਰਿਸ ਸਟੈਨਬ੍ਰਿਜ ਨੇ ਲਾਟਰੀ ਖੇਡੀ ਸੀ। ਉਹ ਲੱਗ ਗਈ। ਡੌਰਿਸ ਨੂੰ ਅਗਲੇ ਕਈ ਸਾਲਾਂ ਲਈ ਕਰੋੜਾਂ ਰੁਪਏ ਮਿਲਣਗੇ। ਰਿਪੋਰਟਾਂ ਮੁਤਾਬਕ ਲਾਟਰੀ ਸਕੀਮ ਤਹਿਤ ਡੌਰਿਸ ਨੂੰ ਅਗਲੇ 30 ਸਾਲਾਂ ਤੱਕ ਹਰ ਮਹੀਨੇ 10.34 ਲੱਖ ਰੁਪਏ ਮਿਲਦੇ ਰਹਿਣਗੇ। ਇਕ ਅਨੁਮਾਨ ਮੁਤਾਬਕ ਅਗਲੇ 30 ਸਾਲਾਂ ਤੱਕ ਉਸ ਨੁੂੰ ਮਿਲਣ ਵਾਲੀ ਕੁੱਲ ਰਕਮ 36 ਕਰੋੜ ਰੁਪਏ ਬਣਦੀ ਹੈ।
ਮੱਕੜੀ ਦੇਖ ਕੇ ਖਰੀਦੀ ਟਿਕਟ
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਕੁਝ ਸਮਾਂ ਪਹਿਲਾਂ ਡੌਰਿਸ ਆਪਣਾ 70ਵਾਂ ਜਨਮਦਿਨ ਮਨਾ ਰਹੀ ਸੀ। ਫਿਰ ਉਸਨੇ ਆਪਣੇ ਘਰ ਅਤੇ ਬਾਗ ਵਿੱਚ ਕੁਝ ਮੱਕੜੀਆਂ ਦੇਖੀਆਂ। ਇਹ ਮਨੀ ਸਪਾਈਡਰ ਸਨ ਜੋ ਮੱਕੜੀਆਂ ਦੀ ਇੱਕ ਵਿਸ਼ੇਸ਼ ਪ੍ਰਜਾਤੀ ਹਨ। ਬ੍ਰਿਟੇਨ 'ਚ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ ਮੱਕੜੀਆਂ ਨੂੰ ਦੇਖਿਆ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਵਿਅਕਤੀ ਕੋਲ ਪੈਸਾ ਆਉਣ ਵਾਲਾ ਹੈ।
ਇਕ ਵਾਰ ਵਿਚ ਨਹੀਂ ਹੋਇਆ ਵਿਸ਼ਵਾਸ
ਡੌਰਿਸ ਨੂੰ ਜਨਮਦਿਨ ਦੀ ਪਾਰਟੀ ਦੌਰਾਨ ਇੱਕ ਮੇਲ ਮਿਲੀ। ਜਦੋਂ ਉਸਨੇ ਇਸਨੂੰ ਖੋਲ੍ਹਿਆ ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਅਮੀਰ ਹੋ ਗਈ ਹੈ। ਡੌਰਿਸ ਨੇ ਦੱਸਿਆ ਕਿ "ਇਹ ਮੇਰੀ 70ਵੀਂ ਜਨਮਦਿਨ ਦੀ ਪਾਰਟੀ ਸੀ ਅਤੇ ਅਸੀਂ ਇਸ ਵਿਚ ਰੁੱਝੇ ਹੋਏ ਸੀ। ਇਸ ਦੌਰਾਨ ਮੈਂ ਨੈਸ਼ਨਲ ਲਾਟਰੀ ਤੋਂ ਇੱਕ ਈਮੇਲ ਦੇਖੀ। ਮੈਂ ਐਪ ਵਿੱਚ ਲੌਗਇਨ ਕੀਤਾ ਅਤੇ ਫਿਰ ਮੈਸੇਜ ਦੇਖਿਆ। ਜਿਸ ਵਿਚ ਲਿਖਿਆ ਸੀ, 'ਵਧਾਈ ਹੋ, ਤੁਸੀਂ 30 ਸਾਲਾਂ ਲਈ ਹਰ ਮਹੀਨੇ 10 ਹਜ਼ਾਰ ਪੌਂਡ (ਲਗਭਗ 10.37 ਲੱਖ ਰੁਪਏ) ਜਿੱਤੇ ਹਨ। ਮੈਂ ਆਪਣੇ ਪਤੀ ਕੀਥ ਨੂੰ ਪੁੱਛਿਆ, ਕੀ ਮੈਂ ਇਹ ਸਹੀ ਪੜ੍ਹਿਆ ਹੈ? ਕੀ ਮੈਂ ਇਹ ਸੋਚ ਰਹੀ ਹਾਂ? ਨਹੀਂ, ਇਹ ਹੈ। ਨਹੀਂ ਹੋ ਸਕਦਾ।" ਡੌਰਿਸ ਨੇ ਦੱਸਿਆ ਕਿ ਉਹ ਇਕ ਵਾਰ ਫਿਰ ਮੇਲ ਮੈਸੇਜ ਚੈੱਕ ਕਰਨ ਲਈ ਆਪਣੇ ਜਵਾਈ ਕੋਲ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਗੱਲ ਸਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : 1700 ਕਰਮਚਾਰੀਆਂ ਦੇ ਬਰਖ਼ਾਸਤਗੀ ਮਾਮਲੇ 'ਚ 'ਕੰਤਾਸ' ਨੂੰ ਝਟਕਾ, ਕੋਰਟ ਨੇ ਸੁਣਾਇਆ ਇਹ ਫ਼ੈਸਲਾ
ਡੌਰਿਸ ਕਹਿੰਦੀ ਹੈ,"ਜਦੋਂ ਮੈਂ ਜਿੱਤਣ ਬਾਰੇ ਸੋਚਦੀ ਹਾਂ ਤਾਂ ਇਹ ਥੋੜ੍ਹਾ ਅਜੀਬ ਲੱਗਦਾ ਹੈ ਕਿ ਮੈਨੂੰ 30 ਸਾਲਾਂ ਤੱਕ ਹਰ ਮਹੀਨੇ ਇੰਨੇ ਪੈਸੇ ਮਿਲਣਗੇ। ਇਹ ਮੈਨੂੰ 100 ਸਾਲ ਤੱਕ ਜੀਉਣ ਲਈ ਪ੍ਰੇਰਿਤ ਕਰਦਾ ਹੈ।" ਫਿਲਹਾਲ ਅਸੀਂ ਦੁਆ ਕਰਦੇ ਹਾਂ ਕਿ ਡੌਰਿਸ 100 ਸਾਲ ਤੋਂ ਵੱਧ ਜੀਉਂਦੀ ਰਹੇ ਪਰ ਬਦਕਿਸਮਤੀ ਨਾਲ ਜੇਕਰ 100 ਸਾਲ ਦੀ ਹੋਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਤਾਂ ਇਹ ਸਪੱਸ਼ਟ ਨਹੀਂ ਹੈ ਕਿ ਉਸਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਵਾਰਸ ਨੂੰ ਬਾਕੀ ਬਚੀ ਲਾਟਰੀ ਦੀ ਰਕਮ ਮਿਲਦੀ ਰਹੇਗੀ ਜਾਂ ਨਹੀਂ। ਲਾਟਰੀ ਤੋਂ ਬਾਅਦ ਡੌਰਿਸ ਸੈਰ ਕਰਨ ਲਈ ਨਿਕਲ ਗਈ। ਇੱਕ ਕਾਰਨੀਵਲ ਵਿੱਚ ਪਰਿਵਾਰ ਨਾਲ ਮਸਤੀ ਕੀਤੀ। ਡੌਰਿਸ ਦਾ ਕਹਿਣਾ ਹੈ ਕਿ ਇਸ ਪੈਸੇ ਨਾਲ ਉਹ ਆਪਣੇ ਪੋਤੇ ਨਾਲ ਹਵਾਈ ਜਹਾਜ਼ ਰਾਹੀਂ ਸਫਰ ਕਰੇਗੀ। ਉਹ ਹਮੇਸ਼ਾ ਅਜਿਹਾ ਵਿਲਾ ਖਰੀਦਣਾ ਚਾਹੁੰਦੀ ਸੀ, ਜਿਸ 'ਚ ਸਵੀਮਿੰਗ ਪੂਲ ਦੇ ਨਾਲ-ਨਾਲ ਚੰਗੀ ਧੁੱਪ ਹੋਵੇ। ਹੁਣ ਉਸਦਾ ਸੁਪਨਾ ਪੂਰਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।