ਟਾਈਮ ਪਾਸ ਲਈ ਖਰੀਦੇ ਲਾਟਰੀ ਟਿਕਟ ''ਚ ਬੀਬੀ ਨੇ ਜਿੱਤੇ 10 ਲੱਖ ਡਾਲਰ
Thursday, Aug 05, 2021 - 04:22 PM (IST)
ਵਾਸ਼ਿੰਗਟਨ (ਭਾਸ਼ਾ): ਇਨਸਾਨ ਦੀ ਕਿਸਮਤ ਕਦੋਂ ਅਤੇ ਕਿਵੇਂ ਬਦਲ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਉਡਾਣ ਰੱਦ ਹੋਣ 'ਤੇ ਮਿਸੌਰੀ ਦੀ ਇਕ ਬੀਬੀ ਦੀ ਕਿਸਮਤ ਅਚਾਨਕ ਖੁੱਲ੍ਹ ਗਈ। ਅਸਲ ਵਿਚ ਉਡਾਣ ਰੱਦ ਹੋਣ ਮਗਰੋਂ ਬੀਬੀ ਨੇ ਟਾਈਮ ਪਾਸ ਲਈ ਕੁਝ ਲਾਟਰੀ ਟਿਕਟ ਖਰੀਦੇ, ਜਿਸ ਵਿਚ ਉਸ ਨੇ 10 ਲੱਖ ਡਾਲਰ ਦਾ ਇਨਾਮ ਜਿੱਤਿਆ।
ਫਲੋਰੀਡਾ ਲਾਟਰੀ ਦੇ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਕਿ ਮਿਸੌਰੀ ਦੇ ਕੰਸਾਸ ਸਿਟੀ ਦੀ ਏਂਜੇਲਾ ਕੈਰਾਵੇਲਾ (51) ਨੇ 'ਦੀ ਫਾਸਟੈਸਟ ਰੋਡ ਟੂ ਯੂਐਸਡੀ 10,00,000' ਸਕ੍ਰੈਚ ਗੇਮ ਤੋਂ ਪਿਛਲੇ ਮਹੀਨੇ 10 ਲੱਖ ਡਾਲਰ ਦਾ ਚੋਟੀ ਦਾ ਇਨਾਮ ਜਿੱਤਿਆ। ਉਸ ਨੇ ਆਪਣੀ ਜਿੱਤੀ ਹੋਈ ਰਾਸ਼ੀ ਇਕ ਵਾਰ ਵਿਚ ਲੈਣ ਦਾ ਵਿਕਲਪ ਚੁਣਿਆ ਜੋ ਤਕਰੀਬਨ 7,90,000 ਡਾਲਰ ਸੀ। ਕੈਰਾਵੇਲਾ ਨੇ ਕਿਹਾ,''ਅਚਾਨਕ ਉਡਾਣ ਰੱਦ ਹੋਣ ਦੇ ਬਾਅਦ ਮੈਨੂੰ ਲੱਗਿਆ ਸੀ ਕਿ ਕੁਝ ਅਜੀਬ ਹੋਣ ਵਾਲਾ ਹੈ।'' ਉਸ ਨੇ ਕਿਹਾ,''ਮੈਂ ਸਮਾਂ ਬਿਤਾਉਣ ਲਈ ਕੁਝ ਟਿਕਟ ਖਰੀਦੇ ਅਤੇ 10 ਲੱਖ ਡਾਲਰ ਐਵੇਂ ਹੀ ਜਿੱਤ ਲਏ।''
ਪੜ੍ਹੋ ਇਹ ਅਹਿਮ ਖਬਰ - ਹੈਰਾਨੀਜਨਕ! ਮਛੇਰੇ ਨੂੰ ਮਿਲੀ ਇਨਸਾਨਾਂ ਵਰਗੇ ਦੰਦਾਂ ਵਾਲੀ 'ਮੱਛੀ', ਤਸਵੀਰਾਂ ਵਾਇਰਲ
ਕੈਰਾਵੇਲਾ ਨੇ ਤਾਂਪਾ ਦੇ ਪੂਰਬ ਵਿਚ ਸਥਿਤ ਬ੍ਰੈਂਡਨ ਵਿਚ ਪਬਲਿਕਸ ਸੁਪਰਮਾਰਕੀਟ ਤੋਂ ਆਪਣਾ ਜੇਤੂ ਟਿਕਟ ਖਰੀਦਿਆ ਸੀ। ਇਸ ਸਟੋਰ ਨੂੰ ਜੇਤੂ ਟਿਕਟ ਵੇਚਣ ਲਈ 2000 ਡਾਲਰ ਬੋਨਸ ਦੇ ਤੌਰ 'ਤੇ ਦਿੱਤੇ ਜਾਣਗੇ। ਯੂਐੱਸਡੀ 30 ਖੇਡ ਜਿਸ ਨੂੰ ਕੈਰਾਵੇਲਾ ਨੇ ਜਿੱਤਿਆ ਉਹ ਫਰਵਰੀ 2020 ਵਿਚ ਸ਼ੁਰੂ ਹੋਈ ਸੀ ਅਤੇ ਇਸ ਵਿਚ 10 ਲੱਖ ਡਾਲਰ ਦੇ 155 ਚੋਟੀ ਦੇ ਇਨਾਮ ਹਨ ਅਤੇ 94.8 ਕਰੋੜ ਡਾਲਰ ਦੇ ਨਕਦ ਪੁਰਸਕਾਰ ਹਨ।