ਔਰਤ ਦੇ ਸਰੀਰ ''ਚ ਯੂਰਿਨ ਦੀ ਥਾਂ ਬਣ ਰਿਹਾ ਸੀ ਅਲਕੋਹਲ, ਡਾਕਟਰ ਵੀ ਹੈਰਾਨ

02/25/2020 5:22:04 PM

ਵਾਸ਼ਿੰਗਟਨ- ਸ਼ਰਾਬ ਪੀਣ ਵਾਲਿਆਂ ਦੇ ਸਰੀਰ ਵਿਚ ਅਲਕੋਹਲ ਦਾ ਮਿਲਣਾ ਆਮ ਗੱਲ ਹੈ ਪਰ ਉਸ ਦਾ ਕੀ ਜਿਸ ਨੇ ਕਦੇ ਸ਼ਰਾਬ ਨੂੰ ਹੱਥ ਵੀ ਨਾ ਲਾਇਆ ਹੋਵੇ। ਅਜਿਹਾ ਹੀ ਹੋਇਆ ਇਕ ਔਰਤ ਦੇ ਨਾਲ, ਜਿਸ ਦੇ ਲਿਵਰ ਦਾ ਡਾਕਟਰਾਂ ਇਹ ਕਹਿੰਦੇ ਹੋਏ ਆਪ੍ਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਯੂਰਿਨ ਵਿਚ ਅਲਕੋਹਲ ਦੀ ਮਾਤਰਾ ਮਿਲੀ ਹੈ। ਹਾਲਾਂਕਿ ਜਦੋਂ ਮਹਿਲਾ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਸ਼ਰਾਬ ਨਹੀਂ ਪੀਤੀ ਤਾਂ ਡਾਕਟਰਾਂ ਨੇ ਮਾਮਲੇ ਦੀ ਜਾਂਚ ਕੀਤੀ ਤੇ ਜੋ ਖੁਲਾਸਾ ਹੋਇਆ ਉਸ ਨਾਲ ਇਹ ਦੁਨੀਆ ਦਾ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਬਣ ਗਿਆ ਹੈ। ਅਸਲ ਵਿਚ ਇਸ ਮਹਿਲਾ ਦੇ ਸਰੀਰ ਵਿਚ ਯੂਰਿਨ ਦੀ ਬਜਾਏ ਅਲਕੋਹਲ ਬਣ ਰਿਹਾ ਸੀ। ਇਸ ਦੌਰਾਨ ਔਰਤ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ।

ਮਹਿਲਾ ਦੇ ਬਾਰੇ ਵਿਚ ਇਹ ਗੱਲ ਅਨਲਸ ਆਫ ਇੰਟਰਨਲ ਮੈਡੀਸਿਨ ਵਿਚ ਛਪੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਹਿਲਾ ਦਾ ਬਲੈਡਰ ਯੂਰਿਨ ਦੀ ਬਜਾਏ ਅਲਕੋਹਲ ਬਣਾ ਰਿਹਾ ਸੀ। ਡਾਕਟਰ ਖੁਦ ਇਹ ਸਭ ਜਾਣਕੇ ਹੈਰਾਨ ਹਨ। ਉਹਨਾਂ ਨੇ ਇਸ ਨੂੰ ਆਟੋ ਬ੍ਰੀਵਰੀ ਸਿੰਡ੍ਰਾਮ ਨਾਂ ਦਿੱਤਾ ਹੈ। ਰਿਪੋਰਟ ਮੁਤਾਬਕ ਇਕ 60 ਸਾਲ ਦੀ ਮਹਿਲਾ ਨੂੰ ਆਪਣੇ ਲਿਵਰ ਦੀ ਸਰਜਰੀ ਕਰਵਾਉਣੀ ਸੀ ਪਰ ਉਸ ਨੂੰ ਹਸਪਤਾਲ ਵਾਲੇ ਵਾਰ-ਵਾਰ ਇਨਕਾਰ ਕਰ ਰਹੇ ਸਨ। ਇਸ ਦਾ ਕਾਰਨ ਸੀ ਉਸ ਦੇ ਯੂਰਿਨ ਦੇ ਟੈਸਟ ਵਿਚ ਅਲਕੋਹਲ ਦਾ ਮਿਲਣਾ। ਡਾਕਟਰਾਂ ਨੂੰ ਲੱਗਦਾ ਸੀ ਕਿ ਮਹਿਲਾ ਸ਼ਰਾਬ ਪੀਂਦੀ ਹੈ। ਮਹਿਲਾ ਨੂੰ ਅਸਲ ਵਿਚ ਡਾਈਬਟੀਜ਼ ਸੀ।

ਪਿਛਲੇ ਸਾਲ ਇਸ ਮਹਿਲਾ ਦਾ ਮਾਮਲਾ ਇਕ ਪੇਡੋਲਾਜਿਸਟ ਤੇ ਯੂ.ਪੀ.ਐਮ.ਸੀ. ਕਲੀਨਿਕਲ ਟਾਕਸੀਕੋਲਾਜੀ ਲੈਬ ਦੇ ਡਾਇਰੈਕਟਰ ਕੇਨਿਚੀ ਤਮਾਮਾ ਦੇ ਕੋਲ ਪਹੁੰਚਿਆ। ਉਹਨਾਂ ਨੇ ਜਦੋਂ ਦਾਅਵਿਆਂ ਦੇ ਆਧਾਰ 'ਤੇ ਮਹਿਲਾ ਦੇ ਸਰੀਰ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਔਰਤ ਦੇ ਸਰੀਰ ਵਿਚ ਅਜੀਬ ਸਿੰਡ੍ਰਾਮ ਹੈ। ਇਸ ਸਿੰਡ੍ਰਾਮ ਦੇ ਕਾਰਨ ਮਹਿਲਾ ਦਾ ਸਰੀਰ ਖੁਦ ਹੀ ਅਲਕੋਹਲ ਬਣਾ ਰਿਹਾ ਸੀ। ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਤਮਾਮਾ ਨੂੰ ਪਤਾ ਲੱਗਿਆ ਕਿ ਮਹਿਲਾ ਦੇ ਬਲੱਡ ਟੈਸਟ ਵਿਚ ਅਲਕੋਹਲ ਨਹੀਂ ਸੀ ਪਰ ਯੂਰਿਨ ਵਿਚ ਸੀ।

ਤਮਾਮਾ ਮੁਤਾਬਕ ਮਹਿਲਾ ਜੇਕਰ ਸ਼ਰਾਬ ਪੀਂਦੀ ਤਾਂ ਉਸ ਦੇ ਸਰੀਰ ਵਿਚ ਇਥਾਈਲ ਗਲੂਕੋਰੋਨਾਈਡ ਤੇ ਇਥਾਈਲ ਸਲਫੇਟ ਹੁੰਦੇ ਪਰ ਅਜਿਹਾ ਨਹੀਂ ਸੀ। ਤਮਾਮਾ ਨੇ ਕਿਹਾ ਕਿ ਮੈਂ ਸਾਰੀਆਂ ਲੜੀਆਂ ਨੂੰ ਜੋੜਿਆ ਤੇ ਇਸ ਬੁਝਾਰਤ ਦਾ ਹੱਲ ਲੱਭਣ ਲੱਗਿਆ। ਤਮਾਮਾ ਨੇ ਇਕ ਬੇਹੱਦ ਦੁਰਲੱਭ ਹਾਲਾਤ 'ਗਟ ਫਰਮਟੇਸ਼ਨ ਸਿੰਡ੍ਰਾਮ' ਦੇ ਬਾਰੇ ਵਿਚ ਸੁਣਿਆ ਸੀ, ਜਿਸ ਨਾਲ ਵਿਅਕਤੀ ਦੇ ਪੇਟ ਵਿਚ ਹੀ ਫਰਮਟੇਸ਼ਨ ਹੋਣ ਲੱਗਦਾ ਹੈ ਤੇ ਅਲਕੋਹਲ ਦਾ ਨਿਰਮਾਣ ਹੁੰਦਾ ਹੈ। ਮਹਿਲਾ ਨੂੰ ਡਾਈਬਟੀਜ਼ ਦੀ ਬੀਮਾਰੀ ਸੀ ਤੇ ਉਸ ਦੇ ਯੂਰਿਨ ਵਿਚ ਇਕ ਅਜਿਹਾ ਸਿੰਡ੍ਰਾਮ ਮਿਲਿਆ ਸੀ ਜੋ ਸ਼ੂਗਰ ਨੂੰ ਤੋੜ ਕੇ ਅਲਕੋਹਲ ਬਣਾ ਰਿਹਾ ਸੀ। ਔਰਤ ਦੇ ਸਰੀਰ ਵਿਚ ਅਲਕੋਹਲ ਬਣਨ ਦੀ ਖਬਰ ਚਰਚਾ ਵਿਚ ਆਉਣ ਨਾਲ ਹਰ ਪਾਸੇ ਇਸ ਨੂੰ ਲੈ ਕੇ ਬਹਿਸ ਛਿੜ ਗਈ ਹੈ।


Baljit Singh

Content Editor

Related News