ਖ਼ੁਦ ਨੂੰ ਗਰਭਵਤੀ ਸਮਝ ਰਹੀ ਸੀ ਔਰਤ, ਹਸਪਤਾਲ ਗਈ ਤਾਂ ਸੱਚਾਈ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ

Friday, Oct 11, 2024 - 11:21 AM (IST)

ਖ਼ੁਦ ਨੂੰ ਗਰਭਵਤੀ ਸਮਝ ਰਹੀ ਸੀ ਔਰਤ, ਹਸਪਤਾਲ ਗਈ ਤਾਂ ਸੱਚਾਈ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ

ਗੁਆਟੇਮਾਲਾ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਮੱਧ ਅਮਰੀਕਾ ਦੇ ਗੁਆਟੇਮਾਲਾ ਦੀ ਰਹਿਣ ਵਾਲੀ ਇਕ ਔਰਤ ਦੀ ਕਹਾਣੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਇੱਥੋਂ ਰਹਿਣ ਵਾਲੀ ਔਰਤ ਦਾ ਢਿੱਡ ਸਾਢੇ 4 ਫੁੱਟ ਤੱਕ ਫੈਲ ਗਿਆ ਸੀ, ਜਿਸ ਕਾਰਨ ਉਸ ਨੂੰ ਲੱਗਾ ਕਿ ਉਹ ਗਰਭਵਤੀ ਹੈ ਪਰ ਜਦੋਂ ਉਹ ਹਸਪਤਾਲ ਗਈ ਤਾਂ ਉਸ ਦੇ ਢਿੱਡ ਵਿੱਚੋਂ 32 ਕਿਲੋ ਦਾ ਟਿਊਮਰ ਕੱਢਿਆ ਗਿਆ, ਜੋ ਉਸ ਦੀ ਬੱਚੇਦਾਨੀ ਵਿੱਚ ਮੌਜੂਦ ਸੀ। ਦੱਸਿਆ ਜਾਂਦਾ ਹੈ ਕਿ ਇਹ ਔਰਤ ਪਿਛਲੇ 7 ਸਾਲਾਂ ਤੋਂ ਇਸ ਟਿਊਮਰ ਨੂੰ ਆਪਣੇ ਢਿੱਡ ਵਿਚ ਲੈ ਕੇ ਘੁੰਮ ਰਹੀ। 

ਇਹ ਵੀ ਪੜ੍ਹੋ: ਦੁਨੀਆ 'ਚ ਸਭ ਤੋਂ ਵੱਧ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਸ਼ਾਮਲ ਪਾਕਿਸਤਾਨ

ਦੱਸਣਯੋਗ ਹੈ ਕਿ ਇਹ ਘਟਨਾ ਸਾਲ 2017 ਦੇ ਆਸ-ਪਾਸ ਵਾਪਰੀ ਸੀ। ਉਸੇ ਸਮੇਂ, ਇਸ ਔਰਤ ਦੀ ਖਬਰ ਅੰਤਰਰਾਸ਼ਟਰੀ ਮੀਡੀਆ ਵਿੱਚ ਸੁਰਖੀਆਂ ਵਿੱਚ ਆਈ ਸੀ। ਹਾਲਾਂਕਿ ਹਸਪਤਾਲ ਦੇ ਸਟਾਫ ਨੇ ਇਸ ਔਰਤ ਦੀ ਪਛਾਣ ਨਹੀਂ ਦੱਸੀ। ਪਰ, ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ, ਉਨ੍ਹਾਂ ਨੇ ਟਿਊਮਰ ਅਤੇ ਸਰਜਰੀ ਦੌਰਾਨ ਲਈਆਂ ਗਈਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜੋ ਅਜੇ ਵੀ ਵਾਇਰਲ ਹੋ ਰਹੀਆਂ ਹਨ। ਉਸ ਸਮੇਂ ਡਾਕਟਰਾਂ ਨੇ ਕਿਹਾ ਸੀ ਕਿ ਪਿਛਲੇ 7 ਸਾਲਾਂ ਤੋਂ ਯਾਨੀ 2010 ਦੇ ਆਸ-ਪਾਸ ਤੋਂ ਇਹ ਟਿਊਮਰ ਔਰਤ ਦੀ ਬੱਚੇਦਾਨੀ 'ਚ ਵਧ ਰਿਹਾ ਸੀ। ਪਹਿਲੀ ਨਜ਼ਰੇ ਇੰਝ ਜਾਪਦਾ ਸੀ ਜਿਵੇਂ ਔਰਤ ਦੀ ਕੁੱਖ ਵਿੱਚ ਕਈ ਬੱਚੇ ਇੱਕੋ ਸਮੇਂ ਪਲ ਰਹੇ ਹੋਣ। ਪਰ ਜਦੋਂ ਜਾਂਚ 'ਚ ਪਤਾ ਲੱਗਾ ਕਿ ਇਹ ਟਿਊਮਰ ਹੈ ਤਾਂ 40 ਸਾਲਾ ਔਰਤ ਨੇ ਅੰਧਵਿਸ਼ਵਾਸ ਕਾਰਨ ਸਰਜਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਟਿਊਮਰ ਵਧਣ ਕਾਰਨ ਉਸ ਦੇ ਢਿੱਡ ਦਾ ਆਕਾਰ 137 ਸੈਂਟੀਮੀਟਰ ਯਾਨੀ ਕਰੀਬ ਸਾਢੇ 4 ਫੁੱਟ ਹੋ ਗਿਆ ਸੀ।

ਇਹ ਵੀ ਪੜ੍ਹੋ: ਇਜ਼ਰਾਈਲੀ ਹਵਾਈ ਹਮਲੇ, ਬੇਰੂਤ 'ਚ 22 ਤੇ ਗਾਜ਼ਾ 'ਚ ਇੱਕ ਸਕੂਲ 'ਤੇ ਹਮਲੇ 'ਚ 27 ਲੋਕਾਂ ਦੀ ਮੌਤ

ਡਾਕਟਰਾਂ ਮੁਤਾਬਕ ਔਰਤ ਉਦੋਂ ਵੀ ਟਿਊਮਰ ਨੂੰ ਹਟਾਉਣਾ ਨਹੀਂ ਚਾਹੁੰਦੀ ਸੀ ਪਰ ਜਦੋਂ ਇਹ ਕੈਂਸਰ ਦਾ ਰੂਪ ਧਾਰਨ ਕਰਨ ਲੱਗਾ ਅਤੇ ਉਸ ਦੀ ਜਾਨ ਲਈ ਖਤਰਾ ਬਣ ਗਿਆ ਤਾਂ ਉਹ ਅਪਰੇਸ਼ਨ ਕਰਵਾਉਣ ਲਈ ਰਾਜ਼ੀ ਹੋ ਗਈ। ਔਰਤ ਦਾ ਆਪ੍ਰੇਸ਼ਨ ਕਰਨ ਵਾਲੀ ਡਾਕਟਰ ਨੇ ਦੱਸਿਆ ਕਿ ਪਛੜੇ ਇਲਾਕੇ ਦੀਆਂ ਜ਼ਿਆਦਾਤਰ ਔਰਤਾਂ ਅੰਧਵਿਸ਼ਵਾਸ ਕਾਰਨ ਆਪਣੀ ਸਿਹਤ ਨਾਲ ਖਿਲਵਾੜ ਕਰਦੀਆਂ ਹਨ। ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਈ ਔਰਤਾਂ ਦੀ ਮੌਤ ਵੀ ਹੋ ਜਾਂਦੀ ਹੈ। ਪਰ ਸ਼ੁਕਰ ਹੈ ਕਿ ਇਸ ਔਰਤ ਨੇ ਆਖਰਕਾਰ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ। ਸਰਜਰੀ ਸਫਲ ਰਹੀ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੱਡਾ ਹਮਲਾ, ਬੰਦੂਕਧਾਰੀਆਂ ਨੇ 20 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

cherry

Content Editor

Related News