ਟਰੰਪ ਨੇ ਐਂਡਰਿਊ ਫਰਗੂਸਨ ਨੂੰ FTC ਮੁਖੀ ਤੇ ਕਿੰਬਰਲੀ ਗਿਲਫੋਇਲ ਨੂੰ ਗ੍ਰੀਸ ''ਚ ਰਾਜਦੂਤ ਵਜੋਂ ਕੀਤਾ ਨਾਮਜ਼ਦ
Wednesday, Dec 11, 2024 - 04:45 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਂਡਰਿਊ ਫਰਗੂਸਨ ਨੂੰ ‘ਫੈਡਰਲ ਟਰੇਡ ਕਮਿਸ਼ਨ’ (ਐੱਫ.ਟੀ.ਸੀ.) ਦਾ ਅਗਲਾ ਮੁਖੀ ਨਾਮਜ਼ਦ ਕੀਤਾ ਹੈ। ਫਰਗੂਸਨ ਲੀਨਾ ਖਾਨ ਦੀ ਥਾਂ ਲੈਣਗੇ। ਫਰਗੂਸਨ ਪਹਿਲਾਂ ਹੀ ਐੱਫ.ਟੀ.ਸੀ. ਦੇ 5 ਕਮਿਸ਼ਨਰਾਂ ਵਿੱਚੋਂ ਇੱਕ ਹਨ, ਜਿਸ ਵਿੱਚ ਵਰਤਮਾਨ ਵਿੱਚ ਡੈਮੋਕਰੇਟਿਕ ਪਾਰਟੀ ਦੇ 3 ਮੈਂਬਰ ਅਤੇ ਰਿਪਬਲਿਕਨ ਪਾਰਟੀ ਦੇ 2 ਮੈਂਬਰ ਹਨ। ਟਰੰਪ ਨੇ 'ਟਰੂਥ ਸੋਸ਼ਲ' 'ਤੇ ਲਿਖਿਆ, "ਐਂਡਰਿਊ ਕੋਲ ਬਿਗ ਟੈਕ ਸੈਂਸਰਸ਼ਿਪ ਖਿਲਾਫ ਖੜ੍ਹੇ ਹੋਣ ਅਤੇ ਸਾਡੇ ਮਹਾਨ ਦੇਸ਼ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਦਾ ਰਿਕਾਰਡ ਰਿਹਾ ਹੈ।"
ਇਹ ਵੀ ਪੜ੍ਹੋ: ਜਨਮ ਦਿੰਦਿਆਂ ਹੀ ਮਾਂ ਨੇ ਬੱਚੇ ਦੀ ਲਾਈ ਬੋਲੀ, ਵੇਚਣ ਲਈ ਸੋਸ਼ਲ ਮੀਡੀਆ 'ਤੇ ਪਾਈ ਪੋਸਟ
ਇਸ ਤੋਂ ਇਲਾਵਾ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕਿੰਬਰਲੀ ਗਿਲਫੋਇਲ ਨੂੰ ਗ੍ਰੀਸ ਵਿੱਚ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ। ਗਿਲਫੋਇਲ ਲੰਬੇ ਸਮੇਂ ਤੋਂ ਟਰੰਪ ਦੀ ਸਮਰਥਕ ਰਹੀ ਹੈ ਅਤੇ ਉਨ੍ਹਾਂ ਨੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨਾਲ ਉਨ੍ਹਾਂ ਦੀ ਮੰਗਣੀ ਹੋਈ ਸੀ। ਗਿਲਫੋਇਲ ਕੈਲੀਫੋਰਨੀਆ ਦੀ ਸਾਬਕਾ ਸਰਕਾਰੀ ਵਕੀਲ ਅਤੇ ਟੈਲੀਵਿਜ਼ਨ ਨਿਊਜ਼ ਪੇਸ਼ਕਾਰ ਰਹੀ ਹੈ। ਉਨ੍ਹਾਂ ਨੇ ਟਰੰਪ ਦੀ 2020 ਮੁਹਿੰਮ ਲਈ ਫੰਡ ਇਕੱਠਾ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ।
ਇਹ ਵੀ ਪੜ੍ਹੋ: ਸਕੂਲਾਂ 'ਚ ਐਨਰਜੀ ਡਰਿੰਕ 'ਤੇ ਪਾਬੰਦੀ, ਇਸ ਕਾਰਨ ਸਰਕਾਰ ਨੇ ਲਿਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8