ਭਾਰਤੀ ਵਿਦਿਆਰਥੀ ਨੂੰ ਅਮਰੀਕੀ ਯੂਨੀਵਰਸਿਟੀ ਨੇ ਕਰ ''ਤਾ ban, ਇਹ ਸੀ ਵਜ੍ਹਾ
Wednesday, Dec 11, 2024 - 01:21 PM (IST)
ਵਾਸ਼ਿੰਗਟਨ- ਅਮਰੀਕਾ ਦੇ ਕੈਂਬਰਿਜ ਵਿੱਚ ਸਥਿਤ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮ.ਆਈ.ਟੀ) ਦੁਨੀਆ ਵਿੱਚ ਇੱਕ ਮਸ਼ਹੂਰ ਸੰਸਥਾ ਹੈ। ਹਰ ਕੋਈ ਇੱਥੋਂ ਪੜ੍ਹਾਈ ਕਰਨ ਦਾ ਸੁਪਨਾ ਲੈਂਦਾ ਹੈ। ਹਾਲਾਂਕਿ ਹੁਣ ਇਹ ਯੂਨੀਵਰਸਿਟੀ ਇੱਕ ਵਿਦਿਆਰਥੀ 'ਤੇ ਕੀਤੀ ਕਾਰਵਾਈ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀ ਪ੍ਰਹਿਲਾਦ ਆਇੰਗਰ ਨੂੰ ਫਿਲਸਤੀਨ ਪੱਖੀ ਲੇਖ ਲਿਖਣਾ ਭਾਰੀ ਪੈ ਗਿਆ। ਯੂਨੀਵਰਸਿਟੀ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਹੈ।
ਕਾਲਜ ਮੈਗਜ਼ੀਨ ਵਿੱਚ ਲਿਖਿਆ ਸੀ ਲੇਖ
ਪ੍ਰਹਿਲਾਦ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿਭਾਗ ਤੋਂ ਆਪਣੀ ਪੀ.ਐਚ.ਡੀ ਕਰ ਰਿਹਾ ਹੈ, ਪਰ ਹੁਣ ਉਸਦੀ ਪੰਜ ਸਾਲਾਂ ਦੀ ਨੈਸ਼ਨਲ ਸਾਇੰਸ ਫਾਊਂਡੇਸ਼ਨ ਗ੍ਰੈਜੂਏਟ ਰਿਸਰਚ ਫੈਲੋਸ਼ਿਪ ਖ਼ਤਮ ਹੋ ਜਾਵੇਗੀ। MIT ਨੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੇ ਕਾਲਜ ਕੈਂਪਸ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਵਿਦਿਆਰਥੀ ਨੇ ਇਹ ਲੇਖ ਕਾਲਜ ਮੈਗਜ਼ੀਨ ਵਿੱਚ ਲਿਖਿਆ ਸੀ, ਜਿਸ ਨੂੰ ਐਮ.ਆਈ.ਟੀ ਨੇ ਹਿੰਸਾ ਨਾਲ ਸਬੰਧਤ ਮੰਨਿਆ ਸੀ। ਇਸ ਤੋਂ ਇਲਾਵਾ ਇਸ ਮੈਗਜ਼ੀਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਬੱਚਿਆਂ ਨੂੰ ਵੱਡਾ ਝਟਕਾ, 19 ਸੂਬਿਆਂ 'ਚ ਬੰਦ ਹੋਵੇਗੀ ਇਹ ਸਹੂਲਤ
ਕਾਰਵਾਈ ਕਰਨ ਦੀ ਵਜ੍ਹਾ
ਪ੍ਰਹਿਲਾਦ ਦੁਆਰਾ ਲਿਖੇ ਲੇਖ ਦਾ ਸਿਰਲੇਖ 'ਸ਼ਾਂਤੀਵਾਦ' 'ਤੇ ('On Pacifism') ਹੈ। ਹਾਲਾਂਕਿ ਉਸਦਾ ਲੇਖ ਸਿੱਧੇ ਤੌਰ 'ਤੇ ਹਿੰਸਕ ਪ੍ਰਤੀਰੋਧ ਦੀ ਮੰਗ ਨਹੀਂ ਕਰਦਾ, ਪਰ ਇਹ ਕਹਿੰਦਾ ਹੈ ਕਿ 'ਸ਼ਾਂਤੀਵਾਦੀ ਰਣਨੀਤੀ' ਫਲਸਤੀਨ ਲਈ ਵਧੀਆ ਹੱਲ ਨਹੀਂ ਹੋ ਸਕਦੀ। ਖ਼ਾਸ ਗੱਲ ਇਹ ਹੈ ਕਿ ਇਸ ਲੇਖ ਵਿਚ ਪਾਪੂਲਰ ਫਰੰਟ ਫਾਰ ਦਾ ਲਿਬਰੇਸ਼ਨ ਆਫ ਫਲਸਤੀਨ ਦਾ ਲੋਗੋ ਵੀ ਦਿਖਾਇਆ ਗਿਆ ਹੈ। ਜੋ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਮੁਤਾਬਕ ਇੱਕ ਅੱਤਵਾਦੀ ਸੰਗਠਨ ਹੈ।
ਵਿਦਿਆਰਥੀ ਨੇ ਦਿੱਤਾ ਸਪੱਸ਼ਟੀਕਰਨ
ਹਾਲਾਂਕਿ ਪ੍ਰਹਿਲਾਦ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ 'ਤੇ ਅੱਤਵਾਦ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਉਹ ਵੀ ਸਿਰਫ਼ ਲੇਖ ਵਿੱਚ ਦਿੱਤੀਆਂ ਤਸਵੀਰਾਂ ਕਰਕੇ। ਜਦਕਿ ਉਸ ਨੇ ਇਹ ਤਸਵੀਰਾਂ ਨਹੀਂ ਦਿੱਤੀਆਂ।
ਪੜ੍ਹੋ ਇਹ ਅਹਿਮ ਖ਼ਬਰ- ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਨਵੀਆਂ ਗਾਈਡ ਲਾਈਨ ਜਾਰੀ
ਕਾਲਜ ਨੇ ਕਹੀ ਇਹ ਗੱਲ
ਕਾਲਜ ਦਾ ਕਹਿਣਾ ਹੈ ਕਿ ਲੇਖ ਵਿਚ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਹੈ, ਉਸ ਨੂੰ ਹਿੰਸਕ ਜਾਂ ਵਿਨਾਸ਼ਕਾਰੀ ਵਿਰੋਧ ਦਾ ਸੱਦਾ ਮੰਨਿਆ ਜਾ ਸਕਦਾ ਹੈ। ਪ੍ਰਹਿਲਾਦ ਨੇ ਪ੍ਰਗਟਾਵੇ ਦੀ ਆਜ਼ਾਦੀ ਦੀ ਘਾਟ ਦਾ ਮੁੱਦਾ ਉਠਾਇਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਹਿਲਾਦ ਨੂੰ ਮੁਅੱਤਲ ਕੀਤਾ ਗਿਆ ਹੈ। ਉਸ ਨੂੰ ਪਿਛਲੇ ਸਾਲ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਐਮ.ਆਈ.ਟੀ ਦੇ ਨਸਲਵਾਦ ਵਿਰੋਧੀ ਗੱਠਜੋੜ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਜਥੇਬੰਦੀ ਨਾਲ ਜੁੜੇ ਵਿਦਿਆਰਥੀਆਂ ਨੇ ਐਮ.ਆਈ.ਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।