ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਮੌਤ ਨੂੰ ਹਰਾ 6 ਦਿਨ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲੀ ਮਹਿਲਾ

Thursday, May 05, 2022 - 10:40 AM (IST)

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਮੌਤ ਨੂੰ ਹਰਾ 6 ਦਿਨ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲੀ ਮਹਿਲਾ

ਬੀਜਿੰਗ (ਏਜੰਸੀ)- ਮੱਧ ਚੀਨ ਵਿਚ ਇਕ ਇਮਾਰਤ ਡਿੱਗਣ ਦੇ 6 ਦਿਨ ਬਾਅਦ ਇਕ ਔਰਤ ਨੂੰ ਜ਼ਿੰਦਾ ਕੱਢ ਲਿਆ ਗਿਆ ਹੈ। ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹੁਨਾਨ ਸੂਬੇ ਦੀ ਰਾਜਧਨੀ ਚਾਂਗਸ਼ਾ ਵਿਚ 29 ਅਪ੍ਰੈਲ ਦੀ ਦੁਪਹਿਰ ਨੂੰ 6 ਮੰਜ਼ਿਲਾ ਇਮਾਰਤ ਢਹਿ ਗਈ ਸੀ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਲੱਗੀ ਪਾਬੰਦੀ, ਜਾਣੋ ਕਾਰਨ

PunjabKesari

ਮਹਿਲਾ ਨੂੰ ਸਹੀ ਸਲਾਮਤ ਕੱਢੇ ਜਾਣ ਦੇ ਬਾਅਦ ਹੁਣ ਤੱਕ ਮਲਬੇ ਵਿਚੋਂ ਜ਼ਿੰਦਾ ਕੱਢੇ ਗਏ ਲੋਕਾਂ ਦੀ ਸੰਖਿਆ 10 ਹੋ ਗਈ ਹੈ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਖ਼ਬਰ ਦਿੱਤੀ ਕਿ ਮਹਿਲਾ ਨੂੰ ਬੁੱਧਵਾਰ ਦੇਰ ਰਾਤ ਕੱਢਿਆ ਗਿਆ। ਉਹ ਕਰੀਬ 132 ਘੰਟੇ ਤੋਂ ਮਲਬੇ ਵਿਚ ਫਸੀ ਸੀ। ਮਹਿਲਾ ਹੋਸ਼ ਵਿਚ ਸੀ ਅਤੇ ਬਚਾਅ ਕਰਮੀਆਂ ਨਾਲ ਗੱਲ ਕਰ ਰਹੀ ਸੀ।

ਇਹ ਵੀ ਪੜ੍ਹੋ: ਵਿਦੇਸ਼ਾਂ ’ਚ ਭਾਰਤੀ ਪ੍ਰਵਾਸੀਆਂ ਦੀ ਵਧੀ ਮੰਗ, ਕੈਨੇਡਾ, ਬ੍ਰਿਟੇਨ ਤੇ ਆਸਟ੍ਰੇਲੀਆ ਦਰਮਿਆਨ ਆਫਰ ਦਾ ਕੰਪੀਟੀਸ਼ਨ

ਬਚਾਅ ਮੁਹਿੰਮ ਵਿਚ ਡੌਗ ਸਕੁਐਡ, ਡਰੋਨ ਅਤੇ 'ਇਲੈਕਟ੍ਰਾਨਿਕ ਲਾਈਫ ਡਿਟੈਕਟਰ' ਸਮੇਤ ਕਈ ਹੋਰ ਉਪਕਰਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪੁਲਸ ਨੇ ਇਸ ਮਾਮਲੇ ਵਿਚ ਇਮਾਰਤ ਦੇ ਮਾਲਕ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਮਾਰਤ ਦਾ ਡਿਜਾਈਨ ਬਣਾਉਣ ਅਤੇ ਨਿਰਮਾਣ ਕਰਨ ਵਾਲੇ 3 ਲੋਕਾਂ ਦੇ ਇਲਾਵਾ 5 ਉਨ੍ਹਾਂ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਇਮਾਰਤ ਦੀ ਚੌਥੀ ਤੋਂ ਛੇਵੀਂ ਮੰਜ਼ਿਲ ਦੇ ਵਿਚਕਾਰ ਗੈਸਟ ਹਾਊਸ ਲਈ ਕਥਿਤ ਤੌਰ 'ਤੇ ਗ਼ਲਤ ਸੁਰੱਖਿਆ ਮੁਲਾਂਕਣ ਰਿਪੋਰਟ ਦਿੱਤੀ ਸੀ।

ਇਹ ਵੀ ਪੜ੍ਹੋ: ਡੈਨਮਾਰਕ 'ਚ ਮੋਦੀ ਨੇ ਦਿੱਤਾ 'ਚਲੋ ਇੰਡੀਆ' ਦਾ ਨਾਅਰਾ: ਕਿਹਾ- ਹਰ ਭਾਰਤੀ 5 ਵਿਦੇਸ਼ੀ ਦੋਸਤਾਂ ਨੂੰ ਭੇਜੇ ਭਾਰਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News