ਸਕਾਰਬਰੋ ਦੇ ਘਰ ''ਚ ਔਰਤ ਦੀ ਚਾਕੂ ਮਾਰ ਕੇ ਹੱਤਿਆ, ਵਿਅਕਤੀ ਗ੍ਰਿਫਤਾਰ

Tuesday, Oct 01, 2024 - 12:06 AM (IST)

ਸਕਾਰਬਰੋ ਦੇ ਘਰ ''ਚ ਔਰਤ ਦੀ ਚਾਕੂ ਮਾਰ ਕੇ ਹੱਤਿਆ, ਵਿਅਕਤੀ ਗ੍ਰਿਫਤਾਰ

ਟੋਰਾਂਟੋ :  ਪੁਲਸ ਦਾ ਕਹਿਣਾ ਹੈ ਕਿ ਐਤਵਾਰ ਦੁਪਹਿਰ ਨੂੰ ਸਕਾਰਬਰੋ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਘਰ 'ਚ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਚਾਕੂ ਮਾਰ ਕੇ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਟੋਰਾਂਟੋ ਪੁਲਸ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਇੱਕ ਫੋਨ ਆਉਣ 'ਤੇ ਮੌਕੇ 'ਤੇ ਪਹੁੰਚੀ। 

ਏਲੇਸਮੇਰ ਅਤੇ ਓਰਟਨ ਪਾਰਕ ਦੀਆਂ ਸੜਕਾਂ ਦੇ ਬਿਲਕੁਲ ਦੱਖਣ 'ਚ ਮਰਕਲੇ ਸਕੁਏਅਰ 'ਚ ਵਾਪਰੀ ਇਸ ਘਟਨਾ ਬਾਰੇ ਇੰਸ.ਪੀ ਡੈਨ ਪ੍ਰਵੀਕਾ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਪ੍ਰਵੀਕਾ ਨੇ ਦੱਸਿਆ ਕਿ ਇੱਕ ਔਰਤ ਦੇ ਸਰੀਰ 'ਤੇ ਚਾਕੂ ਦੇ ਡੂੰਘੇ ਨਿਸ਼ਾਨ ਸਨ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸਨੇ ਕਿਹਾ ਕਿ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਪ੍ਰਵੀਕਾ ਨੇ ਇਹ ਨਹੀਂ ਦੱਸਿਆ ਕਿ ਵਿਅਕਤੀ 'ਤੇ ਅਜੇ ਚਾਰਜ ਲਾਏ ਗਏ ਹਨ ਜਾਂ ਨਹੀਂ।

ਪ੍ਰਵੀਕਾ ਨੇ ਦੋਵਾਂ ਦੇ ਬਾਰੇ ਵੀ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ ਤੇ ਨਾ ਹੀ ਇਹ ਦੱਸਿਆ ਕਿ ਦੋਵਾਂ ਵਿਚਾਲੇ ਕੀ ਸਬੰਧ ਸਨ। ਉਸ ਨੇ ਕਿਹਾ ਕਿ ਹੋਮੀਸਾਈਡ ਯੂਨਿਟ ਇਸ ਵੇਲੇ ਜਾਂਚ ਕਰ ਰਹੀ ਹੈ ਤੇ ਘਟਨਾ ਬਾਰੇ ਹੋਰ ਵੇਰਵੇ ਇਸ ਸਮੇਂ ਉਪਲਬਧ ਨਹੀਂ ਹਨ। ਬ੍ਰਿਮਲੇ ਰੋਡ ਅਤੇ ਫਿੰਚ ਐਵੇਨਿਊ ਈ ਖੇਤਰ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਹੋਰ ਵਿਅਕਤੀ ਦੀ ਇਸੇ ਤਰ੍ਹਾਂ ਦੀ ਘਟਨਾ ਵਿਚ ਮੌਤ ਹੋ ਗਈ ਸੀ।


author

Baljit Singh

Content Editor

Related News